ਅੰਮ੍ਰਿਤਸਰ : ਕੱਲ ਸ਼ਾਮ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖ਼ੇਤਰ ਵਿੱਚ ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ ਹੋਏ ਸਨ। ਇਹ ਬੰਬ ਬੱਚਿਆਂ ਦੇ ਪਲਾਸਟਿਕ ਟਿਫਨ ਬਾਕਸ ਚੋਂ ਬਰਾਮਦ ਕੀਤੇ ਗਏ ਹਨ। ਇਹ ਘਟਨਾ ਪਿੰਡ ਬੱਚੀਵਿੰਡ ਨੇੜੇ ਵਾਪਰੀ।
ਬੰਬ ਮਿਲਣ ਦੀ ਘਟਨਾ ਤੋਂ ਬਾਅਦ ਸੂਬੇ ਭਰ ਦੇ ਸਾਰੇ ਹੀ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਸਰਹੱਦੀ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਗਈ ਹੈ। ਆਉਣ-ਜਾਣ ਵਾਲਿਆਂ ਕੋਲੋਂ ਪੁੱਛਗਿੱਛ ਕੀਤੀ ਜਾਂ ਰਹੀ ਹੈ ਤੇ ਵਾਹਨਾਂ ਦੀ ਚੈਕਿੰਗ ਜਾਰੀ ਹੈ।
ਦੱਸਣਯੋਗ ਹੈ ਕਿ ਕੱਲ ਸ਼ਾਮ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖ਼ੇਤਰ ਵਿੱਚ ਹੈਂਡ ਗ੍ਰਨੇਡ ਅਤੇ ਟਿਫਨ ਬੰਬ ਬਰਾਮਦ ਹੋਏ ਸਨ। ਇਹ ਬੰਬ ਬੱਚਿਆਂ ਦੇ ਪਲਾਸਟਿਕ ਟਿਫਨ ਬਾਕਸ ਚੋਂ ਬਰਾਮਦ ਕੀਤੇ ਗਏ ਹਨ। ਇਹ ਘਟਨਾ ਪਿੰਡ ਬੱਚੀਵਿੰਡ ਨੇੜੇ ਵਾਪਰੀ। ਇਸ ਤੋਂ ਇਲਾਵਾ ਬਾਰਡਰ ਉੱਤੇ ਸ਼ੱਕੀ ਡਰੋਨ ਵੀ ਵੇਖੇ ਗਏ ਹਨ। ਪਿੰਡ ਵਾਸੀਆਂ ਨੇ ਜਿਨ੍ਹਾਂ ਦੀ ਅਵਾਜ਼ ਸੁਣੀ ਤੇ ਉਨ੍ਹਾਂ ਨੇ ਇਹ ਸ਼ੱਕੀ ਡਰੋਨ ਵੀ ਵੇਖੇ ਗਏ। ਪਿੰਡ ਦੇ ਸਰਪੰਚ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ : ਡੀਜੀਪੀ ਦੀ ਅਪੀਲ: ਲਾਵਾਰਿਸ ਵਸਤੂ ਦਿਖੇ ਤਾਂ ਇਸ ਨੰਬਰ 'ਤੇ ਕਰੋ ਫੋਨ