ਅੰਮ੍ਰਿਤਸਰ:ਜਿਸ ਤਰ੍ਹਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly election 2022) ਦੋ ਹਜਾਰ ਬਾਈ ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਜੋੜ ਤੋੜ ਦੀ ਰਾਜਨੀਤੀ ਪੂਰੀ ਸਰਗਰਮ ਹੈ ਅਤੇ ਪਿਛਲੇ ਦਿਨੀਂ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਤੋਂ ਨਾਰਾਜ਼ ਹੋਏ ਸੁਖਜਿੰਦਰ ਰਾਜ ਲਾਲੀ ਮਜੀਠੀਆ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ(Lalli Majithia joins AAP)।
ਕੇਜਰੀਵਾਲ ਨੇ ਆਪ ਕਰਵਾਇਆ ਸ਼ਾਮਲ
ਮਜੀਠੀਆ ਤੋਂ ਇਲਾਵਾ ਬਸਪਾ ਆਗੂ ਸਾਧੂ ਸਿੰਘ, ਗੁਰਬਖਸ਼ ਸਿੰਘ ਅਤੇ ਹਰਭਜਨ ਸਿੰਘ ਆਪਣੇ ਸਾਥੀਆਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਦੌਰਾਨ ਸੁਖਜਿੰਦਰ ਰਾਜ ਲਾਲੀ ਮਜੀਠੀਆ ਨੂੰ ਸ਼ਾਮਲ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਕੋ ਇੰਚਾਰਜ ਰਾਘਵ ਚੱਢਾ ਖੁਦ ਮੌਜੂਦ ਰਹੇ।
ਕਾਂਗਰਸ ਦੀ ਟਿਕਟ ’ਤੇ ਲੜੀ ਸੀ ਚੋਣ
ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੁਖਜਿੰਦਰ ਰਾਜ ਲਾਲੀ ਮਜੀਠੀਆ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਂਗਰਸ ਪਾਰਟੀ ਤੋਂ ਅਤੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵੀ ਉਨ੍ਹਾਂ ਚੋਣ ਲੜੀ ਗਈ ਹੈ ਅਤੇ ਕਾਂਗਰਸ ਵਿਚ ਸੁਖਜਿੰਦਰ ਰਾਜ ਲਾਲੀ ਮਜੀਠੀਆ ਨੂੰ ਬਣਦਾ ਮਾਣ ਸਤਿਕਾਰ ਨਾ ਮਿਲਣ ਤੇ ਅੱਜ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਮਜੀਠਾ ਤੋਂ ਬਣਾਇਆ ਉਮੀਦਵਾਰ
ਆਪ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਸੁਖਜਿੰਦਰ ਰਾਜ ਲਾਲੀ ਮਜੀਠੀਆ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਮਜੀਠਾ ਹਲਕੇ ਵਿੱਚੋਂ ਚੋਣ ਲੜ ਕੇ ਜ਼ਰੂਰ ਜਿੱਤ ਪ੍ਰਾਪਤ ਕਰਨਗੇ ਦ੍ਰਿੜ੍ਹਤਾ ਅਤੇ ਮਜੀਠਾ ਹਲਕੇ ਦੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਉਣਗੇ (party declare him candidate from Majithia)।
ਕਾਂਗਰਸ ਵਿੱਚ ਨਹੀਂ ਮਿਲਿਆ ਸਤਿਕਾਰ:ਮਜੀਠੀਆ
ਇਸ ਮੌਕੇ ਸੁਖਜਿੰਦਰ ਰਾਜ ਲਾਲੀ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਨਾ ਮਿਲਦਾ ਦੇਖ ਉਹ ਆਪਣੇ ਆਪ ਨੂੰ ਕਾਂਗਰਸ ਵਿਚ ਘੁਟਨ ਮਹਿਸੂਸ ਕਰ ਰਹੇ ਸਨ ਜਿਸ ਕਰਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਰ ਆਮ ਆਦਮੀ ਪਾਰਟੀ ਦੇ ਝਾੜੂ ਦਾ ਤੀਲਾ ਫੜਿਆ ਹੈ।
ਇਹ ਵੀ ਪੜ੍ਹੋ:ਪੰਡਿਤ ਧਰਨੇਵਰ ਰਾਓ ਨੇ ਕੇਜਰੀਵਾਲ ਨੂੰ ਭੇਜੇ ਪੈਸੇ, ਕਿਹਾ ਟਿਊਸ਼ਨ ਰੱਖ ਕੇ ਪੰਜਾਬੀ ਸਿੱਖੋ