ਅੰਮ੍ਰਿਤਸਰ: ਸ਼ਹਿਰ ਦੇ ਵਾਰਡ ਨੰਬਰ 74 ਦੇ ਸਾਬਕਾ ਕੌਂਸਲਰ ਨੇ ਭਾਜਪਾ ਦੇ ਮੌਜੂਦਾ ਕੌਂਸਲਰ ’ਤੇ ਵੱਡੇ ਸਵਾਲ ਖੜੇ ਕੀਤੇ ਹਨ। ਸਾਬਕਾ ਕੌਂਸਲਰ ਡਾ. ਅਨੂਪ ਕੁਮਾਰ ਨੇ ਕਿਹਾ ਕਿ ਮੈਂ 20 ਸਾਲ ਤੋਂ ਆਪਣੇ ਵਾਰਡ ਦੀ ਨੁਮਾਇੰਦਗੀ ਕਰ ਰਿਹਾ ਹਾਂ ਪਰ ਇਸ ਵਾਰ ਗਲਤੀ ਨਾਲ ਇਹ ਸੀਟ ਇੱਕ ਬੌਗਸ ਟਾਈਪ ਬੰਦੇ ਦੇ ਜਿੱਤਣ ਨਾਲ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦਵਿੰਦਰ ਭਲਵਾਨ ਮੌਜੂਦਾ ਕੌਂਸਲਰ ਲੋਕਾਂ ਦੀ ਸਾਰ ਨਹੀਂ ਲੈ ਰਿਹਾ ਤੇ ਨਾ ਹੀ ਉਹ ਲੋਕਾਂ ਨੂੰ ਮਿਲਦਾ ਹੈ। ਉਹਨਾਂ ਨੇ ਕਿਹਾ ਕਿ ਹੁਣ ਜੇਕਰ ਉਹ ਮਹੱਲੇ ’ਚ ਕੋਈ ਰੈਲੀ ਜਾਂ ਇਕੱਠ ਕਰੇਗਾ ਤਾਂ ਉਹ ਕਿਸਾਨਾਂ ਨੂੰ ਨਾਲ ਲੈਕੇ ਉਸ ਦਾ ਵਿਰੋਧ ਕਰਨਗੇ।
ਇਹ ਵੀ ਪੜੋ: ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਕੈਦੀ ਦੀ ਭੇਦਭਰੇ ਹਲਾਤਾਂ ’ਚ ਮੌਤ
ਉਧਰ ਦੂਜੇ ਪਾਸੇ ਮੌਜੂਦਾ ਕੌਂਸਲਰ ਦਵਿੰਦਰ ਦਾ ਕਹਿਣਾ ਹੈ ਕਿ ਸਾਬਕਾ ਕੌਂਸਲਰ ਜਿਹਨਾਂ ਨੂੰ ਜਨਤਾ ਨੇ ਇਸ ਵਾਰ ਮੂੰਹ ਨਹੀਂ ਲਗਾਇਆ ਤੇ ਉਹ ਹਾਰ ਬਰਦਾਸ਼ਤ ਨਾ ਕਰਦੇ ਹੋਏ ਅਜਿਹੇ ਬੇਫਜੂਲ ਇਲਜਾਮ ਲਗਾ ਰਹੇ ਹਨ ਜੋ ਬੇਬੁਨਿਆਦ ਹਨ।
ਇਹ ਵੀ ਪੜੋ: ਅਕਾਲੀ ਦਲ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ