ਅੰਮ੍ਰਿਤਸਰ: ਤਰਨਤਾਰਨ ਰੋਡ 'ਤੇ ਮੋਟਰਸਾਈਕਲ 'ਤੇ ਜਾ ਰਹੇ 3 ਨੌਜਵਾਨਾਂ ਦੀ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੈ ਅਤੇ ਦੁਸਰੇ ਨੂੰ ਮਮੂਲੀ ਸੱਟਾਂ ਆਈਆ ਹਨ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਲਈ ਸਰਕਾਰ ਹਸਪਤਾਲ ਲਿਜਾਂਦਾ ਗਿਆ ਹੈ ਅਤੇ ਇਸ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਕਿਹਾ ਹੈ। ਗੰਭਰੀ ਰੂਪ ਨਾਲ ਜਖ਼ਮੀ ਨੌਜਵਾਨ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਮ੍ਰਿਤਕ ਯੁਵਕ ਯੁੱਧਵੀਰ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਹ ਦਸਵੀਂ ਦੇ ਪੇਪਰ ਦੇਣ ਤੋਂ ਬਾਅਦ 11 ਜਮਾਤ ਵਿੱਚ ਦਾਖਿਲਾ ਲੈਣ ਲਈ ਘਰੋਂ ਗਏ ਸਨ ਤੇ ਰਸਤੇ ਵਿੱਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਹ ਹੁਣ ਪੋਸਟਮਾਰਟਮ ਲਈ ਮ੍ਰਿਤਰ ਸਰੀਰ ਦਾ ਇਨਤਜਾਰ ਕਰ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਤਰਨਤਾਰਨ ਵਾਲੀ ਸਾਈਡ ਤੋਂ ਤਿੰਨੋਂ ਵਾਪਸ ਆ ਰਹੇ ਸਨ। ਫਲਾਈਓਵਰ ਬ੍ਰਿਜ ਕੋਟ ਮੀਤ ਸਿੰਘ ਤੇ ਪੁੱਜੇ ਤਾਂ ਬਾਈਕ ਦੀ ਤੇਜ਼ ਰਫ਼ਤਾਰ ਕਾਰਨ ਕਰਨਬੀਰ ਅਤੇ ਯੁੱਧਵੀਰ ਦੋਵੇਂ ਫਲਾਈਓਵਰ ਤੋਂ ਹੇਠਾਂ ਡਿੱਗ ਗਏ ਅਤੇ ਇੱਕ ਇਨ੍ਹਾਂ ਦਾ ਦੋਸਤ ਉੱਪਰ ਹੀ ਡਿੱਗ ਗਿਆ। ਹੇਠਾਂ ਡਿੱਗਣ ਵਾਲਿਆਂ ਵਿੱਚੋਂ ਯੁੱਧਵੀਰ ਦੀ ਮੌਤ ਹੋ ਗਈ ਅਤੇ ਕਰਨਬੀਰ ਗੰਭੀਰ ਜ਼ਖਮੀ ਹੋ ਗਿਆ। ਕਰਨਵੀਰ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਖਾਲਸਾ ਕਾਲਜ ਦੇ ਬਾਹਰ ਫਾਇਰਿੰਗ , ਇਕ ਦੀ ਮੌਤ 1 ਜਖ਼ਮੀ