ਅੰਮ੍ਰਿਤਸਰ: ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਹੋਇਆ ਹੈ। ਹੁਣ ਘਰੇਲੂ ਸਿਲੰਡਰ ਦੀ ਕੀਮਤ 999.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਜਿਸ ਨਾਲ ਇੱਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਦੀ ਜੇਬ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉੱਥੇ ਹੀ ਲਗਾਤਾਰ ਵਧਾਏ ਜਾ ਰਹੇ ਤੇਲ, ਗੈਸ ਦੀਆਂ ਕੀਮਤਾਂ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਇਸ ਸਬੰਧ ’ਚ ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਨ੍ਹਾਂ ਤੇ ਕੋਰੋਨਾ ਮਹਾਂਮਾਰੀ ਦੀ ਮਾਰ ਕਾਰਨ ਘਰ ਦਾ ਬਜਟ ਹਿੱਲ ਗਿਆ ਸੀ ਪਰ ਹੁਣ ਜਦੋ ਬਜਟ ਥੋੜ੍ਹਾ ਪਟੜੀ ’ਤੇ ਆਉਣ ਲੱਗਾ ਸੀ, ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਮਹਿੰਗਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਬਜਟ ਹਿੱਲ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਬਜ਼ੀਆਂ ਅਤੇ ਦਾਲਾਂ ਦੇ ਰੇਟ ਕਾਫੀ ਵਧ ਚੁੱਕੇ ਹਨ ਉੱਤੋਂ ਰਸੋਈ ਗੈਸ ਦੀ ਕੀਮਤ ਦੇ ਵੱਧਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰਾਂ ਵੱਲੋਂ ਪੈਟਰੋਲ ਦੇ ਰੇਟ ਵਧਾਏ ਗਏ ਸੀ ਉਸ ਤੋਂ ਬਾਅਦ ਸਬਜ਼ੀਆਂ ਦਾਲਾਂ ਦੇ ਰੇਟ ਵਧ ਗਏ ਅਤੇ ਹੁਣ ਕੇਦਰ ਵੱਲੋਂ ਘਰੇਲੂ ਗੈਸ ਦਾ ਰੇਟ ਵਧਾਇਆ ਗਿਆ ਹੈ ਉਸ ਦੇ ਚਲਦੇ ਆਮ ਆਦਮੀ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੇ ਮਾਹੌਲ ਵਿਚ ਇੱਥੇ ਇਕ ਪ੍ਰਾਈਵੇਟ ਕੰਮ ਕਰਨ ਵਾਲੇ ਬੰਦੇ ਦੀ ਤਨਖਾਹ ਬਹੁਤ ਹੀ ਘੱਟ ਹੈ ਅਤੇ ਉਸ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ ਤੇ ਹੁਣ ਕੇਂਦਰ ਸਰਕਾਰ ਵੱਲੋਂ ਜਿਹੜਾ ਲਗਾਤਾਰ ਮਹਿੰਗਾਈ ਚ ਵਾਧਾ ਕੀਤਾ ਜਾ ਰਿਹਾ ਹੈ ਇਸ ਨਾਲ ਆਮ ਆਦਮੀ ਦਾ ਜਿਉਣਾ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਵਧੀਆ ਕੀਮਤਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਆਮ ਆਦਮੀ ਦੇ ਇਹ ਬੋਝ ਘੱਟ ਸਕੇ।
ਇਹ ਵੀ ਪੜੋ: ਮਹਿੰਗੇ ਨਿੰਬੂਆਂ ਦਾ ਸੁਆਦ ਪਿਆ ਜੇਲ੍ਹ ਅਧਿਕਾਰੀ ਨੂੰ ਭਾਰੀ