ਅੰਮ੍ਰਿਤਸਰ: ਅੰਮ੍ਰਿਤਸਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਵਲੋਂ ਬੜੀ ਹੀ ਸਰਧਾ ਨਾਲ ਮਣਾਇਆ ਗਿਆ। ਜਿਸ ਦੇ ਚੱਲਦਿਆਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਅਤੇ ਗੁਰੂ ਕੀ ਇਲਾਹੀ ਬਾਣੀ ਸਰਵਣ ਕੀਤੀ ਗਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ। ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।
ਇਸ ਮੌਕੇ ਗਲਬਾਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ (Martyrdom of Sri Guru Teg Bhadur ji can not be ignored) ਹਰ ਵਰਗ ਦੇ ਕੌਮ ਦੇ ਲੌਕਾ ਨੂੰ ਮਾਣ ਸਨਮਾਨ ਅਤੇ ਸੁਰੱਖਿਤ ਜਿਉਣ ਲਈ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਬਹੁਤ ਵੱਡੀ ਦੇਣ ਹੈ। ਕਿਉਕਿ ਗੁਰੂ ਮਹਾਰਾਜ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਹੀ ਨਹੀ ਸਗੋ ਹਿੰਦੂ ਧਰਮ ਦੀ ਵੀ ਲਾਜ ਰੱਖੀ (Guru ji also gave shelter to Hindu religion) ਸੀ। ਜਿਸਦੇ ਸਦਕਾ ਗੁਰੂ ਮਹਾਰਾਜ ਨੂੰ "ਤੇਗ ਬਹਾਦਰ ਹਿੰਦ ਦੀ ਚਾਦਰ" (He is being called as Hind Di Chadar) ਕਹਿ ਕੇ ਵੀ ਯਾਦ ਕੀਤਾ ਜਾਦਾ ਹੈ ।
ਇਹ ਵੀ ਪੜ੍ਹੋ:ਦਿੱਲੀ ਸਿੱਖ ਦੰਗੇ:ਸੱਜਨ ਕੁਮਾਰ ’ਤੇ ਦੋਸ਼ ਤੈਅ