ETV Bharat / city

ਮੰਦਰ ਦੀ ਗੋਲਕ ਵਿੱਚੋਂ ਮਿਲਿਆ ਪਾਕਿਸਤਾਨੀ ਨੋਟ, ਦਿੱਤੀ ਮੰਦਰ ਦੇ ਸੇਵਾਦਾਰ ਨੂੰ ਧਮਕੀ ਅਤੇ ਮੰਗੀ ਫਿਰੌਤੀ - Threat On Pakistani Note In Amritsar

ਅੰਮ੍ਰਿਤਸਰ ਦੇ ਸ਼੍ਰੀ ਰਾਮ ਬਾਲਾ ਜੀ ਧਾਮ ਮੰਦਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਇੱਕ ਪਾਕਿਸਤਾਨੀ ਨੋਟ ਮੰਦਰ ਦੀ ਗੋਲਕ ਚੋਂ ਮਿਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਾਕਿਸਤਾਨੀ ਨੋਟ ਉੱਤੇ ਮੰਦਰ ਦੇ ਮੁੱਖ ਸੇਵਾਦਾਰ ਅਸ਼ਨੀਲ ਜੀ ਮਹਾਰਾਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਲਿਖੀ ਹੋਈ ਹੈ।

Threat in Punjabi on Pakistani note
ਮੰਦਰ ਦੀ ਗੋਲਕ ਵਿਚੋਂ ਨਿਕਲਿਆ ਪਾਕਿਸਤਾਨੀ ਨੋਟ
author img

By

Published : Sep 30, 2022, 3:44 PM IST

Updated : Sep 30, 2022, 4:24 PM IST

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਘਨੁਪੁਰ ਕਾਲੇ ਵਿੱਚ ਮੰਦਰ ਸ਼੍ਰੀ ਰਾਮ ਬਾਲਾ ਜੀ ਧਾਮ ਦੇ ਪ੍ਰਬੰਧਕਾਂ ਵਿੱਚ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਮੰਦਰ ਦੀ ਗੋਲਕ ਖੋਲ੍ਹਣ ’ਤੇ ਉਸ ਵਿੱਚੋਂ ਇੱਕ ਪਾਕਿਸਤਾਨੀ ਸੋ ਰੁਪਏ ਦਾ ਨੋਟ ਬਰਾਮਦ ਹੋਇਆ। ਜਿਸ ਤੋਂ ਬਾਅਦ ਮੰਦਰ ਦੇ ਪ੍ਰਬੰਧਕਾਂ ਵਿੱਚ ਹੜਕੰਪ ਮਚ ਗਿਆ।

ਸਭ ਤੋਂ ਜਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਪਾਕਿਸਤਾਨੀ ਨੋਟ ਦੇ ਉੱਪਰ ਮੰਦਰ ਦੇ ਮੁੱਖ ਸੇਵਾਦਾਰ ਅਸ਼ਨੀਲ ਜੀ ਮਹਾਰਾਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਲਿਖੀ ਹੋਈ ਮਿਲੀ ਜਿਸ ਵਿੱਚ ਲਿਖਿਆ ਕਿ ਬਾਬਾ ਅਸ਼ਨੀਲ ਤੂੰ ਬੜੀ ਮਾਇਆ ਜੋੜੀ ਹੈ ਤੇ ਸਾਨੂੰ ਮਾਇਆ ਦੀ ਬੜੀ ਲੋੜ ਹੈ। ਤੈਨੂੰ ਮੰਦਿਰ ਵਿੱਚ ਕਿਸੇ ਨੇ ਬਚਾਉਣ ਨਹੀਂ ਆਉਣਾ। ਤੈਨੂੰ ਜਲਦੀ ਪਤਾ ਲੱਗ ਜਾਵੇਗਾ ਤੂੰ ਪੰਜ ਲੱਖ ਰੁਪਏ ਦੀ ਮਾਇਆ ਤਿਆਰ ਰੱਖ।

ਮੰਦਰ ਦੀ ਗੋਲਕ ਵਿਚੋਂ ਨਿਕਲਿਆ ਪਾਕਿਸਤਾਨੀ ਨੋਟ

ਮੰਦਿਰ ਦੇ ਪ੍ਰਬੰਧਕਾਂ ਵੱਲੋਂ ਮੌਕੇ ’ਤੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪਰ ਇਸ ਸਮੇ ਹਿੰਦੂ ਧਰਮ ਵਿੱਚ ਅਸੂ ਦੇ ਨਵਰਾਤਰੇ ਦੀਆਂ ਰੌਣਕਾਂ ਵੀ ਮੰਦਰਾਂ ਵਿੱਚ ਲੱਗੀਆਂ ਹੋਈਆਂ ਹਨ। ਉੱਥੇ ਹੀ ਮੰਦਰ ਪ੍ਰਬੰਧਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ।

ਇਹ ਵੀ ਪੜੋ: ਪੁਲਿਸ ਨੇ ਅਸਲੇ ਸਣੇ 4 ਸ਼ਾਰਪਸ਼ੂਟਰ ਕੀਤੇ ਗ੍ਰਿਫਤਾਰ, ਇਸ ਗੈਂਗਸਟਰ ਉੱਤੇ ਕਰਨਾ ਸੀ ਹਮਲਾ

Last Updated : Sep 30, 2022, 4:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.