ਅੰਮ੍ਰਿਤਸਰ : ਚੋਣਾਂ ਦੇ ਨੇੜੇ ਆਉਂਦੇ ਹੀ ਮੁੜ ਸਿਆਸੀ ਪਾਰਟੀਆਂ 'ਚ ਪੋਸਟਰ ਜੰਗ ਹੁੰਦੀ ਵਿਖਾਈ ਦੇ ਰਹੀ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਵਿਖੇ ਵੇਖਣ ਨੂੰ ਮਿਲਿਆ ਹੈ। ਸ਼ਹਿਰ ਵਿੱਚ ਵੱਖ- ਵੱਖ ਥਾਵਾਂ 'ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪੋਸਟਰ ਲੱਗੇ ਹੋਏ ਨਜ਼ਰ ਆ ਰਹੇ ਹਨ।
ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਹੁਣ ਪੂਰੇ ਸ਼ਹਿਰ ਵਿੱਚ ਪੋਸਟਰ ਲਗਾਏ ਜਾ ਰਹੇ ਹਨ। ਇਨ੍ਹਾਂ ਪੋਸਟਰਾਂ 'ਤੇ ਲਿਖਿਆ ਹੈ, ਪੋਸਟਰਾਂ ਉੱਤੇ ਲਿਖਿਆ ਹੈ, " ਫੋਨ ਅਤੇ ਖੁਦ ਨੂੰ ਰੱਖਿਓ ਚਾਰਜ ਆ ਰਿਹਾ ਹੈ ਕੁੱਝ ਬਹੁਤ ਖ਼ਾਸ 7 ਸਤੰਬਰ ਨੂੰ।"
ਇਸ ਸਲੋਗਨ ਦੇ ਕਈ ਪੋਸਟਰ ਸ਼ਹਿਰ ਵਿੱਚ ਵੱਖ-ਵੱਖ ਚੌਕਾਂ, ਸੜਕਾਂ 'ਤੇ ਲੱਗਣੇ ਸ਼ੁਰੂ ਹੋ ਗਏ ਹਨ। ਜਦੋਂ ਇਨ੍ਹਾਂ ਪੋਸਟਰਾਂ ਸਬੰਧੀ ਜਾਣਕਾਰੀ ਲੈਣ ਲਈ ਈਟੀਵੀ ਭਾਰਤ ਦੀ ਟੀਮ ਨੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਪੋਸਟਰਾਂ ਬਾਰੇ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਮੀਡੀਆ ਦੇ ਸਵਾਲ ਇਹ ਕਹਿ ਕੇ ਟਾਲਦੇ ਹੋਏ ਨਜ਼ਰ ਆਏ ਕਿ ਇਨ੍ਹਾਂ ਪੋਸਟਰਾਂ ਦਾ ਰਾਜ ਹੁਣ 7 ਸਤੰਬਰ ਨੂੰ ਹੀ ਖੁੱਲ੍ਹੇਗਾ। ਇਸ ਤੋਂ ਪਹਿਲਾਂ ਉਹ ਇਸ ਬਾਰੇ ਕੁੱਝ ਵੀ ਨਹੀਂ ਦੱਸਣਗੇ।
ਇਹ ਵੀ ਪੜ੍ਹੋ : ਸਿੱਧੂ ਬੈਰੰਗ ਪਰਤੇ, ਹੁਣ ਬਾਗੀ ਲਗਾਉਣਗੇ ਵਾਹ