ਅੰਮ੍ਰਿਤਸਰ: ਜ਼ਿਲ੍ਹੇ ਦੇ ਕੋਰਟ ਕੰਪਲੈਕਸ ਵਿਖੇ ਇੱਕ ਵਿਅਕਤੀ ਵੱਲੋਂ ਇੱਕ ਮਹਿਲਾ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਮਹਿਲਾ ਬੂਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਤੁਰੰਤ ਹੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦਾਜ ਦੇ ਕੇਸ ਵਿਚ ਪੇਸ ਹੋਣ ਆਈ ਮਨਦੀਪ ਨਾਂ ਦੀ ਔਰਤ ’ਤੇ ਉਸਦੇ ਸਹੁਰੇ ਵੱਲੋਂ ਤਲਵਾਰ ਨਾਲ ਉਸਦੇ ਬਾਂਹ ਅਤੇ ਸਿਰ ਉੱਤੇ ਹਮਲਾ ਕਰ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਕੋਰਟ ਕੰਪਲੈਕਸ ਵਿਖੇ ਸਹਿਮ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਦੇ ਤੁਰੰਤ ਬਾਅਦ ਮਹਿਲਾ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਮਾਮਲੇ ਸਬੰਧੀ ਚਸ਼ਮਦੀਦ ਔਰਤ ਨੇ ਦੱਸਿਆ ਕਿ ਇਹ ਔਰਤ ਕੋਰਟ ਵਿੱਚ ਕੇਸ ਸਬੰਧੀ ਪੁਲਿਸ ਕਸਟਡੀ ਵਿਚ ਆਈ ਸੀ ਅਤੇ ਪਿਛੋਂ ਉਸਦੇ ਸਹੁਰੇ ਵੱਲੋਂ ਉਸਨੂੰ ਤਲਵਾਰਾਂ ਨਾਲ ਪਹਿਲਾਂ ਤਿੰਨ ਵਾਰ ਬਾਂਹ ’ਤੇ ਕੀਤੇ ਅਤੇ ਬਾਅਦ ਵਿਚ ਉਸਦੇ ਸਿਰ ਉੱਤੇ ਵਾਰ ਕੀਤਾ, ਜਿਸਦੇ ਚੱਲਦੇ ਔਰਤ ਉੱਥੇ ਹੀ ਡਿੱਗ ਪਈ, ਜਿਸਨੂੰ ਮੌਕੇ ’ਤੇ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਤੰਡ ਵੱਲੋਂ ਪਹਿਲਾਂ ਦਾ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਅੱਜ ਇੱਕ ਔਰਤ ਪੁਲਿਸ ਕਸਟਡੀ ਵਿਚ ਕੋਰਟ ਵਿੱਚ ਪੇਸ਼ ਹੋਣ ਆਈ ਸੀ ਜਿਸਨੂੰ ਕੋਰਟ ਕੰਪਲੈਕਸ ਦੀਆ ਪੌੜੀਆਂ ਉੱਤੇ ਉਸਦੇ ਸਹੁਰੇ ਵੱਲੋਂ ਵੱਡੀਆਂ ਗਿਆ ਜਿਸ ਵਿਚ ਸਾਡੇ ਦੋ ਸੀਨਿਅਰ ਵਕੀਲ ਵੀ ਬੁਰੀ ਤਰ੍ਹਾਂ ਨਾਲ ਜਖਮੀ ਹੋਣ ਤੋਂ ਬਚੇ ਹਨ, ਪਰ ਕੋਰਟ ਕੰਪਲੈਕਸ ਵਿਚ ਅਜਿਹੀ ਘਟਨਾ ਵਾਪਰਨਾ ਸ਼ਰਮਨਾਕ ਕਾਰਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਕਈ ਵਾਰ ਪੁਲਿਸ ਅਤੇ ਜ਼ਿਲ੍ਹਾ ਸ਼ੈਸ਼ਨ ਜੱਜ ਨਾਲ ਗੱਲ ਕੀਤੀ ਸੀ, ਪਰ ਸੁਰੱਖਿਆ ਰੱਬ ਆਸਰੇ ਹੈ। ਜਿਥੇ ਲਾਰੈਸ਼ ਅਤੇ ਜੱਗੂ ਵਰਗੇ ਗੈਂਗਸਟਰ ਪੇਸ ਹੋਣ ਆਉਂਦੇ ਹਨ ਉੱਥੇ ਸੁਰਖੀਆ ਲਾਜ਼ਮੀ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਲੁਧਿਆਣਾ 'ਚ ਹਥਿਆਰਬੰਦਾਂ ਹਮਲਾਵਰਾਂ ਨੇ ਕੀਤੀ ਭੰਨਤੋੜ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ