ਅੰਮ੍ਰਿਤਸਰ: ਵਾਹਘਾ ਅਟਾਰੀ ਬਾਰਡਰ (Attari Wagah border) ’ਤੇ ਰਿਟਰੀਟ ਸੈਰੇਮਨੀ (Retreat ceremony) ਫਿਲਹਾਲ ਅਜੇ ਸ਼ੁਰੂ ਨਹੀਂ ਹੋ ਰਹੀ ਹੈ। ਪਰ ਜੇਕਰ ਰਿਟਰੀਟ ਸੈਰੇਮਨੀ ਸ਼ੁਰੂ ਹੋਵੇਗੀ ਤਾਂ ਇਸ ਦੌਰਾਨ ਕੋਰੋਨਾ ਦੇ ਨਿਯਮਾਂ (CORONA GUIDELINES) ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।
ਦੱਸ ਦਈਏ ਕਿ ਵਾਹਘਾ ਅਟਾਰੀ ਬਾਰਡਰ ’ਤੇ ਦੇਸ਼ਾ ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਲੋਕ ਰਿਟਰੀਟ ਸੈਰੇਮਨੀ ਨੂੰ ਦੇਖਣ ਦੇ ਇੱਥੇ ਪਹੁੰਚਦੇ ਹਨ ਅਤੇ ਜੋਸ਼ੀਲੇ ਪਰੇਡ ਨੂੰ ਦੇਖਦੇ ਹਨ। ਪਰ ਕੋਰੋਨਾ ਮਹਾਂਮਾਰੀ (CORONA VIRUS) ਦੇ ਚੱਲਦੇ 20 ਮਾਰਚ 2020 ਤੋਂ ਆਮ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਚ ਕਾਫੀ ਨਿਰਾਸ਼ਾ ਪਾਈ ਗਈ ਸੀ।
ਇਹ ਵੀ ਪੜੋ: ਭਾਰਤ-ਪਾਕਿ ਸਰਹੱਦ ‘ਤੇ ਫਿਰ ਦੇਖਿਆ ਡਰੋਨ, ਫਾਇੰਰਿਗ ਤੋਂ ਬਾਅਦ ਗਿਆ ਵਾਪਿਸ
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਘਾ ਬਾਰਡਰ (Wagah Border) ਰਿਟਰੀਟ ਸੈਰੇਮਨੀ (Retreat Ceremony) ਨਹੀਂ ਕੀਤੀ ਜਾ ਸਕਦੀ। ਉੱਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (Deputy Commissioner) ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪਹਿਲਾਂ ਵੀ ਕਿਸੇ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਸੀ, ਕਿ ਅੰਮ੍ਰਿਤਸਰ ਸਥਿਤ ਵਾਹਘਾ ਬਾਰਡਰ (Wagah Border) 'ਤੇ ਰਿਟਰੀਟ ਸੈਰੇਮਨੀ ਸ਼ੁਰੂ ਹੋ ਰਹੀ ਹੈ ਜਾ ਨਹੀਂ ਉਹ ਦੱਸਣਾ ਚਾਹੁੰਦੇ ਹਨ, ਕਿ ਉਹ ਅਜੇ ਰਿਟਰੀਟ ਸੈਰੇਮਨੀ ਸ਼ੁਰੂ ਨਹੀਂ ਕੀਤੀ ਜਾ ਸਕਦੀ।
ਪੰਜਾਬ ਸਰਕਾਰ (Government of Punjab) ਦੀ ਗਾਈਡਲਾਈਨਜ਼ ਮੁਤਾਬਕ ਅਜੇ ਤੱਕ 300 ਸੌ ਤੋਂ ਵੱਧ ਜਨਤਕ ਇਕੱਠ ਨਹੀਂ ਕੀਤਾ ਜਾ ਸਕਦਾ ਅਤੇ ਪੰਜਾਬ ਸਰਕਾਰ ਦੀ ਗਾਈਡਲਾਈਨਜ਼ ਮੁਤਾਬਕ ਰਿਟਰੀਟ ਸੈਰੇਮਨੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੀ.ਐੱਸ.ਐੱਫ ਅਧਿਕਾਰੀਆਂ ਦੇ ਨਾਲ ਕੋਈ ਵੀ ਮੀਟਿੰਗ ਸਮਾਪਤ ਨਹੀਂ ਹੋਈ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਗਾਈਡਲਾਈਨ ਦਿੱਤੀ ਗਈ ਹੈ। ਪਰ ਪੰਜਾਬ ਸਰਕਾਰ ਵੱਲੋਂ ਜਨਤਕ ਇਕੱਠ 'ਤੇ ਰੋਕ ਲਗਾਈ ਗਈ ਹੈ। ਉੱਥੇ ਨਾਲ ਹੀ ਕਿਹਾ ਕਿ 25 ਹਜ਼ਾਰ ਤੋਂ ਵੱਧ ਸੈਲਾਨੀ ਰਿਟਰੀਟ ਸੈਰੇਮਨੀ ਦੇਖਣ ਲਈ ਪਹੁੰਚਦੀ ਹਨ। ਜਿਸ ਕਰਕੇ ਇਸ ਰੋਕ ਲਗਾਈ ਗਈ ਹੈ।