ETV Bharat / city

5 ਤੋਂ 13 ਮਾਰਚ ਤੱਕ ਖਾਲਸਾ ਕਾਲਜ ਅੰਮ੍ਰਿਤਸਰ ’ਚ ਚੱਲੇਗਾ ਸਾਹਿਤ ਅਤੇ ਪੁਸਤਕ ਮੇਲਾ

author img

By

Published : Mar 4, 2022, 1:05 PM IST

ਨੈਸ਼ਨਲ ਬੁਕ ਟਰੱਸਟ ਇੰਡੀਆ ਦੇ ਸਹਿਯੋਗ ਨਾਲ (national book trust india organizing book fest) ਖ਼ਾਲਸਾ ਕਾਲਜ ਵਿਖੇ 9 ਦਿਨਾਂ ‘ਸਾਹਿਤ ਅਤੇ ਪੁਸਤਕ ਮੇਲਾ’ ਦਾ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਉਦਘਾਟਨ ਕਰਨਗੇ।

ਸਾਹਿਤ ਅਤੇ ਪੁਸਤਕ ਮੇਲਾ
ਸਾਹਿਤ ਅਤੇ ਪੁਸਤਕ ਮੇਲਾ

ਅੰਮ੍ਰਿਤਸਰ: ਨੈਸ਼ਨਲ ਬੁਕ ਟਰੱਸਟ ਇੰਡੀਆ (national book trust india organizing book fest)ਵੱਲੋਂ ਖ਼ਾਲਸਾ ਕਾਲਜ ਦੇ ਸਹਿਯੋਗ ਨਾਲ 9 ਦਿਨਾਂ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ (book fair-2022) ਪੁਸਤਕ ਮੇਲਾ-2022’ (literary and book fest will be held from 5 to 13 march) ਦਾ ਉਦਘਾਟਨ ਪੰਜਾਬ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਉਚੇਚੇ ਤੌਰ ’ਤੇ ਕਰਨਗੇ (governor banwari lal purohit will inaugurate the book fest)।

ਇਸ ਮੌਕੇ ਉਨ੍ਹਾਂ ਦੇ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ. ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ, ਡਾ. ਸੁਰਜੀਤ ਪਾਤਰ, ਚੇਅਰਪਰਸਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਅਤੇ ਪ੍ਰੋ. ਗੋਵਿੰਦ ਪ੍ਰਸਾਦ ਸ਼ਰਮਾ, ਚੇਅਰਮੈਨ, ਐਨ. ਬੀ. ਟੀ. ਭਾਰਤ ਸਰਕਾਰ ਵਰਗੀਆਂ ਉਚBody:ਨਾਮਵਰ ਸਖ਼ਸ਼ੀਅਤਾਂ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਗਾਉਣਗੇ।

ਇਹ ਸਬੰਧੀ ਜਾਣਕਾਰੀ ਅੱਜ ਇੱਥੇ ਉਕਤ ਟਰੱਸਟ ਵੱਲੋਂ ਕਰਵਾਈ ਗਈ ਪ੍ਰੈਸ ਮਿਲਣੀ ਦੌਰਾਨ ਡਿਪਟੀ ਡਾਇਰੈਕਟਰ ਸ੍ਰੀ ਮਯੰਕ ਸੁਰੋਲੀਆ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਰੰਧਾਵਾ, ਸਹਾਇਕ ਸੰਪਾਦਕ, ਪੰਜਾਬੀ ਸ੍ਰੀਮਤੀ ਨਵਜੋਤ ਕੌਰ ਅਤੇ ਅੰਡਰ ਸੈਕਟਰੀ ਡੀ. ਐਸ. ਰਟੌਲ ਵੱਲੋਂ ਸਾਂਝੇ ਤੌਰ ’ਤੇ ਦਿੱਤੀ ਗਈ। ਇਸ ਮੌਕੇ ਸ੍ਰੀ ਸੁਰੋਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਲਜ ਦੀ ਅਮੀਰ ਪ੍ਰੰਪਰਾ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਵਾਲਾ ਅਤੇ ਖਿੱਤੇ ਭਰ ਦੇ ਸਾਹਿਤ ਤੇ ਸਭਿਆਚਾਰ ਪ੍ਰੇਮੀਆਂ ਵੱਲੋਂ ਉਡੀਕੇ ਜਾ ਰਹੇ 5 ਤੋਂ 13 ਮਾਰਚ ਤੱਕ ਹਰ ਰੋਜ਼ ਸਵੇਰੇ 10:30 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦਾ ਰਸਮੀ ਉਦਘਾਟਨ ਸ੍ਰੀ ਪੁਰੋਹਿਤ ਕਰਨਗੇ, ਜਿਸ ’ਚ ਸ: ਮਜੀਠੀਆ ਖਾਸ ਮਹਿਮਾਨ ਹੋਣਗੇ ਅਤੇ ਸ: ਛੀਨਾ ਮੇਲੇ ਦੀ ਪ੍ਰਧਾਨਗੀ ਕਰਨਗੇ।

ਸਾਹਿਤ ਅਤੇ ਪੁਸਤਕ ਮੇਲਾ

ਉਨ੍ਹਾਂ ਕਿਹਾ ਕਿ ਭਾਰਤ ਦੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਕੌਮੀ ਅਦਾਰੇ ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ.) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਾਰ ਦੇ ਪੁਸਤਕ ਮੇਲੇ ਵਿਚ ਪੂਰੇ ਭਾਰਤ ਤੋਂ ਅੰਗਰੇਜ਼ੀ ਤੇ ਪੰਜਾਬੀ ਸਮੇਤ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਦੇ 100 ਦੇ ਕਰੀਬ ਪ੍ਰਕਾਸ਼ਕ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਵੱਲੋਂ ਮੇਲੇ ਸਬੰਧੀ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ, ਜਿਸ ਸਦਕਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਆਪਣੀ ਵੱਖਰੀ ਪਛਾਣ ਬਣਾ ਚੁੱਕਿਆ ਹੈ।

ਪੁਸਤਕ ਮੇਲੇ ਦੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਡਾ. ਰੰਧਾਵਾ ਨੇ ਦੱਸਿਆ ਕਿ ਮੇਲੇ ਨੂੰ ਕਾਮਯਾਬ ਤੇ ਦਿਲਚਸਪ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸੰਬੰਧੀ ਸਾਨੂੰ ਪੰਜਾਬੀ ਭਾਸ਼ਾ ਨਾਲ ਸੰਬੰਧਤ ਸੰਸਥਾਵਾਂ ਅਤੇ ਸਾਹਿਤਕਾਰਾਂ ਵੱਲੋਂ ਭਰਵੇਂ ਹੁੰਗਾਰੇ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੀਆਂ ਪੁਸਤਕਾਂ ਲੈ ਕੇ ਪਹੁੰਚ ਰਹੇ ਪ੍ਰਕਾਸ਼ਕਾਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇਗੀ ਅਤੇ ਮੇਲੇ ਵਿਚ ਭਰਵੀਂ ਸ਼ਮੂਲੀਅਤ ਲਈ ਇਲਾਕੇ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਨੂੰ ਚਿੱਠੀ ਪੱਤਰ ਭੇਜੇ ਜਾ ਰਹੇ ਹਨ। ਇਸ ਵਾਰ ਮੇਲੇ ਦੌਰਾਨ ਖਾਣ-ਪੀਣ ਦੇ ਸਟਾਲ ਆਦਿ ਵੀ ਲਗਵਾਏ ਜਾ ਰਹੇ ਹਨ। ਫਲਾਵਰ ਸ਼ੋਅ, ਆਰਗੈਨਿਕ ਸਟਾਲ ਅਤੇ ਵਿਗਿਆਨ ਪ੍ਰਦਰਸ਼ਨੀਆਂ ਇਸ ਮੇਲੇ ਦੀ ਵਿਸ਼ੇਸ਼ ਖਿੱਚ ਬਣਨਗੀਆਂ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਯੁਵਰਾਜ ਮਲਿਕ, ਡਾਇਰੈਕਟਰ, ਐਨ.ਬੀ.ਟੀ. ਭਾਰਤ ਸਰਕਾਰ ਵਿਸ਼ੇਸ਼ ਮਹਿਮਾਨ ਵੱਜੋਂ ਪੁੱਜਣੇ। ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਉਪ-ਚੇਅਰਮੈਨ ਡਾ. ਯੋਗਰਾਜ, ਸਕੱਤਰ ਜਰਨਲ ਡਾ. ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਵਿਸ਼ੇਸ਼ ਸ਼ਮੂਲੀਅਤ ਹੋਵੇਗੀ। ਪਿ੍ਰੰਸੀਪਲ ਡਾ. ਮਹਿਲ ਸਿੰਘ ਸੁਆਗਤੀ ਸ਼ਬਦ ਕਹਿਣਗੇ ਜਦਕਿ ਧੰਨਵਾਦੀ ਸ਼ਬਦ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਕਹਿਣਗੇ। ਉਦਾਘਟਨੀ ਸਮਾਰੋਹ ਦੌਰਾਨ ਸਾਹਿਤਕ ਖੋਜ ਮੈਗਜ਼ੀਨ ਸੰੰਵਾਦ ਦਾ 16ਵਾਂ ਅੰਕ ਅਤੇ ਪੁਸਤਕ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼’ ਕਰਦਿਆਂ ਰਿਲੀਜ਼ ਕੀਤੇ ਜਾਣਗੇ।

ਉਦਘਾਟਨੀ ਸਮਾਗਮ ਤੋਂ ਬਾਅਦ ਸੁਖ਼ਨ ਦੇ ਸੂਰਜ : ਕਵੀ ਦਰਬਾਰ

ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ, ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ ਹੋਣਗੇ ਜਦ ਕਿ ਸੰਚਾਲਨ ਡਾ. ਸਤੀਸ਼ ਕੁਮਾਰ ਵਰਮਾ ਕਰਨਗੇ। ਕਵੀ ਦਰਬਾਰ ਵਿਚ ਸ਼ਾਇਰ ਸਰਬਜੀਤ ਸੋਹਲ, ਗੁਰਭਜਨ ਗਿੱਲ, ਵਿਜੇ ਵਿਵੇਕ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ, ਹਰਮੀਤ ਵਿਦਿਆਰਥੀ, ਸਤੀਸ਼ ਗੁਲਾਟੀ, ਗੁਰਪ੍ਰੀਤ ਮਾਨਸਾ, ਸੁਵਾਮੀ ਅੰਤਰਨੀਰਵ, ਜਗਵਿੰਦਰ ਜੋਧਾ, ਸੁਸ਼ੀਲ ਦੁਸਾਂਝ, ਜਗਦੀਪ ਸਿੱਧੂ, ਵਾਹਿਦ ਤੇ ਤਨਵੀਰ ਆਪਣੀ ਸ਼ਾਇਰੀ ਦਾ ਰੰਗ ਦਿਖਾਉਣਗੇ।

ਸ਼ਾਮ 4.00 ਤੋਂ 5:00 ਵਜੇ ਸਭਿਆਚਾਰਕ ਪ੍ਰੋਗਰਾਮ ਹੋਣਗੇ

ਸਭਿਆਚਾਰਕ ਪ੍ਰੋਗਰਾਮ ਵੀ ਕਰਵਆਏ ਜਾ ਰਹੇ ਹਨ, ਜਿਸ ਵਿਚ ਕਾਲਜ ਦੇ ਸਭਿਆਚਾਰਕ ਵਿਭਾਗ ਦੇ ਵਿਦਿਆਰਥੀ ਝੂੰਮਰ, ਲੋਕ ਕਾਵਿ-ਗਾਥਾਵਾਂ, ਸੁਹਾਗ ਤੇ ਘੋੜੀਆਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਵਿਚ ਬੈਠੇ ਖ਼ਾਲਸਾ ਕਾਲਜ ਤੇ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਲਈ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ ਨੌ ਦਿਨਾਂ ਦੇ ਸਮਾਗਮਾਂ ਦਾ ਲਾਈਵ ਪ੍ਰਸਾਰਣ ਅੰਮ੍ਰਿਤਸਰ ਸਾਹਿਤ ਉਤਸਵ ਦੇ ਫੇਸਬੁੱਕ ਪੰਨੇ ਰਾਹੀਂ ਲਾਈਵ ਕੀਤਾ ਜਾਵੇਗਾ।

ਮੇਲੇ ਦੇ ਨੌ ਦਿਨਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਮੇਲੇ ਵਿਚ ਹਰ ਰੋਜ਼ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਹੋਣਗੀਆਂ ਜਿਨ੍ਹਾਂ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ, ਬੋਲੀ ਤੇ ਸਭਿਆਚਾਰ ਦੇ ਵੱਖ-ਵੱਖ ਰੰਗ ਦੂਰੋਂ-ਦੂਰੋਂ ਆਏ ਲੋਕਾਂ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀ ਮਾਣਨਗੇ। ਇਨ੍ਹਾਂ ਸਰਗਰਮੀਆਂ ਵਿਚ ਅੰਬਰਸਰੀ ਸੱਥ, ਵੰਡ ਦੀ ਗਾਥਾ, ਅੰਮ੍ਰਿਤਸਰੀ ਕਵੀ ਦਰਬਾਰ,

‘ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ’ ਵਿਸ਼ੇ ਤੇ ਸੈਮੀਨਾਰ

ਭਾਰਤ ਦੇ ਅਨਾਜ-ਭੰਡਾਰ ਵਿਚ ਖੇਤੀਬਾੜੀ ਸਥਿਰਤਾ: ਵਾਤਾਵਰਣਿਕ ਦਿ੍ਰਸ਼ਟੀ ਵਿਸ਼ੇ ਬਾਰੇ ਵਿਸ਼ੇਸ਼ ਭਾਸ਼ਨ, ਮਾਤ-ਭਾਸ਼ਾਵਾਂ ਨੂੰ ਸਮਰਪਿਤ ਕਾਇਦਾ-ਏ-ਨੂਰ: ਇੱਕੀਵੀਂ ਸਦੀ ਦੀ ਰਿਲੀਜ਼, ਰੂ-ਬਰੂ : ਦੇਖ ਬੰਦੇ ਦੇ ਭੇਖ, ਨਾਰੀ ਮਨ ਦੀਆਂ ਬਾਤਾਂ ਪੰਜਾਬੀ ਕਹਾਣੀਆਂ ਦੇ ਹਵਾਲੇ ਨਾਲ, ਸਮਕਾਲੀ ਪੰਜਾਬੀ ਕਹਾਣੀ ਸੰਵਾਦ ਵਿਸ਼ਿਆਂ ’ਤੇ ਪੈਨਲ ਚਰਚਾਵਾਂ, ਸੁਲਘਦੇ ਸਮਿਆਂ ਦਾ ਬਿਰਤਾਂਤ, ਕੰਪਿਊਟਰ ਤਕਨਾਲੋਜੀ ਤੇ ਪੰਜਾਬੀ ਭਾਸ਼ਾ, ਏਜੰਡਾ ਪੰਜਾਬ : ਚੰਗੇ ਭਵਿੱਖ ਦੀ ਤਲਾਸ਼ ਅਤੇ ਪੰਜਾਬੀ ਨਜ਼ਰੀਏ ਦੀ ਬੁਨਿਆਦ ਅਤੇ ਵੰਗਾਰਾਂ ਵਰਗੇ ਵਿਸ਼ਿਆਂ ’ਤੇ ਭੱਖਵੀਆਂ ਚਰਚਾਵਾਂ ਹੋਣਗੀਆਂ।

ਇਨ੍ਹਾਂ ਚਰਚਾਵਾਂ ਵਿਚ ਪੰਜਾਬ ਤੇ ਦੇਸ਼ ਦੇ ਨਾਮਵਰ ਪਤਵੰਤੇ ਵਿਦਵਾਨ ਆਪਣੇ ਮੁੱਲਵਾਨ ਵਿਚਾਰ ਰੱਖਣਗੇ। ਕੌਮੀ ਪੱਧਰ ਦੇ ਇਸ ਸਾਹਿਤ ਉਤਸਵ ਤੇ ਪੁਸਤਕ ਮੇਲੇ ਲਈ ਮਿਲੇ ਸਹਿਯੋਗ ਲਈ ਸਹਿਯੋਗੀ ਸੰਸਥਾਵਾਂ ਨੈਸ਼ਨਲ ਬੁੱਕ ਟਰੱਸਟ, ਇੱਡੀਆ ਪੱਜਾਬ ਕਲਾ ਪਰੀਸ਼ਦ ਚੱਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਤੋਂ ਬਿਨਾਂ ਇੰਨਾਂ ਵੱਡਾ ਸਮਾਗਮ ਉਲੀਕਣਾ ਸੰਭਵ ਨਹੀਂ ਸੀ।

ਇਹ ਹਨ ਸਭਿਆਚਾਰਕ ਸਮਾਗਮ

ਵਿਦਿਆਰਥੀਆਂ ਦੇ ਮਨੋਰੰਜਨ ਤੇ ਉਨ੍ਹਾਂ ਨੂੰ ਸਭਿਆਚਾਰ ਨਾਲ ਜੋੜਨ ਲਈ ਹਰ ਰੋਜ਼ ਸਭਿਆਚਾਰਕ ਸਰਗਰਮੀਆਂ ਹੋਣਗੀਆਂ, ਜਿਨ੍ਹਾਂ ਵਿਚ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਹਰਿਭਜਨ ਸਿੰਘ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਗਾਇਨ ਵਾਲੀ ਸਾਹਿਤਕ ਗਾਇਕੀ ਦੀ ਸੁਰਮਈ ਸ਼ਾਮ, ਲੋਕ ਨਾਚ ਗਿੱਧਾ ਤੇ ਲੋਕ ਗਾਇਕੀ, ਚੌਂਹ ਕੂੰਟਾਂ ਦੇ ਮੇਲੇ ਵਿਚ ਮਾਝੇ, ਮਾਲਵੇ, ਦੁਆਬੇ ਤੇ ਪੁਆਧ ਦੇ ਲੋਕ-ਰੰਗ, ਲੋਕ-ਸਾਜ਼ਾਂ ਦੀ ਜੁਗਲਬੰਦੀ, ਲੋਕ ਗਾਇਕਾਂ ਦੇ ਰੂ-ਬ-ਰੂ ਤੇ ਗੀਤ, ਨਿਰਦੇਸ਼ਕ ਕੇਵਲ ਧਾਲੀਵਾਲ ਦਾ ਨਾਟਕ ਬਸੰਤੀ ਚੋਲਾ, ਕੱਵਾਲਾਂ ਅਤੇ ਆਧੁਨਿਕ ਸੂਫੀ ਗਾਇਕੀ ਦਾ ਰੰਗ, ਢਾਡੀ, ਕਵੀਸ਼ਰੀ ਤੇ ਹੋਰ ਵੰਨਗੀਆਂ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਖਾਣ-ਪੀਣ ਦੇ ਸਟਾਲ, ਫਲਾਵਰ ਸ਼ੋਅ, ਵਿਰਾਸਤੀ ਝਲਕੀਆਂ, ਅਨੁਵਾਦ ਵਰਕਸ਼ਾਪ, ਕਲਾ ਪ੍ਰਦਰਸ਼ਨੀਆਂ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੇ।

ਇਹ ਵੀ ਪੜ੍ਹੋ:IND vs SL: ਭਾਰਤ ਅਤੇ ਸ਼੍ਰੀਲੰਕਾ ਦਾ ਪਹਿਲਾਂ ਟੈਸਟ ਮੈਚ, ਜਾਣੋ ਮੌਸਮ ਦਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.