ਅੰਮ੍ਰਿਤਸਰ : ਅੰਮ੍ਰਿਤਸਰ 'ਚ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੀ ਟ੍ਰਿਲੀਅਮ ਮਾਲ ਦੀ ਬੈਕਸਾਈਡ 'ਤੇ ਡਰਾਈਵਰ ਦੀ ਅੱਖਾਂ 'ਚ ਸਪਰੇਅ ਪਾ ਕੇ ਦੋ ਲੁਟੇਰਿਆਂ ਵੱਲੋਂ ਵਰਨਾ ਗੱਡੀ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਹਨ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ।
ਦੱਸ ਦਈਏ ਕਿ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਦਿਨ ਦਿਹਾੜੇ ਹੋ ਰਹੀਆਂ ਹਨ। ਲੁਟੇਰਿਆਂ 'ਚ ਪੁਲਿਸ ਦਾ ਕੋਈ ਵੀ ਖ਼ੌਫ਼ ਨਜ਼ਰ ਨਹੀਂ ਆ ਰਿਹਾ। ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ 'ਤੇ ਪੁਲਿਸ ਹੱਥ ਮਲਦੀ ਰਹਿ ਜਾਂਦੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਦੀ ਬੈਕਸਾਈਡ ਦਿੱਤੇ ਇਕ ਡਰਾਈਵਰ ਕੋਲੋਂ ਵਰਨਾ ਗੱਡੀ ਲੁੱਟ ਕੇ ਦੋ ਲੁਟੇਰੇ ਫ਼ਰਾਰ ਹੋ ਗਏੇ ਹਨ।
ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੱਡੀ ਦੇ ਵਿੱਚ ਬੈਠਾ ਸੀ। ਉਥੇ ਦੋ ਨੌਜਵਾਨ ਆਏ ਉਨ੍ਹਾਂ ਨੇ ਉਸ ਦੀਆਂ ਅੱਖਾਂ 'ਚ ਸਪਰੇਅ ਪਾਈ। ਜਿਸ ਨਾਲ ਉਸ ਨੂੰ ਅੱਖਾਂ ਤੋਂ ਦਿਖਣਾ ਬੰਦ ਹੋ ਗਿਆ। ਲੁਟੇਰੇ ਉਸ ਕੋਲੋਂ ਗੱਡੀ ਖੋਹ ਕੇ ਫ਼ਰਾਰ ਹੋ ਗਏ।
ਇਸ ਮੌਕੇ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਕਿ ਟ੍ਰਿਲੀਅਮ ਮਾਲ ਦੀ ਬੈਕਸਾਈਡ ਦੋ ਲੁਟੇਰੇ ਡਰਾਈਵਰ ਦੀਆਂ ਅੱਖਾਂ 'ਚ ਸਪਰੇਅ ਪਾ ਕੇ ਉਸ ਕੋਲੋਂ ਵਰਨਾ ਕਾਰ ਲੁੱਟ ਕੇ ਫ਼ਰਾਰ ਹੋ ਗਏ ਹਨ। ਅਸੀਂ ਆਲੇ ਦੁਆਲੇ ਦੇ ਸੀਸੀਟੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ :- 'ਆਪ' ਸਰਕਾਰ ਦੇ ਦੋ ਮਹੀਨੇ ਦੇ ਕਾਰਕਾਲ 'ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ, ਕਿਹਾ, "ਕਰਜ਼ਾ ਚੁੱਕ ਰਹੀ ਸਰਕਾਰ"