ਅੰਮ੍ਰਿਤਸਰ: ਕਾਂਗਰਸੀ ਵਰਕਰ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ੲੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਕਰਮਾ ਚ ਤਸਵੀਰ ਵੀ ਖਿਚਵਾਈ। ਵਿਰੋਧੀਆਂ ਦਾ ਕਹਿਣਾ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਜਿਸ ਕਾਂਗਰਸੀ ਵਰਕਰ ਵੱਲੋਂ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ ਸ਼ਰਟ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ ਹੈ ਉਹ ਐਸੀਸ ਸੈੱਲ ਦਾ ਕਾਂਗਰਸ ਪਾਰਟੀ ਦਾ ਵਾਈਸ ਚੈਅਰਮੈਨ ਕਰਮਜੀਤ ਸਿੰਘ ਗਿੱਲ ਹੈ। ਕਰਮਜੀਤ ਸਿੰਘ ਗਿੱਲ ਜਗਦੀਸ਼ ਟਾਈਟਲਰ ਦਾ ਖਾਸ ਦੱਸਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਦਿੱਲੀ ਦੰਗਿਆਂ ਨੂੰ ਲੈ ਕੇ ਜਗਦੀਸ਼ ਟਾਈਟਲਰ ਨੂੰ ਐਸਜੀਪੀਸੀ ਦੋਸ਼ੀ ਮੰਨਦੇ ਹਨ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਕਾਗਰਸ ਹਮੇਸ਼ਾ ਸਿੱਖਾਂ ਨਾਲ ਮਾੜਾ ਵਤੀਰਾ ਕਰਦੀ ਆ ਰਹੀ ਹੈ ਅਤੇ ਕਾਗਰਸ ਦੇ ਆਗੂ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ ਸਰਟ ਪਾ ਅੰਮ੍ਰਿਤਸਰ ਤੋਂ ਕਾਗਰਸ ਦੇ ਐਸਸੀ ਸੈੱਲ ਦਾ ਚੇਅਰਮੈਨ ਜੋ ਕਿ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ, ਜੋ ਕਿ ਕਾਫੀ ਮੰਦਭਾਗੀ ਗੱਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਾਗਰਸ ਜਾਣਬੁਝ ਕੇ ਸਿੱਖਾਂ ਨੂੰ ਛੇੜ ਕੇ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪਰ ਰਾਹੁਲ ਗਾਂਧੀ ਆਪਣੀ ਦਾਦੀ ਨਾਲ ਸਿੱਖਾ ਨੂੰ ਛੇੜਣ ਦਾ ਹਸ਼ਰ ਯਾਦ ਰੱਖਣ ਮਾਹੌਲ ਖਰਾਬ ਕਰਨ ਨਾਲ ਨਤੀਜੇ ਗਲਤ ਨਿਕਲਦੇ ਹਨ ਅਤੇ ਸਿੱਖ ਅਜਿਹੀ ਹਿਮਾਕਤ ਨੂੰ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜੋ: ਥਾਣੇਦਾਰ ਦੀ ਪੈਂਟ ਗਿੱਲੀ ਕਰਨ ਵਾਲੇ ਬਿਆਨ ਦਾ ਮਾਮਲਾ, ਨਵਜੋਤ ਸਿੱਧੂ ਨੂੰ ਵੱਡੀ ਰਾਹਤ