ਅੰਮ੍ਰਿਤਸਰ: ਪੰਜ ਸੂਬਿਆਂ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਮਹਿੰਗਾਈ ਇਕ ਵਾਰ ਫਿਰ ਵਧਦੀ ਨਜ਼ਰ ਆ ਰਹੀ ਹੈ (inflation again continued as the elections completed)। ਰਸੋਈ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ (lpg cylinder hike by 50 rupees), ਪੈਟਰੋਲ ਤੇ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਮਹਿਲਾਵਾਂ ਕਾਫੀ ਨਿਰਾਸ਼ ਨਜ਼ਰ ਆ ਰਹੀਆਂ ਹਨ (ladies disappointed)।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲੇ ਸਰਕਾਰਾਂ ਵੱਲੋਂ ਕਾਫੀ ਲੁਭਾਵਣੇ ਵਾਅਦੇ ਕੀਤੇ ਗਏ (happy dreams showed before election)ਸਨ ਤੇ ਹੁਣ ਚੋਣ ਨਤੀਜੇ ਆਉਣ ਤੋਂ ਬਾਅਦ ਸਰਕਾਰ ਨੇ ਫਿਰ ਮਹਿੰਗਾਈ ਦੀ ਮਾਰ ਆਮ ਲੋਕਾਂ ਨੂੰ ਮਾਰੀ ਹੈ (prices hike as the election completes)।
ਅੰਮ੍ਰਿਤਸਰ ਪੰਜ ਸੂਬਿਆਂ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੱਕ ਵਾਰੀ ਫਿਰ ਮਹਿੰਗਾਈ ਦੀ ਮਾਰ ਆਮ ਲੋਕਾਂ ਨੂੰ ਮਾਰੀ ਗਈ ਅੱਜ ਸਵੇਰੇ ਹੀ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਤੇ ਪੈਟਰੋਲ ਡੀਜ਼ਲ ਦੇ ਰੇਟ ਇਕ ਵਾਰ ਫਿਰ ਵਧਾਏ ਗਏ ਉੱਥੇ ਹੀ ਈਟੀਵੀ ਭਾਰਤ ਦੀ ਟੀਮ ਪੁੱਜੀ ਲੋਕਾਂ ਦੇ ਘਰਾਂ ਵਿਚ ਘਰੇਲੂ ਮਹਿਲਾਵਾਂ ਨਾਲ ਗੱਲਬਾਤ ਕਰਨ ਜਿਹੜੇ ਗੈਸ ਦੇ ਰੇਟ ਵਧੇ ਨੇ ਤੇ ਉਨ੍ਹਾਂ ਦੇ ਘਰੇਲੂ ਮਹਿਲਾਵਾਂ ਦਾ ਕੀ ਕਹਿਣਾ ਹੈ।
ਉੱਥੇ ਹੀ ਗੱਲਬਾਤ ਕਰਦੇ ਹੋਏ ਘਰੇਲੂ ਮਹਿਲਾਵਾਂ ਵਿੱਚ ਕੇਂਦਰ ਸਰਕਾਰ ਵੱਲੋਂ ਕਾਫ਼ੀ ਰੋਸ ਵੇਖਣ ਨੂੰ ਮਿਲਿਆ ਉਨ੍ਹਾਂ ਕਿਹਾ ਕਿ ਚੋਣਾਂ ਦੇ ਪਹਿਲੇ ਸਰਕਾਰਾਂ ਵੱਲੋਂ ਕਾਫੀ ਵਾਅਦੇ ਕੀਤੇ ਗਏ ਸਨ ਹਰੇਕ ਪਾਰਟੀ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸਨ ਕਿ ਸਾਡੀ ਪਾਰਟੀ ਸੱਤਾ ਵਿੱਚ ਆਏਗੀ ਅਸੀਂ ਮਹਿੰਗਾਈ ਕੰਟਰੋਲ ਚ ਕਰਾਂਗੇ ਕਿਸੇ ਚੀਜ਼ ਦਾ ਰੇਟ ਨਹੀਂ ਵਧਾਵਾਂਗੇ ਪਰ ਪੰਜ ਸੂਬਿਆਂ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਰ ਘਰੇਲੂ ਗੈਸ ਦੇ ਸਿਲੰਡਰਾਂ ਦੇ ਰੇਟ ਪੰਜਾਹ ਰੁਪਏ ਵਧਾ ਦਿੱਤੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਰਸੋਈ ਦੇ ਬਜਟ ਤੇ ਕਾਫੀ ਫਰਕ ਪਵੇਗਾ ਕਿਉਂਕਿ ਪਹਿਲਾਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਤਾਲਾਬੰਦੀ ਕੀਤੀ ਹੋਈ ਸੀ ਅਤੇ ਕਾਰੋਬਾਰ ਬੰਦ ਪਏ ਸਨ ਕਿ ਜੇਕਰ ਹੁਣ ਕਾਰੋਬਾਰ ਸ਼ੁਰੂ ਹੋਏ ਨੇ ਤੇ ਕੇਂਦਰ ਸਰਕਾਰ ਵੱਲੋਂ ਫਿਰ ਮਹਿੰਗਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਘਰੇਲੂ ਗੈਸ ਦੇ ਰੇਟ ਵਧੇ ਹਨ ਉਸਦੇ ਨਾਲ ਪੈਟਰੋਲ ਡੀਜ਼ਲ ਦੇ ਰੇਟ ਵੀ ਵਧਾਏ ਗਏ ਹਨ।
ਮਹਿਲਾਵਾਂ ਨੇ ਕਿਹਾ ਕਿ ਇਨ੍ਹਾਂ ਕੀਮਤਾਂ ਦੇ ਵਧਣ ਕਰਕੇ ਮਹਿੰਗਾਈ ਆਸਮਾਨ ਨੂੰ ਛੂਹ ਲਵੇਗੀ ਤੇ ਆਮ ਲੋਕਾਂ ਦੀ ਜੇਬ ਤੇ ਕਾਫੀ ਫਰਕ ਪਵੇਗਾ ਕਿਉਂਕਿ ਕੋਈ ਵੀ ਸਾਮਾਨ ਆਲਾ ਹੈ ਉਹ ਟਰਾਂਸਪੋਰਟ ਰਾਹੀਂ ਹੀ ਆਣਾ-ਜਾਣਾ ਹੈ ਜਿਸ ਦੇ ਚਲਦੇ ਜੇਕਰ ਪੈਟਰੋਲ ਡੀਜ਼ਲ ਦੇ ਰੇਟ ਵਧਣਗੇ ਤਾਂ ਟਰਾਂਸਪੋਰਟ ਮਹਿੰਗੀ ਹੋਵੇਗੀ। ਇਹ ਚੀਜ਼ਾਂ ਵਿਚ ਵੀ ਕਾਫੀ ਫਰਕ ਨਜ਼ਰ ਆਵੇਗਾ।
ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਮਹਿੰਗਾਈ ਵਧੇਗੀ ਇਸ ਕਰਕੇ ਕੇਂਦਰ ਸਰਕਾਰ ਨੂੰ ਆਮ ਲੋਕਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਮਹਿੰਗਾਈ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ ਜਿਸ ਦੇ ਚਲਦੇ ਆਮ ਲੋਕ ਸੁੱਖ ਦੀ ਰੋਟੀ ਖਾ ਸਕਣ ਘਰੇਲੂ ਗੈਸ ਵਧਣ ਨਾਲ ਘਰ ਦੇ ਬਜਟ ਤੇ ਵੀ ਕਾਫੀ ਫਰਕ ਪਵੇਗਾ ਕੇਂਦਰ ਸਰਕਾਰ ਨੂੰ ਆਮ ਲੋਕਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ:'ਆਪ' ਵੱਲੋਂ ਨਾਮਜ਼ਦ ਰਾਜਸਭਾ ਉਮੀਦਵਾਰ ਦਿੱਲੀ ਲਈ ਨਵੀਂ ਬੈਟਰੀਆਂ- ਸਿੱਧੂ