ETV Bharat / city

ਅੰਮ੍ਰਿਤਸਰ ਵਿਖੇ ਚੱਲ ਰਹੇ ਅੰਮ੍ਰਿਤ ਪ੍ਰੋਜੈਕਟ ਦੇ ਕੰਮਾਂ ਦੀ ਦੁਕਾਨਦਾਰਾਂ ਨੇ ਖੋਲ੍ਹੀ ਪੋਲ - Amritsar

ਅੰਮ੍ਰਿਤਸਰ ਵਿਚ ਚੱਲ ਰਹੇ ਪ੍ਰਾਜੈਕਟਾਂ ਤੋਂ ਦੁਖੀ ਹੋਏ ਦੁਕਾਨਦਾਰਾਂ (Shopkeepers) ਵਲੋਂ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ (protest)ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਹੋਇਆ ਹੈ।

ਅੰਮ੍ਰਿਤਸਰ ਵਿਖੇ ਚੱਲ ਰਹੇ ਅੰਮ੍ਰਿਤ ਪ੍ਰੋਜੈਕਟ ਦੇ ਕੰਮਾਂ ਦੀ ਦੁਕਾਨਦਾਰਾਂ ਨੇ ਖੋਲ੍ਹੀ ਪੋਲ

author img

By

Published : Oct 3, 2021, 3:56 PM IST

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ (Shopkeepers) ਵੱਲੋਂ ਪੰਜਾਬ ਸਰਕਾਰ (Punjab Government) ਖਿਲਾਫ ਰੋਸ ਪ੍ਰਦਰਸ਼ਨ (Protest) ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ (Shopkeepers) ਨੇ ਕਿਹਾ ਕਿ ਪਿਛਲੇ 8 ਤੋਂ 9 ਮਹੀਨਿਆਂ ਤੋਂ ਸੜਕ ਉਸਾਰੀ ਅਧੀਨ ਹੈ ਜਿਸ ਦੇ ਚਲਦਿਆਂ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋਏ ਹਨ ਅਤੇ ਬਾਰਿਸ਼ ਪੈਣ ਕਾਰਣ ਪਾਣੀ ਵੀ ਇਕੱਠਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਐਕਸੀਡੈਂਟ ਵੀ ਹੋ ਚੁੱਕੇ ਹਨ ਪਰ ਅੱਜ ਤੱਕ ਇਸ ਸੜਕ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ। ਤੰਗ ਆਏ ਦੁਕਾਨਦਾਰਾਂ ਵਲੋਂ ਅੰਮ੍ਰਿਤਸਰ (Amritsar) ਦੀ ਇਸ ਜੀ.ਟੀ. ਰੋਡ (GT Road) ਨੂੰ ਜਾਮ ਕਰ ਦਿੱਤਾ ਗਿਆ।

ਸੁਸ਼ੀਲ ਦੇਵਗਨ ਭਾਜਪਾ ਆਗੂ (BJP Leader Sushil Devgan) ਨੇ ਦੱਸਿਆ ਕਿ ਤਿੰਨ ਘੰਟੇ ਦੀ ਤਕਰੀਬਨ ਸੜਕੀ ਆਵਾਜਾਈ ਬੰਦ ਕਰਨ ਮਗਰੋਂ ਜੇ ਈ ਕੁਲਦੀਪ ਸਿੰਘ ਵੱਲੋਂ ਧਰਨੇ ਤੇ ਪਹੁੰਚ ਕੇ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਅਤੇ ਆਉਣ ਵਾਲੇ ਪੰਜ ਦਿਨਾਂ ਤੱਕ ਸੜਕ ਦਾ ਕੰਮ ਮੁਕੰਮਲ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕਈ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਵਿਖੇ ਚੱਲ ਰਹੇ ਅੰਮ੍ਰਿਤ ਪ੍ਰੋਜੈਕਟ ਦੇ ਕੰਮਾਂ ਦੀ ਦੁਕਾਨਦਾਰਾਂ ਨੇ ਖੋਲ੍ਹੀ ਪੋਲ

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਪੰਜਾਬ ਸਰਕਾਰ ਵਿਚ 3 ਮੰਤਰੀ ਹਨ ਜਦੋਂ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਪੰਜਾਬ ਕਾਂਗਰਸ ਪ੍ਰਧਾਨ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਸਾਡੀ ਸਮੱਸਿਆ ਨਹੀਂ ਸੁਣੀ ਜਾ ਰਹੀ ਹੈ ਅਤੇ ਨਿੱਤ ਦਿਨ ਸਾਨੂੰ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ। ਇਥੇ ਕਈ ਹਾਦਸੇ ਹੋ ਚੁੱਕੇ ਹਨ। ਇਕ ਬੱਚੇ ਦੀ ਇਥੇ ਡਿੱਗਣ ਕਾਰਣ ਲੱਤ ਟੁੱਟ ਗਈ, ਜਦੋਂ ਕਿ ਇਕ ਗਰਭਵਤੀ ਔਰਤ ਡਿੱਗ ਗਈ ਜਿਸ ਦਾ ਹੁਣ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਕ ਹੋਰ ਵਿਅਕਤੀ ਜੋ ਕਿ ਇਥੇ ਐਕਸਰਾ ਕਰਵਾਉਣ ਆਇਆ ਸੀ, ਦੀ ਬਾਂਹ ਦੀ ਹੱਡੀ ਟੁੱਟ ਗਈ। ਉਨ੍ਹਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਛੇਤੀ ਤੋਂ ਛੇਤੀ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ।

ਇਸ ਸਬੰਧੀ ਇਕ ਦੁਕਾਨਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਅਜੇ ਕੁਝ ਹੀ ਸਮਾਂ ਪਹਿਲਾਂ ਨਵੀਂ ਸੜਕ ਬਣਾਈ ਗਈ ਸੀ, ਜਿਸ ਤੋਂ ਬਾਅਦ ਹੁਣ ਇਹ 12 ਫੁੱਟ ਦੇ ਟੋਏ ਪੁੱਟ ਦਿੱਤੇ ਗਏ ਹਨ। ਇਸ ਦਾ ਕੀ ਫਾਇਦਾ। ਸਾਨੂੰ ਦੱਸਿਆ ਜਾਵੇ ਕਿ ਇਹ ਪੁਟਾਈ ਕਿਉਂ ਕੀਤੀ ਗਈ ਹੈ। ਪਹਿਲਾਂ ਸੜਕ ਬਣਾ ਦਿੱਤੀ ਗਈ ਅਤੇ ਹੁਣ ਪੁੱਟ ਦਿੱਤੀ ਗਈ। ਇਸ ਦਾ ਹਿਸਾਬ ਕੌਣ ਦੇਊਗਾ। ਪ੍ਰਸ਼ਾਸਨ ਛੇਤੀ ਤੋਂ ਛੇਤੀ ਇਸ ਵੱਲ ਧਿਆਨ ਦੇਵੇ ਅਤੇ ਇਸ ਦਾ ਨਿਪਟਾਰਾ ਕੀਤਾ ਜਾਵੇ।

ਇਹ ਵੀ ਪੜ੍ਹੋ-ਬੇਅਦਬੀ ਮਾਮਲੇ ’ਚ ਕੀਤੀਆਂ ਨਿਯੁਕਤੀਆਂ ’ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.