ਅੰਮ੍ਰਿਤਸਰ:ਬੀਤੇ ਦਿਨ੍ਹੀਂ ਪੁਲਿਸ ਵਿਭਾਗ ਵਲੋਂ ਥਾਣਾ ਬਿਆਸ ਅਧੀਂਨ ਪੈਂਦੀ ਚੌਂਕੀ ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਇੰਚਾਰਜ ਤੈਨਾਤ ਏਐਸਆਈ ਚਰਨ ਸਿੰਘ ਪਹਿਲਵਾਨ ਨੂੰ ਅਚਾਨਕ ਇੱਥੋਂ ਬਦਲਕੇ ਸੀ.ਆਈ.ਏ ਸਟਾਫ ਅੰਮ੍ਰਿਤਸਰ ਵਿਖੇ ਭੇਜਣ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਪੁਲਿਸ ਮਹਿਕਮੇ ਵਿੱਚ ਬੇਦਾਗ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਨੂੰ ਇਸ ਤਰਾਂ ਅਚਾਨਕ ਬਦਲਣ ਦੀ ਸਖਤ ਨਿੰਦਾ ਕੀਤੀ ਹੈ।
ਪੁਲਿਸ ਅਫਸਰ ਦੀ ਬਦਲੀ ਹੋਣ ਦੇ ਮਾਮਲੇ ਨੂੰ ਲੈ ਕੇ ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਕੁਝ ਪੰਚਾਇਤਾਂ ਵਲੋਂ ਇੱਕ ਵਫਦ ਦੇ ਰੂਪ ਵਿੱਚ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ (ਆਈਪੀਐਸ) ਨੂੰ ਇਕ ਮੰਗ ਪੱਤਰ ਸੌਂਪਕੇ ਮੰਗ ਕੀਤੀ ਗਈ ਹੈ ਕਿ ਏਐਸਆਈ ਚਰਨ ਸਿੰਘ ਇੱਕ ਈਮਾਨਦਾਰ, ਗੁਰਸਿੱਖ ਅਤੇ ਡਿਊੂਟੀ ਨੂੰ ਸੇਵਾ ਸਮਝਕੇ ਨਿਭਾਉਣ ਵਾਲਾ ਪੁਲਿਸ ਮੁਲਾਜ਼ਮ ਹੈ।ਜਿਸ ਨੇ ਆਪਣੀ ਜਾਨ ਤੇ ਖੇਡ ਕੇ ਕੁਝ ਧੀਆਂ ਭੈਣਾਂ ਦੀ ਰੱਖਿਆ ਵੀ ਕੀਤੀ ਹੈ ਪਰ ਅਫਸੋਸ ਕਿ ਪੁਲਿਸ ਵਿਭਾਗ ਨੇੇ ਉਸ ਦਾ ਸਨਮਾਨ ਕਰਨ ਦੀ ਬਜਾਇ ਉਸਨੂੰ ਇਥੋਂ ਰਾਤੋ ਰਾਤ ਤਬਦੀਲ ਕਰ ਦਿੱਤਾ ਹੈ।ਉਨ੍ਹਾਂ ਮੰਗ ਕੀਤੀ ਕਿ ਚਰਨਜੀਤ ਚੰਨਾ ਪਹਿਲਵਾਨ ਵਰਗੇ ਸੱਚੇ ਸੁੱਚੇ, ਈਮਾਨਦਾਰ, ਧੀਆਂ ਦੀਆਂ ਇੱਜਤਾਂ ਦੇ ਰਖਵਾਲੇ ਪੁਲਿਸ ਅਫਸਰ ਨੂੰ ਦੁਬਾਰਾ ਪਵਿੱਤਰ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।
ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸੰਧੂ ਬਾਬਾ ਬਕਾਲਾ, ਪਰਮਿੰਦਰਜੀਤ ਸਿੰਘ ਅਤੇ ਗੁਰਮੀਤ ਸਿੰਘ ਪਨੇਸਰ (ਦੋਵੇਂ ਸਾ: ਸਰਪੰਚ), ਮਨਜੀਤ ਸਿੰਘ ਪ੍ਰਧਾਨ ਬਾਜ਼ਰ ਕਮੇਟੀ, ਹਰਦਿਆਲ ਸਿੰਘ ਦਾਲਾ ਅਤੇ ਮੁਖਤਿਆਰ ਸਿੰਘ ਭਾਗੇਵਾਲ (ਦੋਵੇਂ ਮੈਂਬਰ ਪੰਚਾਇਤ), ਪਵਨਦੀਪ ਸਿੰਘ ਭੱੁਲਰ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਲਾਹੌਰੀਆ, ਪ੍ਰਧਾਨ ਸੂਰਤਾ ਸਿੰਘ, ਦਵਿੰਦਰ ਸਿੰਘ ਭੱੁਲਰ, ਜਗਜੀਤ ਸਿੰਘ ਸੋਨੂੰ ਬਮਰਾਹ, ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਜਸਪਾਲ ਸਿੰਘ ਪੱਡਾ, ਸੀ: ਮੀਤ ਪ੍ਰਧਾਨ ਬਿਕਰਮਜੀਤ ਸਿੰਘ ਭੱੁਲਰ, ਰਾਣਾ ਭੁੱਲਰ, ਅਮਿਤ ਭੱੁਲਰ, ਗੁਰਿੰਦਰ ਭੱੁਲਰ, ਅਤੇ ਹੋਰ ਹਾਜ਼ਰ ਸਨ।
ਇਹ ਵੀ ਪੜੋ: Youtuber ਪਾਰਸ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਦੀ ਕੀਤੀ ਪੁਸ਼ਟੀ