ETV Bharat / city

ਚੋਣ ਨਤੀਜਿਆਂ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਟੀਮ ਹਤਾਸ਼, ਹਾਰ ਦਾ ਖ਼ੌਫ਼ - punjab election

ਅਕਸਰ ਹੀ ਵਿਵਾਦਾਂ ਵਿਚ ਰਹਿੰਦੇ ਆਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਚਰਚਾਵਾਂ ਵਿਚ ਹਨ। ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਜਿੱਤ ਨੂੰ ਲੈ ਕੇ ਕੀਤੀ ਜਾ ਰਹੀ ਨਿਰਾਸ਼ਾਜਨਕ ਬਿਆਨਬਾਜੀ ਖੌਫ਼ ਨੂੰ ਪ੍ਰਗਟ ਕਰ ਰਹੀ (disappointed statements show apprehension of defeat) ਹੈ। ਹਾਲਾਂਕਿ ਚੋਣ ਨਤੀਜੇ 10 ਮਾਰਚ ਨੂੰ ਆਉਣੇ ਹਨ। ਪਰ ਕਾਂਗਰਸ ਅੰਦਰ ਸਿੱਧੂ ਦੀ ਵਤੀਰੇ ਅਤੇ ਉਨ੍ਹਾਂ ਦੀ ਬਿਆਨਬਾਜੀ ਨੂੰ ਲੈ ਕੇ ਜੰਗ ਤੇਜ਼ ਹੋ ਚੁੱਕੀ ਹੈ। ਸਿੱਧੂ ਦੀ ਪਤਨੀ ਨੇ ਜਨਤਕ ਤੌਰ 'ਤੇ ਇਸ ਗੱਲ ਨੂੰ ਮੰਨਿਆ ਕਿ ਜੇਕਰ ਉਨ੍ਹਾਂ ਦੀ ਜਿੱਤ ਨਹੀਂ ਹੁੰਦੀ ਤਾਂ ਉਹ ਦੋਹੇ ਪਤੀ-ਪਤਨੀ ਆਪਣੇ ਪੁਰਾਣੇ ਕਿੱਤੇ ਵਿਚ ਜਾ ਸਕਦੇ ਹਨ।

ਸਿੱਧੂ ਟੀਮ ਹਤਾਸ਼, ਹਾਰ ਦਾ ਖ਼ੌਫ਼
ਸਿੱਧੂ ਟੀਮ ਹਤਾਸ਼, ਹਾਰ ਦਾ ਖ਼ੌਫ਼
author img

By

Published : Feb 25, 2022, 6:54 PM IST

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੋਣ (punjab election) ਨਤੀਜੇ 10 ਮਾਰਚ (election result on 10 march) ਨੂੰ ਆਉਣੇ ਹਨ ਪਰ ਪੰਜਾਬ ਦੀ ਹਾਟ ਸੀਟ ਮੰਨੀ ਗਈ ਅੰਮ੍ਰਿਤਸਰ ਈਸਟ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ (navjot sidhu news) ਦੀ ਟੀਮ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੇ ਸਿੱਧੂ ਦੀ ਹਾਰ ਦੇ ਖੌਫ਼ ਨੂੰ (sidhu team seems disappointed before result) ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਇਕ ਨਾਮੀ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਨਤੀਜੇ ਭਾਵੇਂ ਕੁਝ ਵੀ ਹੋਣ, ਜਿੱਤ ਹੋਵੇ ਜਾਂ ਹਾਰ, ਪਰ ਉਨ੍ਹਾਂ ਦੀ ਲੜਾਈ ਮਾਫੀਆ ਵਿਰੁੱਧ ਜਾਰੀ ਰਹੇਗੀ।

ਤਾਂ ਕਿੱਤੇ ਵਿੱਚ ਵਾਪਸ ਪਰਤਣਗੇ ਸਿੱਧੂ

ਇਸ ਦੇ ਨਾਲ ਹੀ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੁਝ ਹਫ਼ਤੇ ਪਹਿਲਾਂ ਦਿੱਤਾ ਬਿਆਨ ਵੀ ਮੁੜ ਚਰਚਾ ਵਿਚ ਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਚੋਣਾਂ ਵਿਚ ਸਫਲਤਾ ਨਹੀਂ ਮਿਲਦੀ ਤਾਂ ਉਹ ਵਾਪਸ ਆਪਣੇ ਕਿੱਤੇ ਵਿੱਚ ਜਾ ਸਕਦੇ ਹਨ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੁੰਬਈ ਸਥਿਤ ਇਕ ਸ਼ੋਅ ਵਿਚ ਹਿੱਸਾ ਲੈਂਦੇ ਸਨ ਅਤੇ ਨਵਜੋਤ ਕੌਰ ਖੁਦ ਇਕ ਡਾਕਟਰ ਹਨ।

ਨਵਜੋਤ ਸਿੰਘ ਸਿੱਧੂ ਵੱਲੋਂ ਵੀ ਲੋਕਾਂ ਲਈ ਵਰਤੀ ਜਾ ਰਹੀ ਅਨਾਦਰ ਵਾਲੀ ਭਾਸ਼ਾ ਨੂੰ ਲੈ ਕੇ ਕਾਂਗਰਸ ਵਿਚ ਵੱਡੀ ਨਾਰਾਜ਼ਗੀ ਹੈ। ਨਵਜੋਤ ਸਿੱਧੂ ਦੇ ਮੀਡੀਆ ਸਲਾਹਾਕਾਰ ਸੁਰਿੰਦਰ ਡੱਲਾ ਨੇ ਇਕ ਬਿਆਨ ਦਿੱਤਾ ਹੈ ਕਿ ਸਿੱਧੁ ਨੂੰ ਹਰਾਉਣ ਲਈ ਕਾਂਗਰਸ ਦੇ ਕਈ ਮੰਤਰੀ ਅਤੇ ਸੰਸਦ ਮੈਂਬਰ ਵੀ ਸਰਗਰਮ ਰਹੇ। ਜਦੋਂਕਿ ਗੈਰ ਰਸਮੀ ਗੱਲਾਂ ਵਿਚ ਨਵਜੋਤ ਸਿੰਘ ਸਿੱਧੂ ਦੇ ਹੋਰ ਕਰੀਬੀ ਵੀ ਅਜਿਹੇ ਹੀ ਦੋਸ਼ ਲਾ ਰਹੇ ਹਨ।

ਸਿੱਧੂ ਦੀ ਭਾਸ਼ਾ:

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਰਿਕਾਰਡ ਵਿਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਸਿੱਧੂ ਦੀ ਭਾਸ਼ਾ ਬਾਰੇ ਸੁਭਾਅ ਦੀ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ। ਬਤੌਰ ਵਿਧਾਇਕ ਸਿੱਧੂ ਨੇ ਜਦੋਂ ਵੀ ਕਿਸੇ ਚਰਚਾ ਵਿਚ ਹਿੱਸਾ ਲਿਆ ਤਾਂ ਜਿਆਦਾਤਰ ਉਨ੍ਹਾਂ ਨੇ ਗੈਰ ਸੰਸਦੀ ਭਾਸ਼ਾ ਦਾ ਹੀ ਇਸਤੇਮਾਲ ਕੀਤਾ ਅਤੇ ਗਾਲ਼ਾਂ ਵੀ ਕੱਢੀਆ। ਸਦਨ ਦੀ ਕਾਰਵਾਈ 'ਚੋਂ ਉਨ੍ਹਾਂ ਦੇ ਸ਼ਬਦਾਂ ਨੂੰ ਕੱਢਣ ਦੀ ਗਿਣਤੀ ਹੀ ਸਾਰੇ ਮਾਮਲੇ ਨੂੰ ਪ੍ਰਗਟ ਕਰ ਦਿੰਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਉਨ੍ਹਾਂ ਦੀ ਭਾਸ਼ਾ ਵਿਚ ਕੋਈ ਅੰਤਰ ਨਹੀਂ ਆਇਆ।

ਮਾਮਲਾ ਭਾਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰੱਦ ਹੋਏ ਫਿਰੋਜ਼ਪੁਰ ਦੌਰੇ ਦਾ ਹੋਵੇ ਜਾਂ ਕੋਈ ਹੋਰ ਹੋਵੇ ਜਾਂ ਪੱਤਰਕਾਰ ਹੋਣ, ਸਿੱਧੂ ਨੇ ਆਪਣੀ ਭਾਸ਼ਾ ਦਾ ਇਸਤੇਮਾਲ ਜਾਰੀ ਰੱਖਿਆ। ਸਿੱੱਧੂ ਵੱਲੋਂ ਹੀ ਪੁਲਿਸ ਵਿਰੁੱਧ ਬੋਲੀ ਗਈ ਭਾਸ਼ਾ ਵਿਰੁੱਧ ਹੀ ਚੰਡੀਗੜ੍ਹ ਵਿਖੇ ਇੱਕ ਪੁਲਿਸ ਅਧਿਕਾਰੀ ਵੱਲੋਂ ਮਾਨਹਾਣੀ ਦਾ ਮੁੱਦਕਮਾ ਦਾਖ਼ਲ ਕੀਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਦੇ ਆਗੂਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਕੀਤੀ ਬਿਆਨਬਾਜੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ।

ਸਿੱਧੂ ਦੇ ਸਾਲਾਹਕਾਰਾਂ ਦੀ ਭਾਸ਼ਾ:

ਸਿਰਫ ਸਿੱਧੂ ਹੀ ਨਹੀਂ, ਸਗੋਂ ਸਿੱਧੂ ਦੇ ਇਹ ਹੋਰ ਮੀਡੀਆ ਸਲਾਹਾਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਜਨਤਕ ਤੌਰ 'ਤੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰਨ ਅਤੇ ਕਸ਼ਮੀਰ ਅਤੇ ਪਾਕਿਸਤਾਨ ਦੇ ਹੱਕ ਵਿਚ ਬੋਲਣ ਕਾਰਨ ਅਹੁਦਾ ਛੱਡਣਾ ਪਿਆ। ਕਾਂਗਰਸ ਦੇ ਹੀ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ ਹੋਰਾਂ ਨੇ ਵੀ ਸਿੱਧੂ ਦੇ ਸਲਾਹਾਕਾਰ ਦੀਆਂ ਟਿੱਪਣੀਆਂ ਵਿਰੁੱਧ ਸਖ਼ਤ ਇਤਰਾਜ਼ ਕੀਤਾ ਸੀ। ਨਵਜੋਤ ਸਿੱਧੂ ਦੀ ਟੀਮ ਵਿਚ ਚੋਣ ਰਣਨੀਤੀਕਾਰ ਮੁਹੰਮਦ ਮੁਸਤਫ਼ਾ ਦੇ ਇਕ ਫਿਰਕੇ ਵਿਰੁੱਧ ਬਿਆਨਬਾਜੀ ਕਰਨ ਕਾਰਨ, ਉਨ੍ਹਾਂ ਵਿਰੁੱਧ ਮਲੇਰਕੋਟਲਾ ਵਿਖੇ ਇਤਰਾਜ਼ਯੋਗ ਸ਼ਬਦਾਂ ਦੇ ਇਸਤੇਮਾਲ ਦਾ ਮੁਕੱਦਮਾ ਦਰਜ਼ ਕੀਤਾ ਗਿਆ।

ਮੀਡੀਆ ਸਲਾਹਕਾਰ ਵੀ ਹਤਾਸ਼

ਹੁਣ ਉਨ੍ਹਾਂ ਦੇ ਇਕ ਹੋਰ ਮੀਡੀਆ ਸਲਾਹਾਕਾਰ ਸੁਰਿੰਦਰ ਡੱਲਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਕੁਝ ਮੰਤਰੀਆਂ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਨਵਜੋਤ ਸਿੰੰਘ ਸਿੱਧੂ ਨੂੰ ਹਰਾਉਣ ਲਈ ਗੁਪਤ ਸਾਜਸ਼ ਰਚੀ ਅਤੇ ਇਸ ਦਿਸ਼ਾ ਵਿਚ ਹੀ ਕੰਮ ਕੀਤਾ ਹੈ। ਸਲਾਹਾਕਾਰ ਡੱਲਾ ਨੇ ਇਹ ਵੀ ਕਿਹਾ ਕਿ ਸਭ ਤੋਂ ਜਿਆਦਾ ਅਨੁਸਾਸ਼ਨਹੀਣਤਾ ਕਾਂਗਰਸ ਵਿਚ ਹੀ ਅਤੇ ਹਾਈਕਮਾਨ ਵੀ ਅਨੁਸਾਸ਼ਨਹੀਣਤਾ ਨੂੰ ਕੰਟਰੋਲ ਕਰਨ ਵਿਚ ਅਸਫਲ ਰਹੀ ਹੈ। ਜਦੋਂਕਿ ਪਾਰਟੀ ਅਜਿਹੇ ਬਾਗੀ ਆਗੂਆ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕੀ।

ਐਮਪੀ ਔਜਲਾ ਨੂੰ ਵੀ ਸਖ਼ਤ ਇਤਰਾਜ

ਨਵਜੋਤ ਸਿੰਘ ਸਿੱਧੁੂ ਦੀ ਭਾਸ਼ਾ 'ਤੇ ਕਾਂਗਰਸ ਦੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਸਖ਼ਤ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਧੂ ਦੀ ਭਾਸ਼ਾ ਨੂੰ ਲੈ ਕੇ ਪੰਜਾਬ ਦੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ, ਜਿਸ ਕਾਰਨ ਸਿੱਧੂ ਦੀ ਜਿੱਤ ਦੀ ਸੰਭਾਵਨਾ ਪ੍ਰਭਾਵਿਤ ਹੋ ਸਕਦੀ ਹੈ। ਔਜਲਾ ਨੇ ਕਿਹਾ ਸੀ ਕਿ ਸਿੱਧੂ ਪੰਦਰਾਂ ਸਾਲਾਂ ਵਿਚ ਕਦੇ ਵੀ ਲੋਕਾਂ ਵਿਚ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਪਾਰਟੀ ਦੀ ਰਹਿਨੁਮਾਈ ਕਰਨ ਵਾਲੇ ਵਿਅਕਤੀ ਨੂੰ ਅਨੁਸਾਸ਼ਨ ਵਿਚ ਰਹਿਣਾ ਚਾਹੀਦਾ ਹੈ।

ਚੀਮਾ ਨੇ ਕਿਹਾ, ਹਾਰਨਗੇ ਸਿੱਧੂ

ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਇਸ ਬਾਰੇ ਕਹਿਣਾ ਸੀ ਕਿ ਨਵਜੋਤ ਸਿੱਧੂ ਆਪਣੇ ਹਲਕੇ ਅੰਮ੍ਰਿਤਸਰ ਈਸਟ ਤੋਂ ਹਾਰ ਰਹੇ ਹਨ। ਸਿੱਧੂ ਖੁਦ ਹੀ ਇਕ ਮੀਡੀਆ ਹਾਊਸ ਵਿਚ ਇਸ ਗੱਲ ਨੂੰ ਜਨਤਕ ਤੌਰ 'ਤੇ ਮੰਨ ਰਹੇ ਹਨ ਪਰ ਹੁਣ ਉਨ੍ਹਾਂ ਦੀ ਟੀਮ ਵੱਲੋਂ ਆਪਣੀ ਹੀ ਪਾਰਟੀ ਕਾਂਗਰਸ ਵਿਰੁੱਧ ਲਗਾਏ ਜਾ ਰਹੇ ਇਲਜਾਮਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਿੱਧੂ ਟੀਮ ਹਾਰ ਦਾ ਠੀਕਰਾ ਕਿਸੇ ਨਾ ਕਿਸੇ ਸਿਰ ਭੰਨਣ ਦੇ ਇਰਾਦੇ ਵਿੱਚ ਹਨ, ਜਦੋਂਕਿ ਸੱਚਾਈ ਇਹ ਹੈ ਕਿ ਹਲਕੇ ਦੇ ਲੋਕਾਂ ਨਾਲ ਰਾਬਤਾ ਨਾ ਰੱਖਣ ਕਾਰਨ ਹੀ ਵੋਟਰਾਂ ਨੇ ਉਨ੍ਹਾਂ ਨੂੰ ਨਾਮੰਜੂਰ ਕਰ ਦਿੱਤਾ ਹੈ।

10 ਮਾਰਚ ਨੂੰ ਹੋ ਜਵੇਗਾ ਸਪਸ਼ਟ

ਬੜਬੋਲੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅੰਮ੍ਰਿਤਸਰ ਈਸਟ ਦੇ ਲੋਕਾਂ ਦਾ ਕੀ ਫ਼ਤਵਾ ਹੋਵੇਗਾ, ਇਸ ਦਾ ਖੁਲਾਸਾ ਤਾਂ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਹੀ ਹੋ ਜਾਵੇਗਾ ਪਰ ਸਿੱਧੂ ਪਰਿਵਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੇ ਸਿੱਧੂ ਦੀ ਰਾਜਨੀਤਕ ਪਾਰਟੀ ਦੀ ਚਰਚਾ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਡਰੱਗ ਮਾਮਲਾ:ਮੁਹਾਲੀ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

ETV Bharat Logo

Copyright © 2024 Ushodaya Enterprises Pvt. Ltd., All Rights Reserved.