ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਵਿੱਚ ਇੱਕ ਮਹਿਲਾ ਰੇਹੜੀ 'ਤੇ ਪਰਾਂਠੇ ਵੇਚਦੀ ਹੈ, ਪਰ ਖ਼ਾਸ ਗੱਲ ਇਹ ਹੈ ਕਿ ਇਹ ਮਹਿਲਾ ਬੇਹਦ ਸਸਤੇ ਪਰਾਂਠੇ ਵੇਚਦੀ ਹੈ । ਆਓ ਜਾਣਦੇ ਹਾਂ ਕਿ ਇਹ ਮਹਿਲਾ ਇੰਨੇ ਸਸਤੇ ਪਰਾਂਠੇ ਕਿਉਂ ਵੇਚਦੀ ਹੈ।
ਪਰਾਂਠੇ ਵੇਚਣ ਵਾਲੀ ਇਸ ਮਹਿਲਾ ਦਾ ਨਾਂਅ ਵੀਨਾ ਹੈ। ਇਹ ਮਹਿਲਾ ਅੰਮ੍ਰਿਤਸਰ ਵਿਖੇ ਪਰਾਂਠੇ ਤੇ ਚਾਹ ਦੀ ਰੇਹੜੀ ਲਾਉਂਦੀ ਹੈ। ਇਸ ਮਹਿਲਾ ਕੋਲ ਵੱਡੀ ਗਿਣਤੀ 'ਚ ਲੋਕ ਪਰਾਂਠੇ ਖਾਉਣ ਆਉਂਦੇ ਹਨ। ਇਥੋ ਦੀ ਖ਼ਾਸ ਗੱਲ ਇ ਹੈ ਕਿ ਇਹ ਮਹਿਲਾ ਬੇਹਦ ਸਸਤੇ ਦਾਮਾਂ ਉੱਤੇ ਪਰਾਂਠੇ ਵੇਚਦੀ ਹੈ। ਹਲਾਂਕਿ ਇਸ ਨਾਲ ਉਸ ਨੂੰ ਘੱਟ ਕਮਾਈ ਹੁੰਦੀ ਹੈ, ਇਸ ਦੇ ਬਾਵਜੂਦ ਉਹ ਪਰਾਂਠਿਆਂ ਦਾ ਰੇਟ ਨਹੀਂ ਵਧਾਉਂਦੀ।
ਇਸ ਬਾਰੇ ਪੁੱਛਣ 'ਤੇ ਵੀਨਾ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਰੇਹੜੀ ਤੋਂ ਮਹਿਜ਼ 700 ਜਾਂ 800 ਰੁਪਏ ਦੀ ਹੀ ਆਮਦਨ ਹੁੰਦੀ ਹੈ। ਇਨ੍ਹਾਂ ਪੈਸਿਆਂ ਨਾਲ ਉਹ ਮਹਿਜ਼ ਰੇਹੜੀ 'ਤੇ ਲੱਗਣ ਵਾਲਾ ਸਮਾਨ ਹੀ ਖਰੀਦ ਪਾਉਂਦੀ ਹੈ। ਉਸ ਨੇ ਦੱਸਿਆ ਕਿ ਉਹ ਰੇਹੜੀ ਚਲਾ ਕੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ, ਉਸ ਦਾ ਪਤੀ ਤੇ ਧੀ ਦੋਵੇਂ ਉਸ ਦੀ ਮਦਦ ਕਰਦੇ ਹਨ। ਵੀਨਾਂ ਨੇ ਕਿਹਾ ਕਿ ਉਸ ਨੇ ਬੇਹਦ ਗਰੀਬੀ ਤੇ ਦੁੱਖ ਭਰੇ ਹਲਾਤਾਂ ਦਾ ਸਾਹਮਣਾ ਕੀਤਾ ਹੈ। ਇਸ ਲਈ ਜਦੋਂ ਉਸ ਨੇ ਰੇਹੜੀ ਲਾਉਣੀ ਸ਼ੁਰੂ ਕੀਤੀ ਤਾਂ ਪਰਾਠਿਆਂ ਦੀ ਕੀਮਤ ਘੱਟ ਰੱਖੀ ਤਾਂ ਜੋ ਆਮ ਲੋਕਾਂ ਦੇ ਨਾਲ-ਨਾਲ ਗਰੀਬ ਤੇ ਲੋੜਵੰਦ ਲੋਕ ਵੀ ਰੋਟੀ ਖਾ ਸਕਣ। ਮਹਿਜ਼ ਪੈਸਿਆਂ ਦੀ ਕਮੀ ਦੇ ਕਾਰਨ ਕੋਈ ਵਿਅਕਤੀ ਭੁੱਖਾ ਨਾਂ ਰਹੇ।
ਵੀਨਾ ਨੇ ਕਿਹਾ ਕਿ ਹੁਣ ਇਹ ਇਨ੍ਹਾਂ ਕੁ ਕਮਾ ਲੈਂਦੀ ਹੈ ਕਿ ਘਰ ਦਾ ਗੁਜ਼ਾਰਾ ਕਰ ਸਕੇ। ਇਸ ਲਈ ਜ਼ਿਆਦਾ ਤਾਂ ਨਾਂ ਸਹੀ,ਪਰ ਉਹ ਆਪਣੀ ਸਮਰਥਾ ਮੁਤਾਬਕ ਸਸਤੇ ਪਰਾਂਠੇ ਵੇਚ ਲੋੜਵੰਦਾਂ ਦੀ ਮਦਦ ਕਰਦੀ ਹੈ। ਉਸ ਨੇ ਕਿਹਾ ਕਿ ਜੇਕਰ ਕੋਈ ਪੈਸੇ ਦੇਣ ਵਿੱਚ ਅਸਮਰਥ ਹੋਵੇ ਤਾਂ ਉਹ ਉਸ ਨੂੰ ਮੁਫ਼ਤ ਵਿੱਚ ਵੀ ਖਾਣਾ ਖਵਾ ਦਿੰਦੀ ਹੈ। ਉਸ ਨੇ ਕਿਹਾ ਕਿ ਉਸ ਦੀਆਂ ਚਾਰ ਧੀਆਂ ਹਨ, ਪਰ ਫਿਰ ਵੀ ਉਹ ਆਪਣੀਆਂ ਧੀਆਂ ਆਪਣਾ ਬੋਝ ਨਹੀਂ ਸਮਝਦੀ। ਉਸ ਨੇ ਦੱਸਿਆ ਕਿ ਹਲਾਂਕਿ ਆਰਥਿਕ ਤੰਗੀ ਕਾਰਨ ਉਹ ਆਪਣੀਆਂ ਧੀਆਂ ਨੂੰ ਚੰਗੀ ਪੜ੍ਹਾਈ ਨਹੀਂ ਕਰਵਾ ਸਕੀ। ਉਹ ਅੱਗੇ ਵੀ ਲੋੜਵੰਦਾਂ ਦੀ ਮਦਦ ਜਾਰੀ ਰੱਖਣਗੇ ਤੇ ਉਸ ਨੇ ਹੋਰਨਾਂ ਲੋਕਾਂ ਨੂੰ ਵੀ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋੇ : ਜੇ ਦੇਸੀ ਕੱਟਾ ਨਾ ਦਿੰਦਾ ਧੋਖਾ, ਤਾਂ ਉੱਡ ਜਾਣੀ ਸੀ ਖੋਪੜੀ!