ਅੰਮ੍ਰਿਤਸਰ: ਭਲਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਚਰਚਾ ਇਹ ਛਿੜੀ ਹੋਈ ਹੈ ਕਿ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾਣ ਰਹੇ ਹਨ। ਉਥੇ ਹੀ ਇਸ ਖ਼ਬਰ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਮਾਮਲੇ ਸਬੰਧੀ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਉਹ ਉਹਨਾਂ ਦਾ ਨਿਜੀ ਫੈਸਲਾ ਹੈ।
ਇਹ ਵੀ ਪੜੋ: 'ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ 'ਚ ਹੋ ਸਕਦੇ ਸ਼ਾਮਲ'
ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਹੈ, ਜੇ ਉਹ ਸ਼ਾਮਿਲ ਹੋਏ ਰਹੇ ਹਨ ਤਾਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ, ਉਹ ਸਮਾਜ ਵਿੱਚ ਰਹਿ ਕੇ ਤਰੱਕੀ ਕਰਨ ਤੇ ਅੱਗੇ ਵਧਣ। ਉਨ੍ਹਾਂ ਕਿਹਾ ਕਿ ਉਹ ਜੋ ਕਰਨਾ ਚਾਹੁੰਦੇ ਹਨ ਉਹ ਉਨ੍ਹਾਂ ਦੇ ਨਿਜੀ ਫੈਸਲੇ ਹਨ।
ਇਹ ਵੀ ਪੜੋ: 22 ਜੂਨ ਨੂੰ ਆਪਣੀ ਰਿਹਾਇਸ਼ ’ਤੇ SIT ਅੱਗੇ ਪੇਸ਼ ਹੋਣਗੇ ਪ੍ਰਕਾਸ਼ ਸਿੰਘ ਬਾਦਲ