ਅੰਮ੍ਰਿਤਸਰ : ਏਂਜਲ ਪੈਰਾਡਾਈਜ਼ ਸਕੂਲ ਅਜਨਾਲਾ(Angel Paradise School Ajnala) ਦੇ ਬੱਚਿਆਂ ਵੱਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਥਾਨਕ ਸ਼ਹਿਰ 'ਚ ਭਗਤ ਨਾਮਦੇਵ ਕਲੋਨੀ(Bhagat Namdev Colony) ਵਿਖੇ ਸਥਿਤ ਏਂਜਲ ਪੈਰਾਡਾਈਜ਼ ਪ੍ਰੀ ਨਰਸਰੀ ਸਕੂਲ(Angel Paradise Pre-Nursery School) ਵਿਖੇ ਐੱਮਡੀ ਪ੍ਰਦੀਪ ਕੁਮਾਰ ਬੰਟਾ ਦੀ ਅਗਵਾਈ ਹੇਠ ਨੰਨ੍ਹੇ ਮੁੰਨੇ ਬੱਚਿਆਂ ਵੱਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਇਸ ਦੌਰਾਨ ਰੰਗ ਬਰੰਗੀਆਂ ਪੁਸ਼ਾਕਾਂ ਵਿੱਚ ਸਜੇ ਬੱਚਿਆਂ ਵੱਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਐਮ.ਡੀ ਪ੍ਰਦੀਪ ਕੁਮਾਰ ਬੰਟਾ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਵਾਲੇ ਦਿਨ ਵਿਅਕਤੀ ਆਪਣੇ ਅੰਦਰ ਲਾਲਚ, ਮੋਹ, ਹੰਕਾਰ, ਆਲਸ ਅਤੇ ਹਿੰਸਾ ਵਰਗੀਆਂ ਭਾਵਨਾਵਾਂ ਦਾ ਅੰਤ ਕਰਨ ਲਈ ਪ੍ਰੇਰਿਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਲੰਕਾਪਤੀ ਰਾਵਣ ਇਕ ਬਹੁਤ ਵੱਡਾ ਵਿਦਵਾਨ ਗਿਆਨੀ ਅਤੇ ਬਲਸ਼ਾਲੀ ਰਾਜਾ ਸੀ, ਪਰ ਉਸ ਦਾ ਹੰਕਾਰ ਉਸ ਨੂੰ ਲੈ ਡੁੱਬਿਆ।
ਉਨ੍ਹਾਂ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਵੀ ਦੁਸਹਿਰੇ ਤੋਂ ਸਿੱਖਿਆ ਲੈਂਦੇ ਹੋਏ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸਾਡਾ ਨਾਸ਼ ਵੀ ਨਿਸ਼ਚਿਤ ਹੈ।
ਅੰਤ ਵਿਚ ਉਨ੍ਹਾਂ ਬਿਨਾਂ ਆਤਿਸ਼ਬਾਜੀ ਤੋਂ ਤਿਆਰ ਕਰਵਾਏ ਰਾਵਣ ਦੇ ਬੁੱਤ ਨੂੰ ਅਗਨ ਭੇਟ ਕਰਨ ਦੀ ਰਸਮ ਅਦਾ ਕੀਤੀ।
ਇਸ ਮੌਕੇ ਪ੍ਰਿੰਸੀਪਲ ਪ੍ਰਿਅੰਕਾ ਅਰੋੜਾ, ਰਮਨਪ੍ਰੀਤ ਕੌਰ ਗਿੱਲ, ਅਮੀਸ਼ਾ ਸਰੀਨ, ਅਨਮੋਲਪ੍ਰੀਤ ਕੌਰ, ਰੰਜੂ ਮਹਿਰਾ, ਸੁਖਮਨਜੋਤ ਕੌਰ, ਰੂਬੀ ਮਿਨਾਕਸ਼ੀ ਅਤੇ ਗੁਰਅਸ਼ੀਸ਼ ਕੌਰ ਛੀਨਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ:ਪੰਜਾਬ ਦਾ ਸਭ ਤੋਂ ਵੱਡਾ ਰਾਵਣ ਤਿਆਰ ਕੀਤਾ ਜਾਵੇਗਾ ਦਹਿਨ