ਅੰਮ੍ਰਿਤਸਰ: ਸ਼ਹਿਰ (City) ਵਿੱਚ ਮਿੱਟੀ ਦੇ ਦੀਵੇ ਤਿਆਰ ਹੋ ਕੇ ਦੂਰ ਦੂਰ ਸ਼ਹਿਰਾਂ ਦੇ ਵਿੱਚ ਜਾਂਦੇ ਹਨ। ਅੰਮ੍ਰਿਤਸਰ ਵਿੱਚ ਦੀਵਾਲੀ (Diwali) ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅੰਮ੍ਰਿਤਸਰ ਵਿੱਚ ਤਿਆਰ ਹੋਏ ਦੀਵੇ ਦੂਰ ਦਰਾਜ਼ ਦੇ ਸ਼ਹਿਰਾਂ ਵਿੱਚ ਜਾਂਦੇ ਹਨ। ਕੁਝ ਸਾਲ ਪਹਿਲਾਂ ਇੰਝ ਕਿਹਾ ਜਾਂਦਾ ਸੀ ਕਿ ਮਿੱਟੀ ਦੇ ਦੀਵੇ ਹੀ ਜਗਾਉਣੇ ਚਾਹੀਦੇ ਹਨ ਪਰ ਅੱਜ ਦੀ ਪੀੜ੍ਹੀ ਆਪਣੀਆਂ ਕਦਰਾਂ-ਕੀਮਤਾਂ ਨੂੰ ਭੁੱਲ ਚੁੱਕੀ ਹੈ ਤੇ ਕਿਹਾ ਵੀ ਜਾਂਦਾ ਹੈ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ।
ਚਾਈਨਾ ਲੜੀ ਕਾਰਣ ਕਾਰੋਬਾਰ 'ਤੇ ਪੈ ਰਿਹੈ ਅਸਰ
ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਕੁਝ ਦਿਨਾਂ 'ਚ ਦੀਵਾਲੀ (Diwali) ਆਉਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਰੋਸ਼ਨੀ ਦੀਵੇ ਤੋਂ ਹੀ ਬਣਦੀ ਹੈ ਕਿਉਂਕਿ ਦੀਵਿਆਂ ਵਿੱਚ ਤੇਲ ਪਾ ਕੇ ਜਾਂ ਦੇਸੀ ਘੀ ਪਾ ਕੇ ਇਹ ਦੀਵੇ ਜਗਾਏ ਜਾਂਦੇ ਹਨ। ਜਦੋਂ ਸ੍ਰੀ ਰਾਮ ਚੰਦਰ ਜੀ ਵਣਵਾਸ ਕੱਟ ਕੇ ਅਯੁੱਧਿਆ (Ayodhya) ਵਾਪਸ ਆਏ ਸੀ ਤਾਂ ਲੋਕਾਂ ਨੇ ਮਿੱਟੀ ਦੇ ਦੀਵਿਆਂ ਵਿੱਚ ਘਿਓ ਪਾ ਕੇ ਰੌਸ਼ਨੀ ਕੀਤੀ ਸੀ ਤੇ ਉੱਥੇ ਹੀ ਮਿਟੀ ਦੇ ਦੀਵੇ ਕਾਫ਼ੀ ਹੱਦ ਤੱਕ ਪਵਿੱਤਰ ਮੰਨੇ ਜਾਂਦੇ ਹਨ ਕਿਉਂਕਿ ਇਸ ਦਿਨ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਇਨ੍ਹਾਂ ਦੀਵਿਆਂ ਨਾਲ ਹੀ ਕੀਤੀ ਜਾਂਦੀ ਹੈ। ਉੱਥੇ ਕਾਰੀਗਰ ਨੇ ਦੱਸਿਆ ਕਿ ਚਾਈਨਾ ਲੜੀ ਦੇ ਨਾਲ ਕਾਰੋਬਾਰ ਨੂੰ ਕਾਫੀ ਫਰਕ ਪਿਆ ਹੈ, ਪਰ ਕਈ ਲੋਕ ਜਿਹੜੇ ਅਜੇ ਵੀ ਆਪਣੇ ਘਰਾਂ 'ਚ ਮਿੱਟੀ ਦੇ ਦੀਵੇ ਜਗਾਉਂਦੇ ਹਨ ਉਹ ਮਿੱਟੀ ਦੇ ਦੀਵਿਆਂ ਨਾਲ ਹੀ ਘਰਾਂ ਨੂੰ ਰੌਸ਼ਨ ਕਰਦੇ ਹਨ।
ਦੀਵੇ ਬਣਾਉਣ ਵਿਚ ਮਿਹਨਤ ਜ਼ਿਆਦਾ ਤੇ ਮਿਹਨਤ ਦਾ ਮੁੱਲ ਵੀ ਨਹੀਂ ਮੁੜਦਾ: ਕਾਰੀਗਰ
ਉਨ੍ਹਾਂ ਕਿਹਾ ਕਿ ਹੁਣ ਸਾਡਾ ਕਾਰੋਬਾਰ ਬਹੁਤ ਘੱਟ ਰਹਿ ਗਿਆ ਹੈ। ਮਿਹਨਤ ਬਹੁਤ ਜ਼ਿਆਦਾ ਹੈ ਤੇ ਖਰਚਾ ਬਹੁਤ ਆਉਂਦਾ ਪਰ ਸਾਨੂੰ ਉਸ ਦਾ ਮੁੱਲ ਮੁੜਦਾ ਨਹੀਂ। ਪਰ ਫਿਰ ਵੀ ਸਾਡਾ ਇਹ ਖਾਨਦਾਨੀ ਪੇਸ਼ਾ ਹੈ ਅਤੇ ਇਹ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਇਸ ਕਰਕੇ ਦੀਵਾਲੀ ਤੋਂ ਕੁਝ ਦਿਨ ਪਹਿਲੋਂ ਹੀ ਦੀਵੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬਾਹਰੋਂ ਕਾਰੀਗਰ ਕੋਈ ਨਹੀਂ ਲਗਾਉਂਦੇ ਕਿਉਂਕਿ ਜੇ ਅਸੀਂ ਕਾਰੀਗਰ ਲਗਾਵਾਂਗੇ ਤੇ ਸਾਨੂੰ ਉਹ ਦੀਵਿਆਂ ਦਾ ਮੁੱਲ ਨਹੀਂ ਮਿਲਦਾ ਸਾਡਾ ਪੂਰਾ ਪਰਿਵਾਰ ਹੀ ਮਿਹਨਤ ਕਰਕੇ ਇਹ ਦੀਵੇ ਬਣਾ ਕੇ ਤੇ ਰੰਗ ਰੋਗਨ ਕਰਕੇ ਤਿਆਰ ਕਰਦੇ ਹਾਂ ਤਾਂ ਇਨ੍ਹਾਂ ਨੂੰ ਮਾਰਕੀਟ 'ਚ ਵੇਚਿਆ ਜਾ ਸਕੇਗਾ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਗਾਹਕ ਬਹੁਤ ਘੱਟ ਸਨ ਪਰ ਇਸ ਵਾਰ ਬਾਜ਼ਾਰ 'ਚ ਖੁਸ਼ਹਾਲੀ ਨਜ਼ਰ ਆ ਰਹੀ ਹੈ, ਜਿੱਥੇ ਕਦੇ ਸਾਨੂੰ ਵੀ ਥੋੜ੍ਹੀ ਆਸ ਜਗੀ ਹੈ।
ਇਹ ਵੀ ਪੜ੍ਹੋ-ਮੋਦੀ ਰਾਜ 'ਚ ਵਧੇ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ, ਮਹਾਰਾਸ਼ਟਰ ਅੱਵਲ