ETV Bharat / city

ਯੂਕਰੇਨ 'ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਦੀ ਵਧੀ ਚਿੰਤਾ, ਸਰਕਾਰ ਨੂੰ ਕੀਤੀ ਅਪੀਲ

author img

By

Published : Feb 25, 2022, 4:10 PM IST

ਭਾਰਤੀ ਨਾਗਰਿਕ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਜੇਕਰ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਸੋਸ਼ਲ ਮੀਡੀਆ ਉੱਤੇ ਯੂਕਰੇਨ ਉੱਤੇ ਹੋਏ ਹਮਲੇ ਦੀ ਵੀਡੀਓ ਕਾਫੀ ਚਰਚਾ 'ਚ ਹੈ।

ਯੂਕਰੇਨ 'ਚ ਫਸੇ  ਭਾਰਤੀਆਂ ਦੇ ਹਲਾਤ ਸੁਣੋ ਉਨ੍ਹਾਂ ਦੇ ਘਰ ਦੀਆਂ ਦੀ ਜੁਬਾਨੀ

ਅੰਮ੍ਰਿਤਸਰ: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਯੂਕਰੇਨ ਦਾ ਮਾਹੌਲ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਲਗਾਤਾਰ ਹੀ ਯੂਕਰੇਨ ਵਿੱਚ ਰਹਿ ਰਹੇ ਭਾਰਤੀ ਨੌਜਵਾਨ ਹੁਣ ਭਾਰਤ ਵਾਪਸ ਆ ਰਹੇ ਹਨ। ਕੁਝ ਭਾਰਤੀ ਨਾਗਰਿਕ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਜੇਕਰ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਸੋਸ਼ਲ ਮੀਡੀਆ ਉੱਤੇ ਯੂਕਰੇਨ ਉੱਤੇ ਹੋਏ ਹਮਲੇ ਦੀ ਵੀਡੀਓ ਕਾਫੀ ਚਰਚਾ 'ਚ ਹੈ।

ਜਿਸ ਤੋਂ ਬਾਅਦ ਯੂਕਰੇਨ 'ਚ ਰਹਿ ਰਹੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਦੇ ਹਾਲਾਤ ਵੀ ਮਾੜੇ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਚਿਹਰੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਵੀ ਸਾਫ਼ ਦਿਖਾਈ ਦੇ ਰਹੀ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਵਿਚ ਕੁਝ ਪਰਿਵਾਰ ਮੀਡੀਆ ਦੇ ਸਾਹਮਣੇ ਆਏ ਜਿਨ੍ਹਾਂ ਦੇ ਬੱਚੇ ਯੂਕਰੇਨ ਵਿੱਚ ਰਹਿ ਰਹੇ ਸਨ।

ਯੂਕਰੇਨ 'ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਦੀ ਵਧੀ ਚਿੰਤਾ, ਸਰਕਾਰ ਨੂੰ ਕੀਤੀ ਅਪੀਲ

ਅੰਮ੍ਰਿਤਸਰ 'ਚ ਇੱਕੋ ਜਗ੍ਹਾਂ ਤੇ ਕਰੀਬ 5 ਪਰਿਵਾਰ ਇਕੱਠੇ ਹੋਏ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉੱਥੇ ਜੰਗ ਲੱਗਣ ਨਾਲ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ।ਇਹਨਾਂ ਦੇ ਬੱਚਿਆਂ ਨਾਲ ਉਸ ਦੀ ਦਿਨ-ਰਾਤ ਲਗਾਤਾਰ ਗੱਲਬਾਤ ਹੋ ਰਹੀ ਹੈ। ਉੱਥੇ ਹਾਲਾਤ ਬਹੁਤ ਖ਼ਰਾਬ ਦੱਸੇ ਜਾ ਰਹੇ ਹਨ। ਇਸ ਮੌਕੇ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਥੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਬਚਾਅ ਲਈ ਆਪਣੇ ਕੋਲ ਹਥਿਆਰ ਰੱਖ ਸਕਦੇ ਹਨ। ਇਸਦੇ ਨਾਲ ਹੀ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਵੀ ਯੂਕਰੇਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਲ ਖਾਣ ਪੀਣ ਦਾ ਸਾਮਾਨ ਰੱਖਣ ਅਤੇ ਸਰਕਾਰ ਦੇ ਸੋਸ਼ਲ ਮੀਡੀਆ ਪੇਜਾਂ ਨੂੰ ਵੀ ਲਾਈਕ ਕਰ ਕੇ ਰੱਖਣ।

ਜਦੋਂ ਤਕ ਉਨ੍ਹਾਂ ਨੂੰ ਅਧਿਕਾਰਿਕ ਤੌਰ ਤੇ ਘਰ ਛੱਡ ਕੇ ਤੁਰਨ ਲਈ ਨਹੀਂ ਕਿਹਾ ਜਾਂਦਾ ਉਸ ਸਮੇਂ ਤੱਕ ਲੋਕ ਆਪਣੇ ਘਰਾਂ ਵਿੱਚ ਰਹਿਣ। ਆਪਣੇ ਖਾਣ ਪੀਣ ਦਾ ਸਾਮਾਨ ਆਪਣੇ ਕੋਲ ਇਕੱਠਾ ਕਰਕੇ ਰੱਖਣ।

ਇਹ ਵੀ ਪੜ੍ਹੋ:- ਯੂਕਰੇਨ ਵਿੱਚ ਫਸੇ ਮਾਨਸਾ ਦੇ ਬੱਚਿਆਂ ਦੀ ਘਰ ਵਾਪਸੀ ਲਈ ਪਰਿਵਾਰਾਂ ਨੇ ਕੇਂਦਰ ਨੂੰ ਭੇਜਿਆ ਮੰਗ ਪੱਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.