ਅੰਮ੍ਰਿਤਸਰ: ਪੰਜਾਬ 'ਚ ਕਰਫਿਊ ਤੋਂ ਬਾਅਦ 14 ਅਪ੍ਰੈਲ ਤੱਕ ਲੌਕਡਾਊਨ ਤੋਂ ਬਾਅਦ ਬਹੁਤੇ ਵਿਦੇਸ਼ੀ ਟੂਰਿਸਟ ਭਾਰਤ 'ਚ ਫਸੇ ਹੋਏ ਹਨ। ਇਨ੍ਹਾ ਵਿਦੇਸ਼ੀ ਯਾਤਰੀਆਂ ਨੂੰ ਵਾਪਸ ਲਿਜਾਣ ਲਈ ਮਲੇਸ਼ੀਆ ਸਰਕਾਰ ਵੱਲੋਂ ਇੱਕ ਵਿਸ਼ੇਸ਼ ਫਲਾਈਟ ਭੇਜੀ ਗਈ ਹੈ।
ਲੌਕਡਾਊਨ ਦੇ ਚਲਦੇ ਭਾਰਤ 'ਚ 179 ਵਿਦੇਸ਼ੀ ਟੂਰਿਸਟ ਭਾਰਤ 'ਚ ਫਸੇ ਹੋਏ ਹਨ। ਮਲੇਸ਼ੀਆ ਸਰਕਾਰ ਨੇ ਇਨ੍ਹਾਂ ਯਾਤਰੀਆਂ ਦੀ ਵਾਪਸੀ ਲਈ ਭਾਰਤ ਸਰਕਾਰ ਦੀ ਮਦਦ ਲਈ ਇੱਕ ਵਿਸ਼ੇਸ਼ ਫਲਾਈਟ ਭੇਜੀ ਹੈ। ਇਹ ਫਲਾਈਟ ਅੰਮ੍ਰਿਤਸਰ ਹਾਵਈ ਅੱਡੇ 'ਤੇ ਭੇਜੀ ਗਈ ਹੈ।
ਇਸ ਦੌਰਾਨ ਵਿਦੇਸ਼ੀ ਯਾਤਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਏ ਮੁੜ ਘਰ ਵਾਪਸੀ 'ਤੇ ਖੁਸ਼ੀ ਪ੍ਰਗਟਾਈ ਹੈ। ਇਸ ਦੇ ਲਈ ਉਨ੍ਹਾਂ ਭਾਰਤ ਤੇ ਮਲੇਸ਼ੀਆ ਸਰਕਾਰ ਦਾ ਧੰਨਵਾਦ ਕੀਤਾ ਹੈ। ਹੁਣ ਉਹ ਇਸ ਵਿਸ਼ੇਸ਼ ਫਲਾਈਟ ਰਾਹੀਂ ਆਪਣੇ ਦੇਸ਼ ਵਾਪਸ ਪੁੱਜ ਸਕਣਗੇ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ 'ਚ ਲੌਕਡਾਊਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਘਰੇਲੂ ਤੇ ਵਿਦੇਸ਼ੀ ਉਡਾਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।