ETV Bharat / city

ਪਿੰਡ ਦੇ ਕੁੱਝ ਲੋਕਾਂ 'ਤੇ ਦਲਿਤ ਭਾਈਚਾਰੇ ਨੇ ਲਾਏ ਗੋਲੀਆਂ ਚਲਾਉਣ ਦੇ ਦੋਸ਼, ਐਸ.ਪੀ ਨੂੰ ਦਿੱਤਾ ਮੰਗ ਪੱਤਰ - amritsar news in punjabi

ਦਲਿਤ ਲੋਕਾਂ ਨੇ ਮਹਿਲਾ ਵਾਲਾ ਪਿੰਡ ਦੇ ਹੀ ਕੁੱਝ ਲੋਕਾਂ 'ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਦਲਿਤ ਭਾਈਚਾਰੇ ਦੇ ਘਰਾਂ ਵੱਲ ਗੋਲੀਆਂ ਚਲਾਈਆਂ ਹਨ। ਜਿਸ 'ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਦਲਿਤ ਸਮਾਜ ਦੇ ਲੋਕਾਂ ਨੇ ਐਸ.ਪੀ ਬਲਜੀਤ ਸਿੰਘ ਢਿੱਲੋਂ ਨੂੰ ਜਲਦ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਹੈ।

ਫ਼ੋਟੋ।
author img

By

Published : Oct 25, 2019, 7:57 PM IST

ਅੰਮ੍ਰਿਤਸਰ: ਭਗਵਾਨ ਵਾਲਮੀਕਿ ਧਰਮ ਸਮਾਜ ਦੇ ਸੰਚਾਲਕ ਮੇਘਨਾਥ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਸ਼ੁੱਕਰਵਾਰ ਨੂੰ ਐਸ. ਪੀ ਨਾਲ ਮੁਲਾਕਾਤ ਕੀਤੀ। ਐਸ. ਪੀ ਬਲਜੀਤ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੰਦੇ ਹੋਏ ਵਫ਼ਦ ਨੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਮੰਗ ਪੱਤਰ 'ਚ ਦਲਿਤ ਭਾਈਚਾਰੇ ਦੇ ਘਰਾਂ ਵੱਲ ਗੋਲੀਆਂ ਚਲਾਉਣ ਅਤੇ ਜਾਤੀ ਸੂਚਕ ਸ਼ਬਦਾਵਲੀ ਬੋਲਣ ਵਾਲੀਆਂ 'ਤੇ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਵੀਡੀਓ

ਧਰਮ ਸਮਾਜ ਦੇ ਸੰਚਾਲਕ ਮੇਘਨਾਥ ਨੇ ਦੱਸਿਆ ਕਿ ਮਹਿਲਾ ਵਾਲਾ 'ਚ 22 ਅਕਤੂਬਰ ਨੂੰ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੇ ਮਕਾਨ ਦੀ ਛੱਤ 'ਤੇ ਡੀ.ਜੇ ਲਗਾਏ ਹੋਏ ਸਨ। ਉਹ ਵਿਅਕਤੀ ਆਪਣੇ 10/12 ਸਾਥੀਆਂ ਨਾਲ ਪਾਰਟੀ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਕਤ ਵਿਅਕਤੀਆਂ ਨੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ। ਮੇਘਨਾਥ ਨੇ ਦੱਸਿਆ ਕਿ ਉਨ੍ਹਾਂ ਦਲਿਤ ਲੋਕਾਂ ਦੇ ਘਰਾਂ ਵੱਲ ਨੂੰ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਦਲਿਤਾਂ ਲਈ ਜਾਤੀ ਸੂਚਕ ਸ਼ਬਦਾਵਲੀ ਵੀ ਬੋਲੀ ਗਈ।

ਮੇਘਨਾਥ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਥਾਣਾ ਝੰਡੇਰ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਏ.ਐਸ.ਆਈ ਨਛੱਤਰ ਸਿੰਘ ਨੇ 2 ਵਿਅਕਤੀਆ ਨੂੰ ਕਾਬੂ ਕੀਤਾ ਗਿਆ ਜਦ ਕਿ ਬਾਕੀ ਵਿਅਕਤੀ ਪੁਲਿਸ ਦੇ ਸਾਹਮਣੇ ਹੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ 24 ਰੌਂਦ ਬਰਾਮਦ ਕੀਤੇ ਹਨ। ਮੇਘਨਾਥ ਨੇ ਦੱਸਿਆ ਕਿ ਇਸ ਦੇ ਬਾਵਜੂਦ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਅਸਲਾ ਚੈੱਕ ਨਹੀ ਕੀਤਾ ਗਿਆ। ਮੇਘਨਾਥ ਨੇ ਪੁਲਿਸ ਕਾਰਵਾਈ 'ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਉਨ੍ਹਾਂ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਵੱਲੋਂ ਉਨ੍ਹਾਂ ਵਿਅਕਤੀਆਂ 'ਤੇ ਬਣਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਨ ਦੀ ਥਾਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ।

ਸੰਸਥਾ ਸੰਚਾਲਕ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਵੱਲੋਂ ਉਕਤ ਲੋਕਾਂ 'ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮਜ਼ਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ, ਜਿਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਇਸ ਸਬੰਧ ਵਿੱਚ ਐਸ.ਪੀ. ਬਲਜੀਤ ਸਿੰਘ ਢਿੱਲੋ ਨੇ ਕਿਹਾ ਕਿ ਮਾਮਲੇ ਨੂੰ ਡੀ.ਐਸ.ਪੀ ਅਜਨਾਲਾ ਨੂੰ ਮਾਰਕ ਕਰ ਦਿੱਤਾ ਹੈ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ।

Intro:
ਸਟੋਰੀ:-ਦਲਿਤ ਭਾਈਚਾਰੇ ਦੇ ਘਰਾਂ ਤੇ ਗੋਲੀਆ ਚਲਾਉਣ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼, ਐਸ.ਪੀ ਹੈਡਕਵਾਟਰ ਨੂੰ ਦਿੱਤਾ ਮੰਗ ਪੱਤਰ
ਬਣਦੀਆ ਧਰਾਵਾਂ ਦੇ ਤਹਿਤ ਮਾਮਲਾ ਦਰਜ਼ ਕਰਨ ਦੀ ਕੀਤੀ ਮੰਗ
ਵੀ/ਓ:-ਦਲਿਤ ਭਾਈਚਾਰੇ ਦੇ ਘਰਾਂ ਤੇ ਗੋਲੀਆਂ ਚਲਾਉਣ ਅਤੇ ਜਾਤੀ ਸੂਚਕ ਸ਼ਬਦਾਵਲੀ ਬੋਲਣ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਸਬੰਧਿਤ ਥਾਣੇ ਦੀ ਪੁਲਿਸ ਵੱਲੋਂ ਬਣਦੀਆਂ ਧਰਾਵਾ ਦੇ ਤਹਿਤ ਕਾਰਵਾਈ ਨਾ ਕੀਤੇ ਜਾਣ ਤੇ ਦਲਿਤ ਭਾਈਚਾਰੇ ਦੇ ਵਫਦ ਵੱਲੋਂ ਅੱਜ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇBody:ਸੰਚਾਲਕ ਮੇਘਨਾਥ ਦੀ ਅਗਵਾਈ ਵਿੱਚ ਐਸ. ਪੀ ਹੈਡਕਵਾਟਰ ਬਲਜੀਤ ਸਿੰਘ ਢਿੱਲੋਂ ਨੂੰ ਮੰਗ ਪੱਤਰ ਦੇਕੇ ਗੋਲੀਆਂ ਚਲਾਉਣ ਅਤੇ ਜਾਤੀ ਸੂਚਕ ਸ਼ਬਦਾਵਲੀ ਬੋਲਣ ਵਾਲੀਆ ਤੇ ਬਣਦੀਆ ਧਰਾਵਾ ਦੇ ਤਹਿਤ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਦਿੰਦੇ ਹੋਏ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਸੰਚਾਲਕ ਮੇਘਨਾਥ ਨੇ ਦੱਸਿਆ ਕਿ ਮਹਿਲਾ ਵਾਲਾ ਅਜਨਾਲਾ ਦੇ ਰਹਿਣ ਵਾਲੇ ਸ਼ੇਰ ਸਿੰਘ ਦੇ ਘਰ ਬੀਤੀ ੨੨ ਅਕਤੂਬਰ ਦੀ ਰਾਤ ਗਿਆਰਾ ਵਜੇ ਦੇ ਕਰੀਬ ਪਿੰਡ ਵਿਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਆਪਣੇ ਮਕਾਨ ਦੀ ਛੱਤ ਤੇ ਡੀ.ਜੇ ਲਗਾਇਆ ਹੋਇਆ ਸੀ ਤੇ ਆਪਣੇ ੧੦/੧੨ ਸਾਥੀਆਂ ਨਾਲ ਪਾਰਟੀ ਕਰ ਰਿਹਾ ਸੀ। ਅਚਾਨਕ ਉਕਤ ਵਿਅਕਤੀਆਂ ਨੇ ਨਾਲ ਲਿਆਦੀਆਂ ਬੰਦੂਕਾ ਅਤੇ ਪਿਸਤੋਲਾ ਨਾਲ ਸਾਡੇ ਘਰਾਂ ਵੱਲ ਨੂੰ ਸਿੱਧੀਆ ਗੋਲੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ Conclusion:ਅਤੇ ਮਾਈਕ ਲਗਾ ਕੇ ਸਪੀਕਰ ਤੇ ਜਾਤੀ ਸੂਚਕ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਥਾਣਾ ਝੰਡੇਰ ਨੂੰ ਦਿੱਤੀ ਗਈ। ਮੋਕੇ ਪਹੁੰਚੇ ਏ.ਐਸ.ਆਈ ਨਛੱਤਰ ਸਿੰਘ ਨੇ ਦੋ ਵਿਅਕਤੀਆ ਨੂੰ ਕਾਬੂ ਕੀਤਾ ਜਦ ਕਿ ਬਾਕੀ ਵਿਅਕਤੀ ਪੁਲਿਸ ਦੇ ਸਾਮ੍ਹਣੇ ਹੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਮੋਕੇ ਤੇ ਹੀ ੨੪ ਚੱਲੀਆ ਹੋਈਆ ਗੋਲੀਆ ਦੇ ਕਾਰਤੂਸ ਬਰਾਮਦ ਕਰਵਾਏ ਗਏ ਸਨ ਇਸ ਦੇ ਬਾਵਜੂਦ ਪੁਲਿਸ ਵੱਲੋਂ ਗੋਲੀਆ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਅਸਲਾ ਚੈੱਕ ਨਹੀ ਕੀਤਾ ਗਿਆ। ਪੁਲਿਸ ਵੱਲੋਂ ਗੋਲੀਆ ਚਲਾਉਣ ਵਾਲੇ ਵਿਅਕਤੀਆ ਤੇ ਬਣਦੀਆ ਧਰਾਵਾ ਦੇ ਤਹਿਤ ਮਾਮਲਾ ਦਰਜ਼ ਕਰਨ ਦੀ ਥਾਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ਼ ਕਰਕੇ ਕੇਵਲ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਉਥੇ ਹੀ ਸੰਸਥਾ ਦੇ ਸੰਚਾਲਕ ਨੇ ਚੇਤਾਵਨੀ ਦਿਦੇ ਹੋਏ ਕਿਹਾ ਕਿ ਅਗਰ ਪੁਲਿਸ ਵੱਲੋਂ ਉਕਤ ਲੋਕਾਂ ਤੇ ਬਣਦੀ ਧਰਾਵਾਂ ਅਧੀਨ ਮਾਮਲਾ ਨ ਦਰਜ ਕੀਤਾ ਗੀਆ ਤਾਂ ਉਹਨਾਂ ਨੂੰ ਮਜਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ,ਜਿਸਦਾ ਜਿੰਮੇਦਾਰ ਪੁਲਿਸ ਪ੍ਰਸ਼ਾਸਨ ਹੋਵੇਗਾ।

ਬਾਈਟ:- ਮੇਘਨਾਥ (ਸੰਚਾਲਕ )

ਇਸ ਸਬੰਧ ਵਿਚ ਐਸ.ਪੀ ਹੈਡਕਵਾਟਰ ਬਲਜੀਤ ਸਿੰਘ ਢਿੱਲੋ ਨੇ ਕਿਹਾ ਕਿ ਮਾਮਲੇ ਨੂੰ ਡੀ.ਐਸ.ਪੀ ਅਜਨਾਲਾ ਨੂੰ ਮਾਰਕ ਕਰ ਦਿੱਤਾ ਹੈ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ।

ਬਾਈਟ:- ਬਲਜੀਤ ਸਿੰਘ ਢਿੱਲੋਂ (ਐਸ ਪੀ ਹੈਡਕਵਾਟਰ)
ETV Bharat Logo

Copyright © 2025 Ushodaya Enterprises Pvt. Ltd., All Rights Reserved.