ਅੰਮ੍ਰਿਤਸਰ:- ਰੇਤ ਦੇ ਰੇਟਾਂ ਵਿਚ ਦਿਨੋ ਦਿਨ ਆ ਰਹੀ ਤੇਜ਼ੀ ਨੂੰ ਲੈ ਕੇ ਜਿੱਥੇ ਗਰੀਬ ਮਜ਼ਦੂਰ ਦਿਹਾੜੀਦਾਰਾਂ ਦਾ ਕੰਮ ਠੱਪ ਹੋਇਆ ਪਿਆ ਹੈ।ਉੱਥੇ ਹੀ ਇਸ ਗਰੀਬ ਮਜ਼ਦੂਰ ਦਿਹਾੜੀਦਾਰਾਂ ਦੇ ਚੁੱਲ੍ਹੇ ਵੀ ਠੱਪ ਹੋਏ ਪਏ ਹਨ। ਉੱਥੇ ਹੀ ਇਸ ਕਿੱਤੇ ਨਾਲ ਜੁੜੇ ਠੇਕੇਦਾਰਾਂ ਅਤੇ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਦੁਕਾਨਦਾਰ ਵੀ ਸਰਕਾਰ ਦੀਆ ਨੀਤੀਆਂ ਤੋਂ ਪਰੇਸ਼ਾਨ ਹਨ। ਜਿਸਦੇ ਚੱਲਦੇ ਉਹਨਾਂ ਵੱਲੋਂ ਸੜਕਾਂ ਉੱਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। Protests against sand mining and rising rates
ਇਸ ਸੰਬਧੀ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਦਿਹਾੜੀਦਾਰ ਕਾਮਿਆਂ ਅਤੇ ਠੇਕੇਦਾਰਾਂ ਨੇ ਦੱਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਰੇਤ 500 ਰੁਪਏ ਸੈਂਕੜਾ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਪੰਜਾਬ ਵਿੱਚ ਸਰਕਾਰ ਬਣਨ ਉੱਤੇ ਰੇਤ 7500 ਰੁਪਏ ਸੈਂਕੜਾ ਮਿਲ ਰਹੀ ਹੈ।
ਜਿਸਦੇ ਚੱਲਦੇ ਲੋਕਾਂ ਵੱਲੋਂ ਨਵੀਂ ਉਸਾਰੀ ਨਹੀ ਕੀਤੀ ਜਾ ਰਹੀ ਅਤੇ ਮਜ਼ਦੂਰ ਦਿਹਾੜੀਦਾਰਾਂ ਦੇ ਘਰਾਂ ਵਿਚ ਚੁੱਲ੍ਹੇ ਠੰਡੇ ਪੈ ਗਏ ਹਨ। ਜਿਸਦੀ ਜ਼ਿੰਮੇਵਾਰੀ ਪੂਰਨ ਤੌਰ ਉੱਤੇ ਪੰਜਾਬ ਸਰਕਾਰ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਰੇਤਾ ਦੇ ਰੇਟ ਨਿਰਧਾਰਿਤ ਕਰੇ ਤਾਂ ਜੋ ਮਜ਼ਦੂਰ ਦਿਹਾੜੀਦਾਰ ਕਾਮਿਆਂ ਦੇ ਘਰਾਂ ਵਿਚ ਮੁੜ ਤੋਂ ਰੋਟੀ ਪਾਣੀ ਚੱਲ ਸਕੇ।
ਇਹ ਵੀ ਪੜੋ:- ਨਸ਼ਿਆਂ 'ਤੇ ਨਕੇਲ ਕੱਸਣ ਲਈ ਮੋਗਾ ਪੁਲਿਸ ਨੇ ਚਲਾਇਆ ਸਰਚ ਅਭਿਆਨ