ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਨਿਉ ਪ੍ਰੀਤ ਨਗਰ ਦੇ ਹਨੂਮਾਨ ਦੁਰਗਾ ਮਾਤਾ ਮੰਦਿਰ ਦਾ ਹੈ। ਜਿਥੇ ਇਕ ਚਮਤਕਾਰ ਦੌਰਾਨ ਭਗਤਾਂ ਦਾ ਸੈਲਾਬ ਉਮੜ ਕੇ ਸਾਹਮਣੇ ਆਈਆਂ ਹੈ। ਮੰਦਿਰ ਵਿਚ ਸਥਾਪਿਤ ਨੰਦੀ ਮਹਾਰਾਜ ਦੀ ਮੂਰਤੀ ਵੱਲੋ ਦੁੱਧ ਪੀਤਾ ਜਾ ਰਿਹਾ ਹੈ।
ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿਚ ਨੰਦੀ ਮਹਾਰਾਜ ਦੀ ਮੂਰਤੀ ਨੂੰ ਮੰਦਿਰ ਦੇ ਪੰਡਿਤ ਤੋਂ ਇਲਾਵਾ ਸੰਗਤਾ ਵੱਲੋ ਵੀ ਜਦੋਂ ਚਮਚ ਨਾਲ ਦੁੱਧ ਪਿਲਾਈਆਂ ਗਿਆ ਤਾਂ ਚਮਚ ਵਿੱਚੋ ਨੰਦੀ ਮਹਾਰਾਜ ਦੁੱਧ ਪੀਦੇਂ ਦਿਖਾਈ ਦੇ ਰਹੇ ਹਨ। ਜਿਸ ਚਮਤਕਾਰ ਨੂੰ ਦੇਖ ਉਥੇ ਭਗਤਾ ਦਾ ਤਾਂਤਾ ਲੱਗਿਆ ਹੋਇਆ ਹੈ।ਭਗਤ ਇਸਨੂੰ ਸ਼ਿਵਰਾਤਰੀ ਮੌਕੇ ਹੋਏ ਚਮਤਕਾਰ ਵਜੋਂ ਦੇਖ ਰਹੇ ਹਨ।
ਨੰਦੀ ਮਹਾਰਾਜ ਭਗਵਾਨ ਸ਼ਿਵ ਦੀ ਸਵਾਰੀ ਵੀ ਹਨ। ਜਿਸਦੇ ਚਲਦੇ ਲੋਕ ਇਸ ਚਮਤਕਾਰ ਨੂੰ ਦੇਖ ਖੁਸ਼ੀ ਖੁਸ਼ੀ ਨੰਦੀ ਮਹਾਰਾਜ ਦੀ ਮੂਰਤੀ ਨੂੰ ਦੁੱਧ ਪਿਲਾਉਣ ਲਈ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਮੰਦਿਰ ਦੇ ਪੰਡਿਤ ਅਤੇ ਸੰਗਤ ਨੀਤੂ ਨੇ ਦੱਸਿਆ ਕਿ ਸਵੇਰੇ ਇਕ ਲੜਕੀ ਵੱਲੋ ਨੰਦੀ ਜੀ ਨੂੰ ਦੁੱਧ ਪਿਲਾਉਣ ਬਾਰੇ ਜਦੋਂ ਪਤਾ ਚਲਿਆ ਤਾਂ ਉਸ ਤੋਂ ਬਾਅਦ ਉਸ ਲੜਕੀ ਨੇ ਘਰ ਜਾ ਕੇ ਦੱਸਿਆ ਅਤੇ ਫੇਸਬੁੱਕ ਤੇ ਵੀਡੀਓ ਦੇਖ ਭਗਤਾ ਦੀ ਭੀੜ ਮੰਦਿਰ ਵਿਚ ਉਮੜ ਆਈ।
ਲੋਕ ਸ਼ਰਧਾ ਨਾਲ ਨੰਦੀ ਮਹਾਰਾਜ ਨੂੰ ਦੁੱਧ ਪਿਲਾ ਰਹੇ ਹਨ। ਨੰਦੀ ਮਹਾਰਾਜ ਦੁੱਧ ਪੀ ਵੀ ਰਹੇ ਹਨ ਇਹ ਚਮਤਕਾਰ ਹੀ ਹੈ ਜੋ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਹੋਇਆ ਹੈ।
ਇਹ ਵੀ ਪੜ੍ਹੋ: PUNJAB ELECTION RESULT 2022: 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਨਤੀਜੇ ਭਲਕੇ, ਜਾਣੋ ਕੀ ਕਿਵੇਂ ਹੋਈ ਸਿਆਸਤ?