ਅੰਮ੍ਰਿਤਸਰ: ਪਿੰਡ ਤਾਜਪੁਰ ਦੀ ਦਲਿਤ ਮਹਿਲਾ ਜਸਵਿੰਦਰ ਕੌਰ ਨੇ ਅਨੁਸੂਚਿਤ ਜਾਤੀਂ ਕਮਿਸ਼ਨ ਨੂੰ ਪੁਲਿਸ ਵੱਲੋਂ ਨਾ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਸੌਂਪੀ ਹੈ। ਪੀੜਤ ਜਸਵਿੰਦਰ ਕੌਰ ਨੇ ਵਿਧਵਾ ਸੁਰਜੀਤ ਸਿੰਘ ਨੇ ਆਪਣੇ ਪਤੀ ਦੇ ਕਥਿਤ ਕਾਤਲ ਨੂੰ ਸਲਾਖਾਂ ਪਿੱਛੇ ਭੇਜਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਤੱਕ ਪਹੁੰਚ ਕੀਤੀ ਹੈ। ਸ਼ਿਕਾਇਤ ਕਰਤਾ ਜਸਵਿੰਦਰ ਕੌਰ ਨੇ ‘ਕਮਿਸ਼ਨ’ ਦੇ ਸਾਹਮਣੇ ਪੇਸ਼ ਹੋ ਕੇ ਡਾ. ਸਿਆਲਕਾ ਨੂੰ ਸ਼ਿਕਾਇਤ ਸੌਪੀ ਹੈ। ਸ਼ਿਕਾਇਤ ’ਚ ਲਿਖਿਆ ਹੈ ਕਿ ਪੁਲਿਸ ਥਾਣਾ ਸੁਭਾਨਪੁਰ (ਕਪੂਰਥਲਾ) ਨੇ ਕਥਿਤ ‘ਕਤਲ’ ਕੇਸ ਨੂੰ ਰੋਡ ਹਾਦਸੇ ‘ਚ ਤਬਦੀਲ ਕਰਕੇ ਮੈਨੂੰ ਅਣਸੁਣਿਆ ਕੀਤਾ ਹੈ।
ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਸਿੱਧੂ ਨੇ ਸਰਕਾਰ ਵੱਲੋਂ ਬਣਾਈ ਨਵੀਂ SIT ’ਤੇ ਚੁੱਕੇ ਸਵਾਲ
ਕੀ ਸੀ ਮਾਮਲਾ ?
ਪੀੜਤ ਨੇ ਦੱਸਿਆ ਮੈਂ 2015 ਤੋਂ ਬਿਆਨ ਦਰਜ ਕਰਾਉਣ ਲਈ ਤਿਆਰ ਹਾਂ ਪਰ ਅਜੇ ਤੱਕ ਮੇਰੇ ਲਿਖਤੀ ਬਿਆਨਾਂ ਤੇ ਜੁਰਮ ‘ਚ ਵਾਧਾ ਨਹੀਂ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਪੁਲਿਸ ਨੇ ਦਰਜ ਕੀਤੀ ਪੁਲਿਸ ਰਿਪੋਰਟ ‘ਚ ਮੇਰੇ ਪਤੀ ਦੀ ਮੌਤ ਰੋਡ ਹਾਦਸੇ ’ਚ ਹੋਈ ਦਰਜ ਕੀਤਾ ਹੈ ਪਰ ਸੱਚ ਇਹ ਹੈ ਕਿ ਇਹ ਕੋਈ ਕੁਦਰਤੀ ਹਾਦਸਾ ਨਹੀਂ ਸੀ ਅਤੇ ਕਥਿਤ ਦੋਸ਼ੀ ਧਿਰ ਨੇ ਜਾਣ ਬੁਝ ਕੇ ਆਪਣੀ ਕਾਰ ਹੇਠ ਮੇਰੇ ਪਤੀ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰਿਆ ਹੈ।
ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਇਸ ਮਾਮਲੇ ‘ਚ ਸਥਾਨਕ ਪੁਲਿਸ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ ਕਿਉਂਕਿ ਸ਼ਿਕਾਇਤਕਰਤਾ ਧਿਰ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੋਣ ਕਰਕੇ ਕਮਿਸ਼ਨ ਦੇ ਪੇਸ਼ ਹੋਈ ਹੈ।
ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਤੋਂ ਸਬੰਧਿਤ ਕੇਸ ਦੀ ਸਟੇਟਸ ਰਿਪੋਰਟ 30 ਮਈ 2021 ਨੂੰ ਮੰਗ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਵਿਧਵਾ ਜਸਵਿੰਦਰ ਕੌਰ ਦੇ ਮੁੜ ਬਿਆਨਾਂ ’ਤੇ ਜ਼ੁਰਮ ‘ਚ ਵਾਧਾ ਕਰਨ ਲਈ ਐਸ.ਐਸ.ਪੀ ਕਪੂਰਥਲਾ ਨੂੰ ਲਿਖ ਦਿੱਤਾ ਗਿਆ ਹੈ।
ਇਹ ਵੀ ਪੜੋ: ਖਡੂਰ ਸਾਹਿਬ ’ਚ ਨਿਹੰਗ ਨੇ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ