ਅੰਮ੍ਰਿਤਸਰ: ਅਜਨਾਲਾ ਰੋਡ ਸਥਿਤ ਇਕ ਪਿੰਡ ਦਾ ਜਿਥੇ ਸਤਾਰਾਂ ਸਾਲਾ ਨੌਜਵਾਨ ਅੱਖਾਂ ਤੋਂ ਵਾਂਝਾ ਹੋਣ ਕਰਕੇ ਇਹ ਦੁਨੀਆਂ ਨਹੀਂ ਦੇਖ ਸਕਦਾ। ਜਿਸ ਦੀ ਖ਼ਬਰ ਸਮਾਜ ਸੇਵੀ (Social worker) ਪੁਲਿਸ ਮੁਲਾਜ਼ਮ ਏਐਸਆਈ (ASI) ਦਲਜੀਤ ਸਿੰਘ ਨੂੰ ਲੱਗੀ ਤਾਂ ਉਹ ਉਸ ਬੱਚੇ ਦੇ ਘਰ ਗਿਆ ਅਤੇ ਉਸ ਬੱਚੇ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੁੱਕੀ।
ਇਸ ਮੌਕੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਛੋਟਾ ਸੈਂਸਰਾ ਪਿੰਡ ਹੈ। ਜਿਸ ਵਿੱਚ ਕਿ ਸਤਾਰਾਂ ਸਾਲਾ ਨੌਜਵਾਨ ਜਿਸ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਅਤੇ ਉਸ ਦੇ ਮਾਤਾ ਪਿਤਾ ਵੀ ਹੈਂਡੀਕੈਪ ਹੈ ਜੋ ਸਹੀ ਤਰੀਕੇ ਨਾਲ ਚੱਲ ਫਿਰ ਵੀ ਨਹੀਂ ਸਕਦੇ ਅਤੇ ਨਾ ਹੀ ਉਹ ਆਪਣੇ ਬੱਚੇ ਦੀਆਂ ਅੱਖਾਂ ਦਾ ਇਲਾਜ ਕਰਵਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਬੱਚੇ ਦਾ ਇਲਾਜ ਪਹਿਲਾਂ ਇੱਥੇ ਅੰਮ੍ਰਿਤਸਰ ਕਰਵਾਉਂਦੇ ਹਾਂ ਜੇਕਰ ਲੋੜ ਪਈ ਤਾਂ ਅਸੀਂ ਇਸ ਬੱਚੇ ਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਜਾਵਾਂਗੇ।ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦਲਜੀਤ ਹੁਰਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੇ ਬੱਚੇ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ।ਪਰਿਵਾਰ ਨੇ ਕਿਹਾ ਬੱਚੇ ਦੀ ਨਿਗ੍ਹਾ ਠੀਕ ਹੋ ਜਾਵੇ ਤਾਂ ਸਾਡੇ ਲਈ ਵੱਡੀ ਗੱਲ ਹੋਵੇਗੀ।