ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਜਿੱਥੇ ਸਿਹਤ ਲਈ ਇੱਕ ਆਫ਼ਤ ਬਣ ਕੇ ਆਈ ਹੈ, ਉੱਥੇ ਹੀ ਇਸ ਨੇ ਆਮ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰੀ ਹੈ। ਅਰਥਿਕ ਮੰਦੀ ਵਿੱਚੋਂ ਲੰਘ ਰਹੇ ਨਿੱਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਮਾਪਿਆਂ ਲਈ ਇਸ ਨੇ ਵੱਡੀ ਸਿਰ ਦਰਦੀ ਖੜ੍ਹੀ ਕਰ ਦਿੱਤੀ ਹੈ। ਨਿੱਜੀ ਸਕੂਲਾਂ ਵੱਲੋਂ ਫੀਸਾਂ ਦੀ ਮਾਪਿਆਂ ਤੋਂ ਕੀਤੀ ਜਾ ਰਹੀ ਮੰਗ ਨੇ ਮਾਪਿਆਂ ਨੂੰ ਇੱਕ ਸਕੰਟ ਵਿੱਚ ਲਿਆ ਖੜ੍ਹਾ ਕੀਤਾ ਹੈ। ਇਸ ਦੌਰਾਨ ਹੀ ਅੰਮ੍ਰਿਤਸਰ ਦੇ ਰਾਮ ਆਸ਼ਰਮ ਸਕੂਲ ਵਿੱਚ ਪੜ੍ਹੇ ਦੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਫੀਸ ਨੂੰ ਲੈ ਕੇ ਤੰਗ ਕੀਤੇ ਜਾਣ ਵਿਰੁੱਧ ਪ੍ਰਦਰਸ਼ਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਉਨ੍ਹਾਂ ਤੋਂ ਚਾਰ ਮਹੀਨਿਆਂ ਦੀ ਇੱਕਠੀ ਫੀਸ ਦੀ ਮੰਗ ਕਰ ਰਿਹਾ ਹੈ। ਮਾਪਿਆਂ ਨੇ ਕਿਹਾ ਕਿ ਕੋਰੋਨਾ ਮਹਾਂਮਰੀ ਨੇ ਉਨ੍ਹਾਂ ਦੇ ਕੰਮ ਧੰਦਿਆਂ ਨੂੰ ਠੱਪ ਕਰ ਕੇ ਰੱਖ ਦਿੱਤਾ। ਇਸੇ ਕਾਰਨ ਅੱਜ ਉਹ ਐਨੀ ਇੱਕਠੀ ਫੀਸ ਭਰਣ ਤੋਂ ਅਸਮਰਥ ਹਨ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਬੇਤਨੀ ਕੀਤੀ ਸੀ ਕਿ ਉਨ੍ਹਾਂ ਤੋਂ ਫੀਸ ਕਿਸ਼ਤਾਂ ਵਿੱਚ ਲੈ ਲਈ ਜਾਵੇ ਪਰ ਸਕੂਲ ਪ੍ਰਬੰਧਕਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿਤਾ ਅਤੇ ਪੂਰੀ ਫੀਸ ਦੀ ਮੰਗ ਕੀਤੀ ਹੈ।
ਮਾਪਿਆਂ ਨੇ ਕਿਹਾ ਸਕੂਲ ਦੇ ਇਸ ਅੜੀਅਲ ਰਵਈਏ ਤੋਂ ਤੰਗ ਆ ਕੇ ਉਨ੍ਹਾਂ ਇਹ ਪ੍ਰਦਰਸ਼ਨ ਕਰਨਾ ਪਇਆ ਹੈ। ਉਨ੍ਹਾਂ ਕਿਹਾ ਜੇਕਰ ਸਕੂਲ ਪ੍ਰਸ਼ਾਸਨ ਉਨ੍ਹਾਂ ਦੀ ਇਸ ਜਾਇਜ਼ ਮੰਗ ਨੂੰ ਨਹੀਂ ਮੰਨ ਦਾ ਤਾਂ ਮਜ਼ਬੂਰਨ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ।