ETV Bharat / city

ਦਲਿਤ ਵਿਅਕਤੀ ਨਾਲ ਧਨਾਢਾਂ ਨੇ ਕੀਤਾ ਅਣਮਨੁੱਖੀ ਵਿਵਹਾਰ ਤੇ ਕੁੱਟਮਾਰ - ਜਾਤ-ਪਾਤ ਦਾ ਮਤਭੇਦ

ਅੰਮ੍ਰਿਤਸਰ 'ਚ ਕੁੱਝ ਲੋਕਾਂ ਵੱਲੋਂ ਇੱਕ ਦਲਿਤ ਵਿਅਕਤੀ ਨਾਲ ਅਣਮਨੁੱਖੀ ਵਿਵਹਾਰ ਤੇ ਕੁੱਟਮਾਰ ਕੀਤੀ ਗਈ ਹੈ। 17 ਜੁਲਾਈ ਨੂੰ ਵਾਪਰੀ ਇਸ ਘਟਨਾ 'ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਦਲਿਤ ਵਿਅਕਤੀ ਨਾਲ ਅਣਮਨੁੱਖੀ ਵਿਵਹਾਰ ਤੇ ਕੁੱਟਮਾਰ

author img

By

Published : Jul 29, 2020, 9:02 AM IST

ਅੰਮ੍ਰਿਤਸਰ: ਭਾਰਤ ਦੇ ਸੰਵਿਧਾਨ ਵਿੱਚ ਭਾਵੇਂ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਰਜਾ ਦਿੱਤਾ ਗਿਆ ਹੈ ਪਰ ਅਜੇ ਵੀ ਕਈ ਲੋਕ ਅਜਿਹੇ ਹਨ ਜੋ ਕਿ ਜਾਤ-ਪਾਤ ਦਾ ਮਤਭੇਦ ਰੱਖਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ 'ਚ ਵੇਖਣ ਨੂੰ ਮਿਲਿਆ। ਇੱਥੇ ਕੁੱਝ ਧਨਾਢ ਲੋਕਾਂ ਵੱਲੋਂ ਇੱਕ ਦਲਿਤ ਵਿਅਕਤੀ ਨਾਲ ਧੱਕੇਸ਼ਾਹੀ ਕੀਤੀ ਗਈ।

ਦਲਿਤ ਵਿਅਕਤੀ ਨਾਲ ਅਣਮਨੁੱਖੀ ਵਿਵਹਾਰ ਤੇ ਕੁੱਟਮਾਰ
ਪਿੰਡ ਰਸੂਲਪੁਰ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਦਿਆਲ ਸਿੰਘ ਨੂੰ ਧਨਾਢਾਂ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦਿਆਲ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ। ਦਿਆਲ ਸਿੰਘ ਨੇ ਕਿਹਾ ਕਿ ਉਸ ਕੋਲ ਇੱਕ ਕਿੱਲਾ ਜ਼ਮੀਨ ਸੀ, ਅੱਧਾ ਕਿੱਲਾ ਭਾਵ 4 ਕਨਾਲਾਂ ਉਸ ਵੱਲੋਂ ਰਣਜੋਧ ਸਿੰਘ ਨੂੰ ਵੇਚੀ ਗਈ ਅਤੇ ਬਾਕੀ 4 ਕਨਾਲਾਂ ਪਿਛਲੇ 10 ਸਾਲਾਂ ਤੋਂ ਰਣਜੋਧ ਸਿੰਘ ਠੇਕੇ ਉੱਪਰ ਵਾਹ ਰਿਹਾ ਸੀ। ਹੁਣ ਜਦੋਂ ਪਿਛਲੇ ਸਮੇਂ ਉਨ੍ਹਾਂ ਵੱਲੋਂ ਇਹ ਆਖਿਆ ਗਿਆ ਕਿ ਅਸੀਂ ਖ਼ੁਦ ਇਸ ਵਾਰ ਜ਼ਮੀਨ ਬੀਜਾਂਗੇ ਤਾਂ ਰਣਜੋਧ ਸਿੰਘ ਨੇ ਕਿਹਾ ਕਿ ਜ਼ੋਰ ਲਾ ਲਵੋਂ, ਉਹ ਕਬਜ਼ਾ ਨਹੀਂ ਛੱਡੇਗਾ। ਦਿਆਲ ਸਿੰਘ ਨੇ ਦੱਸਿਆ ਕਿ ਉਹ ਇੱਕ ਦਿਨ ਮੰਜਾ ਡਾਹ ਕੇ ਆਪਣੀ ਪੈਲੀ ਵਿੱਚ ਬੈਠਾ ਸੀ ਤਾਂ ਮਿੰਟੂ ਸਿੰਘ,ਕਮਲ ਸਿੰਘ, ਭੋਲਾ ਸਿੰਘ ਨੇ ਉਸ 'ਤੇ ਡਾਂਗਾਂ ਮਾਰੀਆਂ ਅਤੇ ਉਸ ਨੂੰ ਧੱਕੇ ਮਾਰਦੇ ਹੋਏ ਪੈਲੀ ਵਿੱਚੋਂ ਬਾਹਰ ਕੱਢਕੇ ਆਪਣੇ ਘਰ ਲੈ ਗਏ। ਉੱਥੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਕੁਰਸੀ ਨਾਲ ਬੰਨ ਦਿੱਤਾ। ਚਾਰਾਂ ਮੁਲਜ਼ਮਾਂ ਨੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ।

ਦਿਆਲ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ 17 ਜੁਲਾਈ ਨੂੰ ਵਾਪਰੀ ਘਟਨਾ 'ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧ ਵਿੱਚ ਉਹ 3 ਵਾਰ ਐਸਐਸਪੀ ਤਰਨਤਾਰਨ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਰੂਪ ਸ਼ਿਕਾਇਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਅਮਨੁੱਖੀ ਵਿਵਹਾਰ ਕਰਨ ਵਾਲੇ ਧਨਾਢ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ। ਕੁਲਵਿੰਦਰ ਕੌਰ ਨੇ ਦੱਸਿਆ ਕਿ 2 ਟਰੈਕਟਰਾਂ ਨਾਲ ਉਨ੍ਹਾਂ ਦਾ ਮੱਕੀ ਤੇ ਬਾਜਰਾ ਜੋ ਬੀਜਿਆ ਸੀ, ਉਸ ਨੂੰ ਵਾਹ ਦਿੱਤਾ ਗਿਆ। ਪੁਲਿਸ ਨੂੰ ਉਸੇ ਸਮੇਂ ਬੁਲਾਇਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।ਪੀੜਤ ਦੰਪਤੀ ਨੇ ਮੁਲਜ਼ਮਾਂ ਵੱਲੋਂ ਧਮਕੀਆਂ ਦੇਣ ਦੀ ਗੱਲ ਆਖੀ। ਉਨ੍ਹਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਉਕਤ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਤਰਨ-ਤਾਰਨ ਸਾਹਿਬ ਥਾਣੇ ਦੀ ਐਸਐਚਓ ਅਧਿਕਾਰੀ ਬਲਜੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਮਾਮਲੇ ਬਾਰੇ ਜਵਾਬ ਦੇਣ ਤੋਂ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਬਹਾਨਾਂ ਲਾ ਕੇ ਫੋਨ ਕੱਟ ਦਿੱਤਾ ਤੇ ਕੋਈ ਜਵਾਬ ਨਹੀਂ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.