ਅੰਮ੍ਰਿਤਸਰ : ਜ਼ਿਲ੍ਹੇ ਵਿੱਚ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਵੱਲੋਂ ਮੌਕ ਡ੍ਰਿਲ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕ ਡ੍ਰੀਲ ਦੇ ਪ੍ਰਦਰਸ਼ਨ ਕੀਤੇ ਜਾਣ ਦਾ ਮੁੱਖ ਮਕਸਦ ਲੋਕਾਂ ਨੂੰ ਕੁਦਰਤੀ ਆਪਦਾ ਸਮੇਂ ਮੁਸ਼ਕਲ ਹਲਾਤਾਂ ਨਾਲ ਨਜਿੱਠਣ ਲਈ ਲਈ ਜਾਗਰੂਕ ਕਰਨਾ ਸੀ।
ਇਸ ਮੌਕ ਡ੍ਰਿਲ ਪ੍ਰਦਰਸ਼ਨ ਵਿੱਚ ਭੂਚਾਲ, ਹੜ੍ਹ ,ਗੈਸ ਲੀਕੇਜ ਅਤੇ ਹੋਰਨਾਂ ਕੁਦਰਤੀ ਆਪਦਾਵਾਂ ਦੌਰਾਨ ਬਚਾਅ ਕਰਨ ਦੇ ਤਰੀਕੇ ਦੱਸੇ ਗਏ। ਆਪਦਾ ਵਿੱਚ ਫ਼ਸੇ ਲੋਕਾਂ ਦੀ ਮਦਦ ਕਰਨ ਅਤੇ ਮੈਡੀਕਲ ਸਹਾਇਤਾ ਦੇਂਣ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕ ਡ੍ਰਿਲ ਲਈ ਬਠਿੰਡਾ ਅਤੇ ਪਠਾਨਕੋਟ ਤੋਂ ਐਨ.ਡੀ.ਆਰ.ਐਫ ਦੀਆਂ ਵੱਖ-ਵੱਖ ਟੀਮਾਂ ਮੰਗਵਾਈਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੌਕ ਡ੍ਰਿਲ ਤੋਂ ਜਾਗਰੂਕ ਹੋ ਕੇ ਲੋਕ ਅੱਗੇ ਤੋਂ ਕਿਸੇ ਵੀ ਆਪਦਾ ਸਮੇਂ ਨਿਡਰ ਹੋ ਕੇ ਇੱਕ ਦੂਜੇ ਦੀ ਸਹਾਇਤਾ ਕਰ ਸਕਣ ਅਤੇ ਬਚਾਅ ਕਰਨ ਵਿੱਚ ਸਮਰੱਥ ਹੋਣਗੇ।