ਅੰਮ੍ਰਿਤਸਰ: ਮੰਗਵਾਰ ਦੇਰ ਰਾਤ ਹੋਏ ਹਾਦਸੇ 'ਚ 2 ਲੋਕਾਂ ਦੀ ਸ਼ਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਜਾਂਚ ਕਰ ਰਹੇ ਪੁਲਿਸ ਕਮਿਸ਼ਨਰ ਇਸ ਨੂੰ ਸਿਰਫ਼ ਸੜਕ ਹਾਦਸਾ ਦੱਸ ਰਹੇ ਹਨ, ਹਾਲਾਂਕਿ ਉਨ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਤੇਜ਼ ਰਫ਼ਤਾਰ 'ਚ ਸਕੂਟੀ ਚਲਾ ਰਿਹਾ ਸੀ, ਸੰਤੂਲਨ ਵਿਗੜਨ ਕਾਰਨ ਸਕੂਟਰੀ ਸਿੱਧਾ ਡਿਵਾਇਡਰ ਨਾਲ ਜਾ ਟਕਰਾਈ, ਜਿਸ ਕਾਰਨ ਸਕੂਟਰੀ ਸਵਾਰ ਮੂੰਡੇ ਤੇ ਕੂੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹਾਲਾਂਕਿ 1 ਮੁੰਡਾ ਗੰਭੀਰ ਜਖ਼ਮੀ ਹੈ। ਇਹ ਸੜਕ ਹਾਦਸਾ ਇਨ੍ਹਾਂ ਕੀ ਭਿਆਨਕ ਸੀ ਕਿ ਇਸ ਹਾਦਸੇ 'ਚ ਦੋਹਾਂ ਮ੍ਰਿਤਕਾ ਦੇ ਸਿਰ ਧੜ ਨਾਲੋਂ ਵੱਖ ਹੋ ਗਏ ਸਨ। ਨੌਜਵਾਨ ਦਾ ਸਿਰ ਸੜਕ 'ਤੇ ਕੁਝ ਦੂਰੀ 'ਤੇ ਫੁੱਟਪਾਟ 'ਤੇ ਪਇਆ ਮਿਲਿਆ, ਜਦਕਿ ਕੁੜੀ ਦਾ ਸਿਰ ਐਕਟਿਵਾ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਮਿਲੀ ਹੈ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਘਿਰੇ ਪੀ ਚਿਦੰਬਰਮ, CBI ਤੋਂ ਬਾਅਦ ਘਰ ਪੁੱਜੀ ED ਦੀ ਟੀਮ
ਪੁਲਿਸ ਨੇ ਇਸ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੇੜ੍ਹਲੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇਹ ਖ਼ਦਸ਼ਾ ਜਤਾਇਆ ਜਾ ਰਹੀ ਹੈ ਕਿ ਇਹ ਘਟਨਾ ਹਾਦਸਾ ਨਹੀਂ, ਬਲਕਿ ਕਤਲ ਦੀ ਵਾਰਦਾਤ ਹੋ ਸਕਦੀ ਹੈ, ਕਿਉਂਕਿ ਦੋਹਾਂ ਹੀ ਮ੍ਰਿਤਕਾ ਦੀ ਲਾਸ਼ਾ ਨੂੰ ਵੇਖ ਕੇ ਇਹ ਇੱਕ ਸੜਕ ਹਾਦਸਾ ਨਹੀਂ ਲਗ ਰਿਹਾ ਹੈ।