ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖਤਮ ਹੁੰਦਾ ਦੇਖ ਇੱਕ ਵਾਰ ਫਿਰ ਤੋਂ ਪੁਲਿਸ ਲਾਰੈਂਸ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ। ਪੁਲਿਸ ਵੱਲੋਂ ਲਾਰੈਂਸ ਨੂੰ ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸਦਾ ਦੁਬਾਰਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਮਾਨਸਾ ਪੁਲਿਸ ਨੇ ਸਿੱਧੂਮੂਸੇ ਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਸੀ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆ ਕਿ ਲਾਰੈਂਸ ਬਿਸ਼ਨੋਈ ਨੂੰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰ ਵੀ ਲਾਰੈਂਸ ਬਿਸ਼ਨੋਈ ਤੇ ਬਹੁਤ ਸਾਰੇ ਮਾਮਲੇ ਦਰਜ ਹਨ, ਜੇਕਰ ਹੋਰ ਕਿਸੇ ਜ਼ਿਲ੍ਹੇ ਦੀ ਪੁਲਿਸ ਰਿਮਾਂਡ ਮੰਗਦੀ ਹੈ ਤਾਂ ਇਹ ਵੇਖਣਾ ਹੋੇਵੇਗਾ ਕਿ ਅਦਾਲਤ ਵੱਲੋਂ ਕਿਸ ਨੂੰ ਰਿਮਾਂਡ ਮਿਲਦਾ ਹੈ।
ਇੱਥੇ ਜਿਕਰਯੋਗ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ 'ਚ ਮਾਨਸਾ ਪੁਲਿਸ ਪੰਜਾਬ ਲੈ ਕੇ ਆਈ ਸੀ ਅਤੇ ਜਿੱਥੇ ਉਸ ਕੋਲੋਂ ਸਿੱਧੂ ਮੁਸੇਵਾਲਾ ਕਤਲ ਕੇਸ ਚ ਪੁੱਛਗਿੱਛ ਕੀਤੀ ਗਈ ਸੀ। ਮਾਨਸਾ ਪੁਲਿਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਫਿਰ ਅੰਮ੍ਰਿਤਸਰ ਪੁਲਿਸ ਤੇ ਰਾਣਾ ਕੰਦੋਵਾਲ ਕਤਲ ਕੇਸ 'ਚ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ ਸੀ। ਇਸ ਦੌਰਾਨ ਮਾਨਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ 8 ਦਿਨਾਂ ਦਾ ਰਿਮਾਂਡ ਮਿਲਿਆ ਸੀ, ਜੋ ਕਿ ਖ਼ਤਮ ਹੋਣ ਵਾਲਾ ਹੈ। ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ ਹੁੰਦਾ ਦੇਖ ਲਾਰੈਂਸ ਬਿਸ਼ਨੋਈ ਨੂੰ ਖਰੜ ਵਿਖੇ ਸ਼ਿਫਟ ਕਰ ਦਿੱਤਾ ਗਿਆ ਸੀ।
ਰਾਣਾ ਕੰਦੋਵਾਲ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੋਵਾਂ ਨੂੰ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬੀਤੇ ਦਿਨ ਰਾਣਾ ਕੰਦੋਵਾਲ ਕਤਲ ਮਾਮਲੇ 'ਚ ਐਨਆਈਏ ਦੀ ਟੀਮ ਨੇ ਬਟਾਲੇ ਦੇ ਇੱਕ ਹਸਪਤਾਲ ਵਿੱਚ ਛਾਪੇਮਾਰੀ ਵੀ ਕੀਤੀ ਹੈ।
ਇਹ ਵੀ ਪੜ੍ਹੋ: ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ