ETV Bharat / city

ਹਰਪ੍ਰਤਾਪ ਤੇ ਬੌਨੀ ਚੌਥੀ ਵਾਰ ਆਹਮੋ ਸਾਹਮਣੇ, ਅਜਨਾਲਾ ਤੋਂ ਫੇਰ ਸਿੱਧੇ ਮੁਕਾਬਲੇ ਦੇ ਆਸਾਰ

author img

By

Published : Jan 18, 2022, 3:28 PM IST

Updated : Jan 18, 2022, 9:48 PM IST

Punjab Assembly Election 2022: ਕੀ ਅਜਨਾਲਾ ਸੀਟ 'ਤੇ ਹਰਪ੍ਰਤਾਪ ਸਿੰਘ ਅਜਨਾਲਾ ਫਿਰ ਦਿਵਾ ਸਕਣਗੇ ਕਾਂਗਰਸ ਨੂੰ ਜਿੱਤ ਜਾਂ ਬੌਨੀ ਲੈਣਗੇ ਬਦਲਾ, ਜਾਣੋਂ ਇਥੋਂ ਦਾ ਸਿਆਸੀ ਹਾਲ...Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਅਜਨਾਲਾ (Ajnala Assembly Constituency) ’ਤੇ ਕਾਂਗਰਸ ਦੇ ਵਿਧਾਇਕ ਤੇ ਹਰਪ੍ਰਤਾਪ ਸਿੰਘ ਅਜਨਾਲਾ (Harpartap Singh Ajnala) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਹਰਪ੍ਰਤਾਪ ਤੇ ਬੌਨੀ ਚੌਥੀ ਵਾਰ ਆਮੋ ਸਾਹਮਣੇ
ਹਰਪ੍ਰਤਾਪ ਤੇ ਬੌਨੀ ਚੌਥੀ ਵਾਰ ਆਮੋ ਸਾਹਮਣੇ

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਅਜਨਾਲਾ ਸੀਟ (Ajnala Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਅਜਨਾਲਾ (Ajnala Assembly Constituency)

ਜੇਕਰ ਅਜਨਾਲਾ ਸੀਟ (Ajnala Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ (Harpartap Singh Ajnala) ਮੌਜੂਦਾ ਵਿਧਾਇਕ ਹਨ। ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਇਸ ਤੋਂ ਪਹਿਲਾਂ ਉਨ੍ਹਾਂ ਤਿੰਨ ਵਾਰ ਚੋਣ ਹਾਰ ਚੁੱਕੇ ਸਨ। ਪਿਛਲੇ 20 ਸਾਲਾਂ ਤੋਂ ਕਾਂਗਰਸ ਉਨ੍ਹਾਂ ਨੂੰ ਉਮੀਦਵਾਰ ਬਣਾਉਂਦੀ ਆ ਰਹੀ ਹੈ ਤੇ 2012 ਵਿੱਚ, 2007 ਤੇ 2002 ਵਿੱਚ ਵੀ ਉਹ ਚੋਣ ਹਾਰ ਚੁੱਕੇ ਸੀ। 2017 ਵਿੱਚ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਕਾਂਗਰਸ ਤੋਂ ਚੌਥੀ ਵਾਰ ਟਿਕਟ ਮਿਲੀ ਤੇ ਉਨ੍ਹਾਂ ਜਿੱਤ ਹਾਸਲ ਕੀਤੀ। ਹੁਣ ਵੇਖਣਾ ਇਹ ਹੋਵੇਗਾ ਕਿ ਉਥੋਂ ਕਾਂਗਰਸ ਲਈ ਉਮੀਦਵਾਰ ਦੁਹਰਾਉਣਾ ਕਿੰਨਾ ਲਾਹੇਵੰਦ ਹੋਵੇਗਾ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅਜਨਾਲਾ ਸੀਟ (Ajnala Assembly Constituency) ’ਤੇ 82.42 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ (Harpartap Singh Ajnala) ਵਿਧਾਇਕ ਚੁਣੇ ਗਏ ਸੀ। ਹਰਪ੍ਰਤਾਪ ਸਿੰਘ ਅਜਨਾਲਾ ਨੇ ਉਸ ਸਮੇਂ ਦੀ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਅਮਰਪਾਲ ਸਿੰਘ ਬੌਨੀ ਅਜਨਾਲਾ (Amarpal Singh Bonny Ajnala) ਨੂੰ ਹਰਾਇਆ ਸੀ।

  • बोल रहा पंजाब, अब पंजे के साथ- मजबूत करेंगे हर हाथ। pic.twitter.com/qQOZpnKItd

    — Congress (@INCIndia) January 17, 2022 " class="align-text-top noRightClick twitterSection" data=" ">

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਨੂੰ 61378ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ ਭਾਜਪਾ ਦੇ ਗਠਜੋੜ ਦੇ ਉਮੀਦਵਾਰ ਅਮਰਪਾਲ ਸਿੰਘ ਬੌਨੀ ਅਜਨਾਲਾ ਨੂੰ 42665 ਵੋਟਾਂ ਤੇ ਤੀਜੇ ਨੰਬਰ 'ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਪ੍ਰੀਤ ਸਿੰਘ ਨੂੰ 12749 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 50.79 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਅਕਾਲੀ ਭਾਜਪਾ ਗਠਜੋੜ ਦਾ 36.31 ਫੀਸਦ ਵੋਟ ਸ਼ੇਅਰ ਤੇ ਆਮ ਆਦਮੀ ਪਾਰਟੀ ਦਾ 10.55 ਵੋਟ ਸ਼ੇਅਰ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅਜਨਾਲਾ (Ajnala Assembly Constituency) 'ਤੇ 83.05 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਭਾਜਪਾ ਗਠਜੋੜ (SAD-BJP) ਦੇ ਉਮੀਦਵਾਰ ਅਮਰਪਾਲ ਸਿੰਘ ਬੌਨੀ ਦੀ ਜਿੱਤ ਹੋਈ ਸੀ ਤੇ ਉਨ੍ਹਾਂ ਨੂੰ 55864 ਵੋਟਾਂ ਪਈਆਂ ਸੀ। ਉਥੇ ਹੀ ਦੂਜੇ ਨੰਬਰ ’ਤੇ ਰਹੇ ਕਾਂਗਰਸ (CONGRESS) ਦੇ ਹਰਪ੍ਰਤਾਪ ਸਿੰਘ ਅਜਨਾਲਾ (Harpartap Singh Ajnala) ਨੂੰ 54629 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਆਜਾਦ (IND) ਦੇ ਉਮੀਦਵਾਰ ਨੂੰ 1394 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅਜਨਾਲਾ (Ajnala Assembly Constituency) 'ਤੇ ਕਾਲੀ-ਭਾਜਪਾ ਗਠਜੋੜ ਦਾ ਵੋਟ ਸ਼ੇਅਰ 48.32 ਰਿਹਾ ਸੀ ਜਦੋਂਕਿ ਕਾਂਗਰਸ ਨੇ 47.25 ਫੀਸਦ ਵੋਟ ਲੈ ਕੇ ਜਿੱਤ ਹਾਸਲ ਕੀਤੀ ਸੀ। ਆਜਾਦ ਉਮੀਦਵਾਰ ਨੇ 1.21 ਫੀਸਦੀ ਵੋਟ ਸ਼ੇਅਰ ਹਾਸਲ ਕੀਤਾ ਸੀ।

ਅਜਨਾਲਾ (Ajnala Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਹੁਣ ਕਾਂਗਰਸ ਵਲੋਂ ਇਸ ਸੀਟ 'ਤੇ ਆਪਣਾ ਉਮੀਦਵਾਰ ਪੰਜਵੀਂ ਵਾਰ ਦੁਹਰਾਇਆ ਗਿਆ ਹੈ। ਹਰਪ੍ਰਤਾਪ ਸਿੰਘ ਬੌਨੀ ਅਜਨਾਲਾ ਨੂੰ ਮੁੜ ਟਿਕਟ ਦਿੱਤੀ ਗਈ ਹੈ। ਉਹ ਚਾਰ ਵਾਰ ਚੋਣ ਲੜ ਚੁੱਕੇ ਹਨ ਤੇ ਪੰਜਵੀਂ ਵਾਰ ਫੇਰ ਮੈਦਾਨ ਵਿੱਚ ਹਨ। ਹਰ ਵਾਰ ਉਨ੍ਹਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅਮਰਪਾਲ ਸਿੰਘ ਬੌਨੀ ਅਜਨਾਲਾ ਹੀ ਹੁੰਦੇ ਹਨ ਤੇ ਇੱਕ ਵਾਰ ਡਾਕਟਰ ਰਤਨ ਸਿਘ ਅਜਨਾਲਾ ਖਿਲਾਫ ਚੋਣ ਲੜੀ ਸੀ। ਚਾਰ ਵਾਰ ਸਿੱਧੇ ਮੁਕਾਬਲੇ ਵਿੱਚ ਹਰਪ੍ਰਤਾਪ ਸਿੰਘ ਅਜਨਾਲਾ ਇੱਕ ਵਾਰ ਅਤੇ ਬੌਨੀ ਅਜਨਾਲਾ ਦੋ ਵਾਰ ਵਿਧਾਇਕ ਬਣੇ ਹਨ। ਹੁਣ ਚੌਥੀ ਵਾਰ ਫੇਰ ਬੌਨੀ ਤੇ ਹਰਪ੍ਰਤਾਪ ਆਮੋ ਸਾਹਮਣੇ ਹਨ ਤੇ ਆਮ ਆਦਮੀ ਪਾਰਟੀ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਆਪ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ, 2017 ਵਿੱਚ ਰਾਜਪ੍ਰੀਤ ਸਿੰਘ ਨੇ ਇਸ ਪਾਰਟੀ ਤੋਂ ਚੋਣ ਲੜੀ ਸੀ ਅਜੇ ਭਾਜਪਾ-ਪੀਐਲਸੀ ਤੇ ਅਕਾਲੀ ਦਲ ਸੰਯੁਕਤ ਗਠਜੋੜ ਦੇ ਉਮੀਦਵਾਰ ਦਾ ਐਲਾਨ ਬਾਕੀ ਹੈ।

ਇਹ ਵੀ ਪੜ੍ਹੋ:ਕੇਜਰੀਵਾਲ ਕਰ ਗਏ 'ਖੇਲਾ' ! ਸਿੱਧੂ ਨੂੰ ਵੀ ਦੱਸਿਆ 'ਆਪ' ਤੋਂ ਸੀਐਮ ਦੀ ਪਸੰਦ

Last Updated : Jan 18, 2022, 9:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.