ਅੰਮ੍ਰਿਤਸਰ: ਅੱਜ ਭਗਵਾਨ ਵਾਲਮੀਕਿ ਵੀਰ ਸੈਨਾ ਦੇ ਪੰਜਾਬ ਪ੍ਰਧਾਨ ਲੱਕੀ ਵੈਦ ਦੀ ਅਗਵਾਈ ਵਿੱਚ ਕਈ ਹਿੰਦੂ ਜਥੇਬੰਦੀਆਂ ਦਾ ਵਫਦ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਨੂੰ ਮਿਲਿਆ। ਜਾਣਕਾਰੀ ਦਿੰਦੇ ਹੋਏ ਇਕ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਅਹੁਦੇਦਾਰ ਨੇ ਦੱਸਿਆ ਕਿ ਰਾਮਲੀਲਾ ਕਮੇਟੀਆਂ, ਸਮਾਜਿਕ, ਰਾਜਨੀਤਿਕ ਕਮੇਟੀਆਂ, ਵੱਲੋ ਹਰ ਸਾਲ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ, ਪਰ ਬੀਤੇ ਕੁਝ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ ਕੁਝ ਪ੍ਰਬੰਧਕ ਕਮੇਟੀਆ ਵੱਲੋ ਭਗਵਾਨ ਵਾਲਮੀਕਿ ਜੀ ਦੀ ਰਮਾਇਣ ਅਧਾਰਿਤ ਰਾਮਲੀਲਾ ਵਿੱਚ ਮਰਿਯਾਦਾ ਬਿਲਕੁਲ ਵੀ ਨਹੀ ਰਖੀ ਜਾਂਦੀ।
ਰਾਮਲੀਲਾ ਦੋਰਾਨ ਭੱਦੇ ਅਤੇ ਇਤਰਾਜ਼ਯੋਗ ਗਾਣੇ ਚਲਾਏ ਜਾਂਦੇ ਹਨ, ਜੋ ਕਿ ਬਿਲਕੁਲ ਗ਼ਲਤ ਹੈ। ਇਸ ਤੋ ਇਲਾਵਾ ਸ਼ਹਿਰ ਵਿੱਚ ਬਹੁਤ ਸਾਰੇ ਮੰਦਰ ਪਾਸ ਮੀਟ ਸ਼ਰਾਬ ਦੀਆ ਦੁਕਾਨ ਹਨ, ਜੋ ਕਿ ਸਵਿੰਧਾਨ ਅਨੁਸਾਰ ਗ਼ਲਤ ਹੈ। ਕਿਉਕਿ ਸਵਿੰਧਾਨ ਅਨੁਸਾਰ ਮੰਦਿਰ ਅਤੇ ਸਕੂਲ ਦਾ ਇਕ ਕਿਲੋਮੀਟਰ ਖੇਤਰ ਮੀਟ ਸ਼ਰਾਬ ਅਤੇ ਤੰਬਾਕੂ ਰਹਿਤ ਲਿਖਿਆ ਜਾਣਾ ਗ਼ਲਤ ਹੈ। ਕੁਝ ਮੀਟ ਦੀਆਂ ਦੁਕਾਨਾਂ ਦਾ ਨਾ ਹਿੰਦੂ ਦੇਵੀ ਦੇਵਤਿਆਂ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਜਥੇਬੰਦੀਆਂ ਨੇ ਅਗੇ ਗੱਲਬਾਤ ਦੌਰਾਨ ਕਿਹਾ ਕਿ ਪ੍ਰਸ਼ਾਸਨ ਪ੍ਰਬੰਧਕ ਕਮੇਟੀਆ ਉੱਤੇ ਮਰਿਯਾਦਾ ਭੰਗ ਕਰਨ ਉੱਤੇ 295 A ਦਾ ਪਰਚਾ ਦਰਜ ਕਰੇ ਅਤੇ ਮੀਟ ਸ਼ਰਾਬ ਦੀਆਂ ਦੁਕਾਨਾਂ ਮੰਦਿਰ ਦੇ ਕੋਲੋ ਹਟਾਈਆਂ ਜਾਣ। ਉਨ੍ਹਾਂ ਕਿਹਾ ਜੇਕਰ ਪ੍ਰਸ਼ਾਸਨ ਸਾਡੀ ਮੰਗ ਉੱਤੇ ਗੌਰ ਨਹੀ ਕਰਦਾ ਤਾਂ ਮਜ਼ਬੂਰਨ ਸਾਰੀਆ ਜਥੇਬੰਦੀਆ ਸੰਘਰਸ਼ ਕਰਨ ਲਈ ਤਿਆਰ ਹਨ ਜਿਸ ਦੀ ਜਿੰਮੇਦਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ: ਹੋ ਗਿਆ ਫਾਇਨਲ, ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਲੜਨਗੇ ਚੋਣ