ETV Bharat / city

ਅੰਮ੍ਰਿਤਸਰ 'ਚ ਅਧਿਆਪਕਾਂ ਸਣੇ 43 ਲੋਕ ਪਾਏ ਗਏ ਕੋਰੋਨਾ ਪੌਜ਼ੀਟਿਵ

ਦਸੰਬਰ 2020 ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦਾ ਅਸਰ ਕੁੱਝ ਸਮੇਂ ਪਹਿਲਾ ਘੱਟ ਰਿਹਾ ਸੀ, ਪਰ ਹੁਣ ਮੁੜ ਤੋਂ ਪੰਜਾਬ 'ਚ ਕੋਵਿਡ -19 ਦੇ ਨਵੇਂ ਸਟ੍ਰੋਕ ਦੇ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿਖੇ 2 ਸਕੂਲਾਂ ਦੇ ਅਧਿਆਪਕਾਂ ਸਣੇ ਕੁੱਲ 43 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

author img

By

Published : Feb 22, 2021, 2:03 PM IST

ਅਧਿਆਪਕਾਂ ਸਣੇ 43 ਲੋਕ ਪਾਏ ਗਏ ਕੋਰੋਨਾ ਪੌਜ਼ੀਟਿਵ

ਅੰਮ੍ਰਿਤਸਰ :ਪੰਜਾਬ 'ਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਸੂਬੇ 'ਚ ਪਿਛਲੇ ਇੱਕ ਹਫ਼ਤੇ ਦੌਰਾਨ ਕੋਵਿਡ -19 ਦੇ ਨਵੇਂ ਸ੍ਰਟੋਕ ਦੇ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਅੰਮ੍ਰਿਤਸਰ 'ਚ 43 ਮਰੀਜ਼ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਸਰਕਾਰੀ ਸਕੂਲ ਦੇ ਅਧਿਆਪਕ ਕੋਰੋਨਾ ਸੰਕਰਮਿਤ

ਜਾਣਕਾਰੀ ਮੁਤਾਬਕ ਪੁਤਲੀਘਰ ਸਥਿਤ ਸੀਨੀਅਰ ਸਮਾਰਟ ਸਕੂਲ ਦੇ 5 ਅਧਿਆਪਕ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਲਤਾਨਵਿਡ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਦੇ 4 ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਣੇ ਜ਼ਿਲ੍ਹੇ 'ਚ ਕੁੱਲ 43 ਮਰੀਜ਼ ਕੋਰੋਨਾ ਪੌਜ਼ੀਟਿਵ ਹਨ। ਅਧਿਆਪਕਾਂ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ, ਪੀੜਤ ਅਧਿਆਪਕਾਂ ਦੇ ਸੰਪਰਕ 'ਚ ਆਏ ਵਿਦਿਆਰਥੀਆਂ ਦੀ ਭਾਲ ਜਾਰੀ ਹੈ।

ਸਕੂਲਾਂ 'ਚ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ

ਦੱਸਣਯੋਗ ਹੈ ਕਿ 3 ਦਿਨਾਂ 'ਚ ਜ਼ਿਲ੍ਹੇ ਦੇ 11 ਅਧਿਆਪਕ ਕੋਰੋਨਾ ਸੰਕਰਮਿਤ ਪਾਏ ਗਏ ਹਨ। ਈਟੀਵੀ ਭਾਰਤ ਵੱਲੋਂ ਜਦ ਸ਼ਹਿਰ ਦੇ ਸਕੂਲਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਵਿਦਿਆਰਥੀ ਬਿਨਾਂ ਮਾਸਕ ਤੋਂ ਨਜ਼ਰ ਆਏ। ਕੁੱਝ ਸਕੂਲਾਂ 'ਚ ਸਰਕਾਰ ਵੱਲੋਂ ਜਾਰੀ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਿਦਾਇਤਾਂ ਦੀ ਪਾਲਣਾ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਸਿਆਸੀ ਆਗੂ ਵੀ ਕੋਰੋਨਾ ਪੌਜ਼ੀਟਿਵ

ਦੱਸ ਦਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਉੱਤਰੀ ਹਲਕੇ ਦੇ ਵਿਧਾਇਕ ਤੇ ਉਨ੍ਹਾਂ ਪਰਿਵਾਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਭਾਜਪਾ ਤੋਂ ਸਾਬਕਾ ਕੌਂਸਲਰ ਅਨੁਜ ਸਿੱਕਾ ਵੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਕੋਰੋਨਾ ਮਹਾਮਾਰੀ ਦਾ ਅਸਰ ਕੁੱਝ ਸਮੇਂ ਪਹਿਲਾ ਘੱਟ ਰਿਹਾ ਸੀ, ਪਰ ਮੁੜ ਤੋਂ ਪੰਜਾਬ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ:ਸਕੂਲਾਂ 'ਚ ਕੋਰੋਨਾ ਕੇਸ ਵੱਧ ਹੋਣ ਦੇ ਬਾਵਜੂਦ ਵਿਦਿਆਰਥੀ ਨਹੀਂ ਕਰ ਰਹੇ ਪਾਲਣਾ

ETV Bharat Logo

Copyright © 2024 Ushodaya Enterprises Pvt. Ltd., All Rights Reserved.