ਅੰਮ੍ਰਿਤਸਰ: ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਐਸਜੀਪੀਸੀ ਦਫ਼ਤਰ (SGPC Office) ਵਿੱਚ ਕਰੋਨਾ ਟੈਸਟ (Corona test) ਕੀਤੇ ਜਾ ਰਹੇ ਹਨ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸ਼ਰਧਾਲੂਆਂ ਨੇ ਕੋਰੋਨਾ ਟੈਸਟ (Corona test) ਕਰਵਾਏ ਤੇ ਉੱਥੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਕਿ ਉਨ੍ਹਾਂ ਨੂੰ ਇਹ ਦਿਹਾੜਾ ਪਾਕਿਸਤਾਨ ਗੁਰੂ ਘਰ ਜਾ ਕੇ ਮਨਾਉਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜੋ: ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਪੰਜਾਬ ਭਾਜਪਾ ਵਫਦ ਵੱਲੋਂ PM ਮੋਦੀ ਨਾਲ ਮੁਲਾਕਾਤ
ਸਿੱਖ ਸ਼ਰਧਾਲੂਆਂ ‘ਚ ਪਾਕਿਸਤਾਨ ਜਾਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਨਜ਼ਰ ਆਇਆ। ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਇਸ ਵਾਰ 855 ਸ਼ਰਧਾਲੂਆਂ ਜਥਾ 17 ਨਵੰਬਰ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨਾਂ ਉਪਰੰਤ 26 ਨਵੰਬਰ ਨੂੰ ਭਾਰਤ ਪਰਤੇਗਾ। ਇਸ ਸੰਬੰਧੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਯਾਤਰੂਆਂ ਦੇ ਕੋਰੋਨਾ ਟੈਸਟ (Corona test) ਕੀਤੇ ਜਾ ਰਹੇ ਹਨ।
ਉੱਥੇ ਹੀ ਸਿਹਤ ਵਿਭਾਗ ਦੇ ਡਾਕਟਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ 100 ਦੇ ਕਰੀਬ ਸ਼ਰਧਾਲੂਆਂ ਦੇ ਕੋਰੋਨਾ ਟੈਸਟ (Corona test) ਕੀਤੇ ਗਏ ਹਨ ਤੇ ਇਹ 2 ਦਿਨ ਕੈਂਪ ਚੱਲੇਗਾ। ਉਨ੍ਹਾਂ ਦੇ ਸ਼ਰਧਾਲੂ ਨੂੰ ਬੇਨਤੀ ਕੀਤੀ ਕਿ ਆਪਣੇ ਕੋਰੋਨਾ ਟੈਸਟ (Corona test) ਜ਼ਰੂਰ ਕਰਵਾ ਕੇ ਜਾਣ ਤੇ ਨਾਲ ਹੀ ਵੈਕਸੀਨ ਲਗਵਾ ਕੇ ਜਾਣ।
ਉਥੇ ਹੀ ਪਾਕਿਸਤਾਨ ਜੱਥੇ ਵਿੱਚ ਇੱਕ ਸ਼ਰਧਾਲੂ ਅਜਿਹਾ ਹੈ ਜਿਸ ਨੇ 4 ਵਾਰੀ ਪਾਕਿਸਤਾਨ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ ਤੇ ਉਸ ਦਾ ਵੀਜ਼ਾ ਨਹੀਂ ਲੱਗਾ ਉਹ ਨਾ ਰਜੀਵ ਕੁਮਾਰ ਹੈ ਅਤੇ ਉਹ ਹਿੰਦੂ ਸੀ। ਇਸ ਵਾਰ ਉਨ੍ਹਾਂ ਸਿੱਖੀ ਰੂਪ ਧਾਰਨ ਕੀਤਾ ਤੇ ਉਸ ਦਾ ਵੀਜ਼ਾ ਪਹਿਲ ਦੇ ਅਧਾਰ ‘ਤੇ ਲਗਾਇਆ ਗਿਆ।
ਇਹ ਵੀ ਪੜੋ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ:ਬੀਬੀ ਜਗੀਰ ਕੌਰ
ਇਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ‘ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਉਨ੍ਹਾਂ ‘ਚ ਕਾਫੀ ਖੁਸ਼ੀ ਪਾਈ ਗਈ ਕਿ ਉਹ ਆਪਣੇ ਗੁਰੂ ਦੇ ਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਹਨ।