ETV Bharat / city

ਮੋਦੀ ਸਰਕਾਰ ਦੀ ਰਜ਼ਾਮੰਦੀ ਬਗੈਰ ਪਾਕਿਸਤਾਨ ਗਈ ਕਬੱਡੀ ਟੀਮ ਹਾਰੀ

ਬਿਨ੍ਹਾਂ ਇਜਾਜ਼ਤ ਤੋਂ ਪਾਕਿਸਤਾਨ 'ਚ ਟੂਰਨਾਮੈਂਟ ਖੇਡਣ ਗਈ ਭਾਰਤੀ ਕਬੱਡੀ ਟੀਮ ਅੱਜ ਵਾਘਾ ਸਰਹੱਦ ਰਾਹੀਂ ਮੁੜ ਭਾਰਤ ਵਾਪਸ ਪਰਤੀ। ਇਸ ਮਾਮਲੇ ਨੂੰ ਲੈ ਕੇ ਕਬੱਡੀ ਟੀਮ ਦੇ ਮੈਨੇਜਰ ਦਵਿੰਦਰ ਸਿੰਘ ਨੇ ਕਿਹਾ ਕਿ ਟੀਮ ਗੁਰਪੁਰਬ ਮੌਕੇ ਨਿੱਜੀ ਤੌਰ 'ਤੇ ਇਹ ਟੂਰਨਾਮੈਂਟ ਖੇਡਣ ਗਈ ਸੀ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਵਿਵਾਦ ਖੜੇ ਕੀਤੇ ਜਾਣ ਨੂੰ ਗ਼ਲਤ ਦੱਸਿਆ। ਦੂਜੇ ਪਾਸੇ ਭਾਰਤੀ ਕਬੱਡੀ ਟੀਮ, ਪਾਕਿਸਤਾਨ ਟੀਮ ਕੋਲੋਂ ਇਸ ਟੂਰਨਾਮੈਂਟ ਦਾ ਆਖ਼ਰੀ ਮੈਚ ਹਾਰ ਗਈ, ਜਿਸ ਨੂੰ ਲੈ ਕੇ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਟਵੀਟ ਕੀਤਾ ਹੈ।

ਫੋਟੋ
ਫੋਟੋ
author img

By

Published : Feb 17, 2020, 9:40 PM IST

ਅੰਮ੍ਰਿਤਸਰ : ਪਾਕਿਸਤਾਨ 'ਚ ਕਬੱਡੀ ਟੂਰਨਾਮੈਂਟ ਖੇਡਣ ਗਈ ਭਾਰਤੀ ਕਬੱਡੀ ਟੀਮ ਅੱਜ ਮੁੜ ਵਾਹਘਾ ਦੀ ਅਟਾਰੀ ਸਰਹੱਦ ਰਾਹੀਂ ਭਾਰਤ ਵਾਪਸ ਮੁੜੀ। ਇਸ ਦੌਰਾਨ ਭਾਰਤੀ ਕਬੱਡੀ ਟੀਮ ਦੇ ਮੈਨੇਜਰ ਨੇ ਇਸ ਦੌਰੇ ਨੂੰ ਖਿਡਾਰੀਆਂ ਦਾ ਨਿੱਜੀ ਦੌਰਾ ਦੱਸਿਆ।

ਦੱਸਣਯੋਗ ਹੈ ਕਿ ਭਾਰਤੀ ਕਬੱਡੀ ਟੀਮ ਉਸ ਵੇਲੇ ਵਿਵਾਦਾਂ 'ਚ ਘਿਰ ਗਈ, ਜਿਸ ਵੇਲੇ ਸੋਸ਼ਲ ਮੀਡੀਆ ਉੱਤੇ ਭਾਰਤੀ ਟੀਮ ਦੀਆਂ ਤਸਵੀਰਾਂ ਵਾਇਰਲ ਹੋਈਆਂ। ਇੱਕ ਪਾਸੇ ਭਾਰਤੀ ਟੀਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਤੇ ਖੇਡ ਫੈਡਰੇਸ਼ਨ ਵੱਲੋਂ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਲਈ ਇਜਾਜ਼ਤ ਦਿੱਤੇ ਜਾਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਗਿਆ।

ਭਾਰਤ ਪਰਤੀ ਕਬੱਡੀ ਟੀਮ

ਮੁੜ ਭਾਰਤ ਵਾਪਸ ਆਉਣ 'ਤੇ ਭਾਰਤੀ ਕਬੱਡੀ ਟੀਮ ਦੇ ਮੈਨੇਜਰ ਦਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਲਈ ਜਾਣ ਵਾਲੀ ਭਾਰਤੀ ਟੀਮ 'ਚ ਕਈ ਫੈਡਰੇਸ਼ਨਾਂ ਦੇ ਖਿਡਾਰੀ ਸ਼ਾਮਲ ਸਨ। ਇਹ ਦੌਰਾ ਖਿਡਾਰੀਆਂ ਦਾ ਨਿੱਜੀ ਦੌਰਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਕਰਨਾ ਸਹੀ ਨਹੀਂ ਹੈ।

ਪਾਕਿਸਤਾਨ ਦੇ ਪੀਐਮ ਨੇ ਕੀਤਾ ਟਵੀਟ

ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਪਾਕਿਸਤਾਨ ਗਈ ਭਾਰਤੀ ਕਬੱਡੀ ਟੀਮ ਨੂੰ ਉਥੇ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ 'ਚ ਕਬੱਡੀ ਟੂਰਨਾਮੈਂਟ 'ਚ ਭਾਰਤੀ ਟੀਮ ਪਾਕਿਸਤਾਨ ਕੋਲੋਂ ਫਾਈਨਲ ਮੈਚ ਹਾਰ ਗਈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਟਵੀਟ ਸਾਂਝਾ ਕੀਤਾ ਹੈ।

  • Congratulations to the Pakistan Kabbadi team for winning the Kabbadi World Cup after defeating India.

    — Imran Khan (@ImranKhanPTI) February 17, 2020 " class="align-text-top noRightClick twitterSection" data=" ">

ETV Bharat Logo

Copyright © 2024 Ushodaya Enterprises Pvt. Ltd., All Rights Reserved.