ETV Bharat / city

ਅੰਮ੍ਰਿਤਸਰ ਨਗਰ ਨਿਗਮ ਵਿਰੁੱਧ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਸ਼ਨ

author img

By

Published : Oct 19, 2019, 8:00 PM IST

ਅੰਮ੍ਰਿਤਸਰ ਨਗਰ ਨਿਗਮ ਵਿਰੁੱਧ ਸ਼ਨੀਵਾਰ ਨੂੰ ਦੁਕਾਨਦਾਰਾਂ ਨੇ ਰੋਸ ਪ੍ਰਦਸ਼ਨ ਕੀਤਾ। ਧਰਨਾਕਾਰੀਆਂ ਨੇ ਕਿਹਾ ਕਿ ਨਿਗਮ ਵੱਲੋਂ ਦੁਕਾਨਾਂ ਬਾਹਰ ਨਾਜਾਇਜ਼ ਤਰੀਕੇ ਨਾਲ ਪਾਰਕਿੰਗ ਬਣਾਈ ਜਾ ਰਹੀ ਹੈ।

ਫ਼ੋਟੋ।

ਅੰਮ੍ਰਿਤਸਰ: ਨਗਰ ਨਿਗਮ ਜਲਦ ਹੀ ਹਾਲ ਬਾਜ਼ਾਰ ਵਿੱਚ ਦੁਕਾਨਾਂ ਦੇ ਬਾਹਰ ਪਾਰਕਿੰਗ ਬਣਾਉਣ ਜਾ ਰਿਹਾ ਹੈ। ਇਹ ਕੰਮ ਭਾਵੇ ਕਿ ਅਜੇ ਸ਼ੁਰੂ ਵੀ ਨਹੀਂ ਹੋਇਆ, ਪਰ ਦੁਕਾਨਦਾਰਾ ਵਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਵੱਲੋਂ ਨਗਰ ਨਿਗਮ ਉੱਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਪਾਰਕਿੰਗ ਨਾਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਹੈ।

ਵੀਡੀਓ

ਹਾਲ ਬਾਜ਼ਾਰ ਪੁਰਾਤਨ ਸਮੇਂ ਤੋਂ ਹੀ ਕਾਫੀ ਮਸ਼ਹੂਰ ਰਿਹਾ ਹੈ। ਇਸ ਬਾਜ਼ਾਰ ਦੇ ਅੰਦਰ ਸੈਂਕੜੇਂ ਦੁਕਾਨਾਂ ਹਨ, ਜਿਨ੍ਹਾਂ ਤੋਂ ਕਈ ਦੁਕਾਨਦਾਰ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਨਗਰ ਨਿਗਮ ਹੁਣ ਇਨ੍ਹਾਂ ਦੁਕਾਨਾਂ ਬਾਹਰ ਪਾਰਕਿੰਗ ਬਣਾਉਣ ਜਾ ਰਿਹਾ ਹੈ, ਇਸ ਲਈ ਦੁਕਾਨਦਾਰਾਂ ਨੇ ਨਿਗਮ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਉਨ੍ਹਾਂ ਦੇ ਕੰਮ ਨੂੰ ਉਜਾੜ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਪਹਿਲਾ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਿਸੇ ਹੋਰ ਥਾਂ 'ਤੇ ਪਾਰਕਿੰਗ ਬਣਾਵੇਗੀ ਪਰ ਹੁਣ ਫਿਰ ਦੁਕਾਨਾਂ ਦੇ ਬਾਹਰ ਹੀ ਪਾਰਕਿੰਗ ਬਣਾਉਣ ਜਾ ਰਹੀ ਹੈ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਨਿਆਰੇ ਦੀ ਦੁਕਾਨ 'ਤੇ ਅੱਤਵਾਦੀ ਹਮਲਾ

ਦੁਕਾਨਦਾਰਾਂ ਨੇ ਕਿਹਾ ਕਿ ਅਜਿਹਾ ਹਰ ਹਾਲਤ ਵਿੱਚ ਨਿਗਮ ਨੂੰ ਕਰਨ ਨਹੀਂ ਦਿੱਤਾ ਜਾਵੇਗਾ। ਚਿਤਾਵਨੀ ਦਿੰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਨਜਾਇਜ਼ ਪਾਰਕਿੰਗ ਬਣਾਈ ਗਈ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਉਧਰ ਨਗਰ ਨਿਗਮ ਦੇ ਇੰਸਪੈਕਟਰ ਦਾ ਕਹਿਣਾ ਹੈ ਕਿ ਫਿਲਹਾਲ ਦੁਕਾਦਰਾਂ ਨੂੰ ਨੋਟਿਸ ਦਿਤਾ ਗਿਆ ਹੈ ਤੇ ਨਿਗਮ ਦੀ 21 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ 'ਤੇ ਅਗਲਾ ਫੈਸਲਾ ਲਵੇਗੀ।

Intro:ਅੰਮ੍ਰਿਤਸਰ ਦੇ ਹਾਲਗੇਟ ਦਾ ਰਸਤਾ ਬੰਦ ਕਰ ਕੀਤਾ ਰੋਸ਼ ਪ੍ਰਦਰਸ਼ਨ
ਉਨ੍ਹਾਂ ਦ ਕਿਹਨਾਂ ਹੈ ਕਿ ਹਾਲ ਬਾਜ਼ਾਰ ਵਿਚ ਪਾਰਕਿੰਗ ਨਾ ਬਣਾਈ ਜਾਵੇ
ਐਂਕਰ; ਅਮ੍ਰਿਤਸਰ ਸ਼ਹਿਰ ਦਾ ਮੈਂ ਬਾਜ਼ਾਰ ਹਾਲਗੇਟ ਨੂੰ ਅੱਜ ਹਾਲਬਾਜਰ ਦੇ ਦੁਕਾਨਦਾਰਾਂ ਵਲੋਂ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਦਾ ਕਿਹਣ ਸੀ ਕਿ ਸ਼ਹਿਰ ਦੇ ਹੋਰ ਵੀ ਕਈ ਪਾਸੇ ਪਾਰਕਿੰਗ ਹੈBody:ਨੇ ਇਥੇ ਲਗੇ ਹੀ ਹਾਲਬਾਜਰ ਵਿਚ ਮੱਛੀ ਮੰਡੀ ਤੇ ਹਾਲਬਾਜਰ ਦੇ ਬਾਹਰ ਪੰਡਿਤ ਦੀਨ ਦਿਆਲ ਪਾਰਕਿੰਗ ਤੇ ਕੈਰੋਂ ਮਾਰਕੀਟ ਵਿਚ ਪਾਰਕਿੰਗ ਹਨ ਤੇ ਹਾਲਬਾਜਰ ਨੂੰ ਪਾਰਕਿੰਗ ਵਿਚ ਬਦਲਣ ਦਾ ਕਿ ਮਤਲਬ ਹੈ ਅਸੀਂ ਪਿਛਲੇ ਵੀ ਇਸ ਦੇ ਖਿਲਾਫ ਅਬਵਾਜ ਉਠਾਈ ਸੀ ਤੇ ਸਾਨੂ ਮੰਤਰੀ ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਥੇ ਪਾਰਕਿੰਗ ਨਹੀਂ ਬਣਾਈ ਜਾਵੇਗੀ ਤੇ ਅੱਜ ਇਨ੍ਹਾਂ ਰਾਤ ਦੇ ਸਾਡੀਆਂ ਦੁਕਾਨਾਂ ਦੇ ਅੱਗੇ ਬੈਰੀਕੇਡ ਲਗਾ ਕੇ ਰਸਤੇ ਬੰਦ ਕਰ ਦਿੱਤੇ ਨੇ ਹਾਲਬਾਜਰ ਵਿਚ ਦੁਕਾਨਦਾਰਾ ਨੇ ਆਪਣੀਆਂ ਗੱਡੀਆਂ ਲਾਗਾਨੀਆਂ ਹੁੰਦੀਆਂ ਨੇ ਤੇ ਜਿਹੜਾ ਦੁਕਾਨ ਦੇ ਉਤੇ ਗ੍ਰਾਹਕ ਆਂਦਾ ਹੈ ਉਸਨੇ ਵੀ ਆਪਣੀ ਗੱਡੀ ਆਦਿ ਲਗਾਨੀ ਹੁੰਦੀ ਹੈ , ਜੋ ਕਿ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਹੈConclusion:ਜੋਕਿ ਅਸੀਂ ਹਰਗਿਜ ਬਰਦਾਸ਼ਤ ਨਹੀਂ ਕਰਾਂਗੇ ਇਸੇ ਕਰਨ ਅੱਜ ਅਸੀਂ ਸਾਰੇ ਹਾਲਬਾਜਰ ਦੇ ਦੁਕਾਨਦਾਰ ਇਕੱਠੇ ਹੋਕੇ ਇਸ ਗੱਲ ਦਾ ਵਿਰੋਧ ਕੀਤਾ ਹੈ ਜਿਸ ਕਰਨ ਸਾਨੂ ਹਾਲਬਾਜਰ ਵਿਚ ਰੋਸ਼ ਵਜੋਂ ਧਾਰਨਾ ਲਗਾਨਾ ਪਿਆ ਉਨ੍ਹਾਂ ਕਿਹਾ ਅੱਜ ਸਾਨੂ ਕੋਈ ਵੀ ਰਾਜਨੀਤਿਕ ਜਾ ਪ੍ਰਸ਼ਾਸਨਿਕ ਅਧਿਕਾਰੀ ਹੀ ਮਿਲਣ ਲਈ ਆਇਆ ਅੱਜ ਅਸੀਂ ਇਕ ਘੰਟੇ ਦਾ ਧਾਰਨਾ ਲਗਾਇਆ ਹੈ ਜੇਕਰ ਸਾਡੀ ਇਹ ਮੰਗ ਨਾ ਮਨੀ ਗਈ ਤੇ ਅਸੀਂ ਵੱਡੇ ਪੱਧਰ ਤੇ ਧਰਨਾ ਦੇਵਾਂਗੇ ,
ਵੀ/ਓ... ਇਥੇ ਪੁੱਜੇ ਪੁਲਿਸ ਅਧਿਕਾਰੀ ਦਾ ਕਿਹਨਾ ਸੀ ਕਿ ਅੱਜ ਹਾਲਬਾਜਰ ਦੇ ਦੁਕਾਨਦਾਰਾਂ ਵਲੋਂ ਥੇ ਰਸਤਾ ਬੰਦ ਕਰਕੇ ਇਕ ਘੰਟੇ ਦਾ ਧਰਨਾ ਲਗਾਇਆ ਸੀ ਤੇ ਹੁਣ ਉਨ੍ਹਾਂ ਧਰਨਾ ਆਪਣਾ ਉਠਾ ਲਿਆ ਹੈ ਉਨ੍ਹਾਂ ਦੀ ਮੰਗ ਹੈ ਕਿ ਹਾਲਬਾਜਰ ਵਿਚ ਪਾਰਕਿੰਗ ਨਹੀਂ ਹੋਣੀ ਚਾਹੀਦੀ , ਤੇ ਹੁਣ ਉਨ੍ਹਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਗਿਆ ਹੈ ਉਸ ਦਿਨ ਬੈਠ ਕੇ ਆਪਣੀ ਗੱਲ ਕਾਰਪੋਰੇਸ਼ਨ ਦੇ ਅਧਿਕਾਰੀ ਦੇ ਅਗੇ ਰੱਖਨ
ਬਾਈਟ : ਦੁਕਾਨਦਾਰ
ਬਾਈਟ : ਪੁਲਿਸ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.