ਅੰਮ੍ਰਿਤਸਰ: ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਵਿਖੇ ਵਾਪਰੇ ਗੋਲੀ ਕਾਂਡ ਵਿੱਚ ਦੋ ਜ਼ਖਮੀ ਭਰਾਵਾਂ ਵਿੱਚ ਜੱਜਪਾਲ ਸਿੰਘ ਨੇ ਦਮ ਤੋੜ ਦਿੱਤਾ। ਹਰਜੀਤ ਸਿੰਘ ਅਤੇ ਵਿਰੋਧੀ ਧਿਰ ਹਰਭੇਜ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ, ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਐੱਸਐੱਚਓ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੋਲੀ ਕਾਂਡ ਵਿੱਚ ਮਾਰੇ ਗਏ ਵਿਅਕਤੀਆਂ ਦੇ ਭਰਾਵਾਂ ਦੇ ਚਾਚੇ ਦਾ ਬਿਆਨਾਂ ਦੇ ਆਧਾਰ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਦੋਵਾਂ ਧਿਰਾਂ ਵਿੱਚ ਪਿਛਲੇ ਦੋ ਸਾਲਾਂ ਤੋਂ ਗਲੀ ਦੇ ਲਾਂਘੇ ਨੂੰ ਲੈ ਕੇ ਚੱਲ ਰਹੀ ਟਕਰਾਰ ਨੂੰ ਲੈ ਕੇ ਝਗੜੇ ਨੇ ਪਾਰਟੀਬਾਜ਼ੀ ਦਾ ਰੂਪ ਧਾਰਨ ਕਰ ਲਿਆ ਸੀ। ਸਾਬਕਾ ਸਰਪੰਚ ਅਵਿਨਾਸ਼ ਸਿੰਘ ਜਿਸ ਉੱਤੇ ਛਿੰਦਾ ਸਿੰਘ ਰਜਿੰਦਰ ਸਿੰਘ ਅਤੇ ਉਸ ਦੇ ਚਾਰ ਲੜਕਿਆਂ ਵੱਲੋਂ ਕੁੱਟਮਾਰ ਕਰਨ ਅਤੇ ਅੱਠ ਮਹੀਨੇ ਪਹਿਲਾਂ ਪੁਲਿਸ ਚੌਕੀ ਬੱਚੀਵਿੰਡ ਵਿਖੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਸੀ।
ਪੁਲੀਸ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ, ਜਿਸ ਦੇ ਸਰੂਪ ਦੋਹਾਂ ਧਿਰਾਂ ਵਿੱਚ ਲਗਾਤਾਰ ਖਹਿਬਾਜ਼ੀ ਚੱਲਦੀ ਆ ਰਹੀ ਸੀ ਅਤੇ ਘਟਨਾ ਵਾਲੇ ਦਿਨ ਵੀ 2 ਵਜੇ ਦੇ ਕਰੀਬ ਦੋਵਾਂ ਧਿਰਾਂ ਵਿਚਕਾਰ ਇੱਟਾਂ-ਰੋੜਾਂ ਚੱਲੇ ਸਰਪੰਚ ਅਨੁਸਾਰ ਇਸ ਸਬੰਧੀ ਪੁਲਿਸ ਚੌਕੀ ਬਚਪਨ ਵਿਖੇ ਦਰਖਾਸਤ ਦੇਣ ਗਿਆ ਤਾਂ ਪਿੱਛੋਂ ਉਕਤ ਵਿਅਕਤੀਆਂ ਨੇ ਦੱਸ ਬਾਰਾਂ ਆਦਮੀਆਂ ਨਾਲ ਦਾਤਰ ਪਿਸਤੌਲ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਅਤੇ ਘਰ ਦੀ ਲੁੱਟਮਾਰ ਵੀ ਕੀਤੀ।
ਜਿਸ ਤੋਂ ਮੇਰੇ ਭਰਾ ਸਨੀ ਨੇ ਆਪਣੀ ਹਿਫ਼ਾਜ਼ਤ ਲਈ ਗੋਲੀਆਂ ਚਲਾਈਆਂ। ਇਸ ਸਬੰਧੀ ਮ੍ਰਿਤਕ ਜੱਜਪਾਲ ਸਿੰਘ ਦੇ ਭਰਾ ਤੇ ਚਾਚੇ ਨੇ ਕਿਹਾ ਕਿ ਸਾਬਕਾ ਸਰਪੰਚ ਅਵਿਨਾਸ਼ ਸਿੰਘ ਨੇ ਸਾਡੇ ਉੱਪਰ ਰਾਇਫਲ ਦਾਤਰ ਨਾਲ ਹਮਲਾ ਕਰਕੇ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਦੌਰਾਨ ਜੱਜਪਾਲ ਸਿੰਘ ਦੀ ਮੌਤ ਹੋ ਗਈ ਅਤੇ ਹਰਜਿੰਦਰ ਸਿੰਘ ਜ਼ਖ਼ਮੀ ਹੋ ਗਿਆ।ਇਸ ਸਬੰਧੀ ਪੁਲਸ ਥਾਣਾ ਲੋਪੋਕੇ ਨੇ 17 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਫ੍ਰਾਈਡੇ ਡ੍ਰਾਈਡੇ ਮੁਹਿੰਮ ਅਧੀਨ ਸਿਹਤ ਵਿਭਾਗ ਵੱਲੋਂ ਰੋਡਵੇਜ ਵਰਕਸ਼ਾਪ ਅਤੇ ਫੋਕਲ ਪੁਆਇੰਟ ਦੀ ਜਾਂਚ