ਅੰਮ੍ਰਿਤਸਰ: ਦੀਵਾਲੀ ਤੋਂ ਇੱਕ ਦਿਨ ਬਾਅਦ ਘਰ ਵਿੱਚੋਂ ਭੇਦਭਰੇ ਹਾਲਾਤਾਂ ਵਿੱਚ ਮਾਂ ਅਤੇ ਧੀ (Mother and Daughter) ਦੀ ਲਾਸ਼ ਮਿਲਣ ਨਾਲ ਇਲਾਕੇ ਭਰ ਵਿੱਚ ਇਸ ਅੰਨੇਵਾਹ ਦੋਹਰੇ ਕਤਲ (Double Murder) ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 13 ਦਿਨਾਂ ਦੇ ਅੰਦਰ ਮੁਲਜ਼ਮ ਨੂੰ ਕਾਬੂ (Murderer Arrested) ਕਰ ਲਿਆ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਔਰਤ ਦੇ ਭਰਾ ਵੱਲੋਂ ਆਪਣੇ ਹੀ ਜੀਜੇ ’ਤੇ ਕਤਲ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।
ਮਾਮਲੇ ਸਬੰਧੀ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ (Amritsar Police) ਦਿਹਾਤੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਮਾਮਲੇ ਦੇ ਕਥਿਤ ਮੁਲਜ਼ਮ ਰਜਿੰਦਰ ਸਿੰਘ ਜੋ ਕਿ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਹੈ, ਵਲੋਂ ਬੜੇ ਹੀ ਸ਼ਾਤਿਰ ਢੰਗ ਨਾਲ ਦੋਹਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ, ਜੋ ਕਿ ਉਸ ਨੇ ਕਬੂਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਦੇ ਇੱਕ ਔਰਤ ਨਾਲ ਚੱਲਦੇ ਉਸਦੇ ਕਥਿਤ ਪ੍ਰੇਮ ਸਬੰਧਾਂ ਵਿੱਚ ਰੋੜਾ ਬਣ ਰਹੀ ਪਤਨੀ ਨੂੰ ਰਸਤੇ ਵਿੱਚੋਂ ਹਟਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਸ ਸਮੇਂ ਉਸਦੀ ਲੜਕੀ ਵਲੋਂ ਇਹ ਵਾਰਦਾਤ (Murder Case) ਦੇਖ ਲੈਣ ਤੇ ਉਸਨੇ ਆਪਣੀ ਧੀ ਨੂੰ ਵੀ ਮਾਰ ਦਿੱਤਾ। ਇਸ ਬਾਰੇ ਵੀ ਮੁਲਜ਼ਮ ਵੱਲੋਂ ਕਬੂਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਪੁਲਿਸ ਵਲੋਂ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਾਬਿਲਗੌਰ ਹੈ ਕਿ ਉਕਤ ਕਤਲ ਕਾਂਡ ( Double Murder Case) ਦੌਰਾਨ ਕਥਿਤ ਮੁਲਜ਼ਮ ਜੋ ਕਿ ਪੰਜਾਬ ਤੋਂ ਬਾਹਰ ਕਿਸੇ ਸੂਬੇ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ ਅਤੇ ਬੜੇ ਸ਼ਾਤਿਰ ਢੰਗ ਨਾਲ ਉਸ ਨੇ ਹਵਾਈ ਸਫਰ ਰਾਹੀ ਆ ਕੇ ਉਕਤ ਘਟਨਾ ਨੂੰ ਕਥਿਤ ਅੰਜਾਮ ਦਿੱਤਾ, ਜਿਸ ਨੂੰ ਸੁਲਝਾਉਣ ਲਈ ਪੁਲਿਸ ਨੂੰ ਕਾਫੀ ਮੁਸਕੱਤ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਮੁਲਜ਼ਮ ਪੁਲਿਸ ਦੇ ਹਿਰਾਸਤ ਚ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪਤਨੀ ਸਮੇਤ ਬੱਚਿਆ ਨੂੰ ਪਤੀ ਨੇ ਕੀਤਾ ਜ਼ਖ਼ਮੀ