ਅੰਮ੍ਰਿਤਸਰ: ਜ਼ਿਲ੍ਹੇ ਐਸਟੀਐੱਫ ਅਧਿਕਾਰੀ ਆਈਜੀ ਰਸ਼ਪਾਲ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖੁਲਾਸਾ ਕੀਤਾ। ਉਨ੍ਹਾਂ ਨੇ ਲੁਧਿਆਣਾ ਬਲਾਸਟ ’ਚ IED ਪਹੁੰਚਾਉਣ ਵਾਲੇ ਵਿਅਕਤੀ ਕਾਬੂ ਕੀਤਾ ਹੈ। ਇਸ ਕੋਲੋਂ 5 ਕਿਲੋ ਗ੍ਰਾਮ ਹੈਰੋਇਨ, 2 ਮੋਬਾਇਲ ਫੋਨ ਅਤੇ 2 ਪਾਕਿਸਤਾਨੀ ਸਿਮ ਬਰਾਮਦ ਕੀਤੇ ਹਨ।
ਇਸ ਦੌਰਾਨ ਐਸਟੀਐੱਫ ਅਧਿਕਾਰੀ ਆਈਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ’ਤੇ ਮੁਕੱਦਮਾ ਹਜਾ ਦੇ ਦੋਸ਼ੀ ਬਲਵਿੰਦਰ ਸਿੰਘ ਪਿੰਡ ਚੱਕ ਅਲਾ ਛੇਹਰਟਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਕੋਲੋ ਲੰਬੀ ਪੁੱਛਗਿੱਛ ਤੋਂ ਬਾਅਦ ਦੋਸ਼ੀ ਉਕਤ ਨੇ ਮੰਨਿਆ ਕਿ ਕੁਝ ਦਿਨ ਪਹਿਲੇ ਹੀ ਉਸ ਕੋਲੋ ਆਈ ਡੀ ।03 ਕਿਲੋ ਹੈਰੋਇਨ ਦੀ ਡਿਲਵਰੀ ਹੋਈ ਸੀ, ਜਿਸਨੂੰ ਉਹ ਲੁਕੋ ਕੇ ਰੱਖਿਆ ਹੋਇਆ ਸੀ,ਜੋ ਦੋਸ਼ੀ ਦੀ ਨਿਸ਼ਾਨਦੇਹੀ ’ਤੇ 103 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ।
ਦੂਜੇ ਪਾਸੇ ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮੁੱਕਦਮਾ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੁਰਮੁਖ ਸਿੰਘ ਸਮੂ ਅਤੇ ਦਿਲਬਾਗ ਸਿੰਘ ਬੀਬੀ ਨੇ ਦੌਰਾਨੇ ਪੁੱਛਗਿੱਛ ਮੰਨਿਆ ਸੀ, ਕਿ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਬਲਾਸਟ ਵਿੱਚ ਉਹਨਾਂ ਦਾ ਵੀ ਹੱਥ ਹੈ, ਸੁਰਮੁਖ ਸਿੰਘ ਸਮੇਂ ਉਕਤ ਨੇ ਪਾਕਿਸਤਾਨੀ ਆਈਐਸਆਈ ਏਜੰਟਾਂ ਨਾਲ ਮਿਲ ਕੇ IED ਪਾਕਿਸਤਾਨ ਤੋਂ ਮੰਗਵਾਈ ਸੀ ਅਤੇ ਦਿਲਬਾਗ ਸਿੰਘ ਬੰਗੋ ਅਤੇ ਉਸਦਾ ਇੱਕ ਸਾਥੀ ਉਸ IED ਨੂੰ ਲੁਧਿਆਣਾ ਵਿਖੇ ਪਹੁੰਚਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਬੰਬ ਕਾਂਡ ਦੀ ਤਫਤੀਸ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਹੀ ਦੋਸ਼ੀਆ ’ਤੇ ਡੁੰਘਾਈ ਨਾਲ ਪੁਛਗਿੱਛ ਹੋਣ ਕਾਰਨ ਹੀ ਲੁਧਿਆਣਾ ਬੰਬ ਕਾਂਡ ਟਰੇਸ ਹੋਇਆ ਹੈ। ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦਾਅਵਾ ਕਰਦੀ ਹੈ ਕਿ ਸੁਰਮੁਖ ਸਿੰਘ ਸਮੂ ਉਕਤ ਜੋ ਕਿ ਹੈਰੋਇਨ ਦੀ ਤਸਕਰੀ ਦੇ ਨਾਲ ਨਾਲ ਆਈਐਸਆਈ ਏਜੰਟਾਂ ਦਾ ਪੰਜਾਬ ਵਿਚ ਮੁੱਖ ਕਾਰਕੁੰਨ ਸੀ,ਇਸ ਦਾ ਸਾਰਾ ਨੈੱਟਵਰਕ ਢਹਿ ਢੇਰੀ ਹੋ ਚੁੱਕਾ ਹੈ।
ਇਹ ਵੀ ਪੜੋ: ਸੀਐੱਮ ਰਿਹਾਇਸ਼ ਅੱਗੇ ਪ੍ਰਦਰਸ਼ਨ: ਬੇਰੁਜ਼ਗਾਰ ਅਧਿਆਪਕ ਅਤੇ ਪੁਲਿਸ ਵਿਚਾਲੇ ਝੜਪ