ਅੰਮ੍ਰਿਤਸਰ: ਸਥਾਨਕ ਇਲਾਕੇ 'ਚ ਦੋ ਗੁਆਂਢੀਆਂ ਦੀ ਪੁਰਾਣੀ ਰੰਜਿਸ਼ ਕਾਰਨ ਦੇਰ ਰਾਤ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇੱਕ ਗੁਆਂਢੀ ਨੇ ਦੂਜੇ ਗੁਆਂਢੀ 'ਤੇ ਉਸ ਦੀ ਕਾਰ ਦੀ ਭੰਨ-ਤੋੜ ਕਰਨ ਦੇ ਦੋਸ਼ ਲਾਏ ਹਨ। ਇਸ ਝਗੜੇ ਦੀਆਂ ਤਸਵੀਰਾਂ ਸੀਸੀਟੀਵੀ 'ਚ ਵੀ ਕੈਦ ਹੋ ਗਈਆਂ ਹਨ, ਜਦਕਿ ਦੂਜੇ ਗੁਆਂਢੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰਾਂ ਸਿਰੇ ਤੋਂ ਨਕਾਰ ਦਿੱਤਾ ਹੈ।
ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਕਾਰਨ ਬੀਤੀ ਰਾਤ ਇੱਕ ਗੁਆਂਢੀ ਦੀ ਦੂਜੇ ਗੁਆਂਢੀ ਨਾਲ ਲੜਾਈ ਹੋ ਗਈ। ਇਸ ਸਬੰਧੀ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਕਤ ਵਿਅਕਤੀ ਕਿਆਰੀ 'ਚ ਖੜਾ ਸੀ ਅਤੇ ਮੇਰੇ ਮੋਟਰਸਾਈਕਲ ਅੱਗੇ ਆ ਕੇ ਖੜਾ ਹੋ ਗਿਆ। ਜਿਸ ਤੋਂ ਬਾਅਦ ਉਸ ਵਲੋਂ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਬੰਧੀ ਪ੍ਰਿਤਪਾਲ ਸਿੰਘ ਦਾ ਕਹਿਣਾ ਕਿ ਉਕਤ ਵਿਅਕਤੀ ਤਰਲੋਕ ਸਿੰਘ ਝਗੜਾਲੂ ਕਿਸਮ ਦਾ ਵਿਅਕਤੀ ਹੈ ਅਤੇ ਹਰ ਕਿਸੇ ਨਾਲ ਬਿਨਾਂ ਗੱਲੋਂ ਲੜਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਨੇ ਸਾਡੇ ਨਾਲ ਝਗੜਾ ਕੀਤਾ ਸੀ, ਜਿਸ ਦੀ ਉਸ ਵਲੋਂ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਤਰਲੋਕ ਸਿੰਘ ਵਲੋਂ ਝਗੜੇ ਤੋਂ ਬਾਅਦ ਘਰ 'ਚ ਆ ਕੇ ਭੰਨਤੋੜ ਕੀਤੀ ਗਈ ਅਤੇ ਉਸ ਦੀ ਗੱਡੀ ਦੇ ਸ਼ੀਸ਼ਿਆਂ ਦੀ ਵੀ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਹ ਇਨਸਾਫ਼ ਦੀ ਮੰਗ ਕਰਦੇ ਹਨ।
ਦੂਜੇ ਪਾਸੇ ਗੁਆਂਢੀ ਤਰਲੋਕ ਸਿੰਘ ਨੇ ਕਿਹਾ ਹੈ ਕਿ ਪ੍ਰਿਤਪਾਲ ਸਿੰਘ ਉਸ ਨਾਲ ਰੰਜਿਸ਼ ਰੱਖਦਾ ਹੈ, ਇਸ ਲਈ ਉਸ ਨੇ ਇਹ ਦੋਸ਼ ਉਸ 'ਤੇ ਲਾਏ ਹਨ। ਜਦੋਂ ਕਿ ਇਹ ਸਾਰੇ ਦੋਸ਼ ਝੂਠੇ ਹਨ ਅਤੇ ਉਸ ਨੇ ਆਪਣੀ ਕਾਰ ਖੁਦ ਤੋੜੀ ਹੈ ਅਤੇ ਪਾਣੀ ਕਾਰਨ ਉਸ ਦਾ ਲੋਕ ਡਾਊਨ ਵਿੱਚ ਇਕ ਵਾਰ ਝਗੜਾ ਹੋਇਆ ਸੀ ਤੇ ਅੱਜ ਫਿਰ ਝਗੜਾ ਹੋ ਗਿਆ ਹੈ।
ਉਧਰ ਇਸ ਝਗੜੇ ਤੋਂ ਬਾਅਦ ਸਾਰਾ ਮਾਮਲਾ ਪੁਲਿਸ ਚੌਕੀ 'ਚ ਪਹੁੰਚ ਗਿਆ ਹੈ। ਜਿਸ ਸਬੰਧੀ ਪੁਲਿਸ ਅਧਿਕਾਰੀ ਨੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਮੌਕਾ ਦੇਖਿਆ ਗਿਆ ਹੈ ਅਤੇ ਪਰਿਵਾਰਾਂ ਨੂੰ ਸਮਾਂ ਦਿੱਤਾ ਹੈ, ਜਿਸ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਟਲਿਆ ਵੱਡਾ ਹਾਦਸਾ, ਪੈਟਰੋਲੀਅਮ ਪਦਾਰਥ ਲੈ ਕੇ ਜਾ ਰਹੇ ਟੈਂਕਰ ਨੂੰ ਲੱਗੀ ਅੱਗ