ਅੰਮ੍ਰਿਤਸਰ: ਇਨਸਾਨ ਹਮੇਸ਼ਾਂ ਹੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੋਈ ਵੀ ਕਦਮ ਚੁੱਕਣ ਲੱਗੇ ਬਿਲਕੁਲ ਪਰਵਾਹ ਨਹੀਂ ਕਰਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ ਜਿੱਥੇ ਐਨਆਰਆਈ ਔਰਤ ਦੇ ਨਾਲ ਇੱਕ ਬਾਬੇ ਦੀ ਠੱਗੀ ਦਾ ਸ਼ਿਕਾਰ ਬਣੀ ਸੀ। ਮਾਮਲੇ ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਹਿਲਾ ਨੂੰ ਉਸਦੇ ਪੈਸੇ ਵਾਪਸ ਕਰਵਾ ਦਿੱਤੇ ਗਏ ਹਨ।
ਦੱਸ ਦਈਏ ਕਿ ਠੱਗੀ ਦਾ ਸ਼ਿਕਾਰ ਔਰਤ ਵੱਲੋਂ ਪੰਜਾਬ ਵਿੱਚ ਪਹੁੰਚ ਕੇ ਇਕ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਸ ਆਗੂਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਐਨਆਰਆਈ ਥਾਣੇ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਜਿਸ ਤੋਂ ਬਾਅਦ ਐਨਆਰਆਈ ਥਾਣੇ ਦੀ ਪੁਲਿਸ ਵੱਲੋਂ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਇਸ ਦੌਰਾਨ ਦੋਵੇਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ।
ਪੀੜਤ ਔਰਤ ਦਾ ਕਹਿਣਾ ਸੀ ਕਿ ਹੁਣ ਉਸ ਨੂੰ ਉਸਦੇ ਪੈਸੇ ਵਾਪਸ ਮਿਲ ਰਹੇ ਹਨ ਤੇ ਉਹ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕਰਵਾਏਗੀ। ਦੂਜੇ ਪਾਸੇ ਪੈਸੇ ਲੈਣ ਵਾਲੇ ਗੁਰਦੁਆਰੇ ਦੇ ਗ੍ਰੰਥੀ ਦਾ ਕਹਿਣਾ ਸੀ ਕਿ ਇਸ ਔਰਤ ਉਸ ਦੇ ਮਾਮੇ ਦੀ ਲੜਕੀ ਹੈ ਅਤੇ ਰਿਸ਼ਤੇ ਵਿੱਚ ਉਸ ਦੀ ਭੈਣ ਹੈ ਅਤੇ ਇਸ ਔਰਤ ਨੇ ਗੁਰਦੁਆਰੇ ਦੀ ਸੇਵਾ ਲਈ ਢਾਈ ਲੱਖ ਰੁਪਿਆ ਮਲੇਸ਼ੀਆ ਤੋਂ ਭੇਜਿਆ ਸੀ ਅਤੇ ਹੁਣ ਉਹ ਉਸ ਔਰਤ ਦੇ ਪੈਸੇ ਵਾਪਸ ਕਰ ਦੇਵੇਗਾ।
ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਔਰਤ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਹ ਔਰਤ ਦਾ ਸਾਥ ਦੇਣ ਐਨਆਰਆਈ ਥਾਣੇ ਪਹੁੰਚੇ ਹਨ ਪਰ ਦੋਵੇਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਜੋ 328 ਸਰੂਪ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਸਵਰੂਪਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਅਜਿਹੇ ਗ੍ਰੰਥੀ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਖੋਲ੍ਹੇ ਹਨ ਕਿਤੇ ਸਵਰੂਪ ਉਹਨਾਂ ਦੇ ਕੋਲ ਤਾਂ ਨਹੀਂ ਇਸ ਦੀ ਸ਼੍ਰੋਮਣੀ ਕਮੇਟੀ ਵੀ ਜਾਂਚ ਕਰੇ।
ਦੂਜੇ ਪਾਸੇ ਇਸ ਸਾਰੇ ਮਾਮਲੇ ਚ ਜਦੋਂ ਐਨਆਰਆਈ ਥਾਣੇ ਦੇ ਮੁੱਖ ਅਫਸਰ ਨਾਲ ਗੱਲਬਾਤ ਕੀਤੀ ਦੋਨਾਂ ਨੇ ਕਿਹਾ ਕਿ ਢਾਈ ਲੱਖ ਰੁਪਏ ਦੇ ਲੈਣ ਦੇਣ ਦਾ ਮਾਮਲਾ ਸੀ ਅਤੇ ਕਮਲਜੀਤ ਕੌਰ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਉਸ ਨੂੰ ਧੋਖੇ ਨਾਲ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਢਾਈ ਲੱਖ ਰੁਪਿਆ ਦਿੱਤਾ ਗਿਆ ਹੈ ਅਤੇ ਦੋਵਾਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ ਹੈ ਅਤੇ ਉਕਤ ਬਾਬੇ ਬਿਤਨਾਮ ਸਿੰਘ ਵੱਲੋਂ ਵੀ ਢਾਈ ਲੱਖ ਰੁਪਿਆ ਪੀੜਤ ਔਰਤ ਨੂੰ ਵਾਪਸ ਕੀਤਾ ਜਾ ਰਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਦੇਸ਼ਾਂ ਅਤੇ ਵਿਦੇਸ਼ਾਂ ਚ ਬੈਠੇ ਐਨਆਰਆਈ ਹਮੇਸ਼ਾਂ ਹੀ ਪੰਜਾਬ ਦੇ ਭਲੇ ਵਾਸਤੇ ਅਤੇ ਪੰਜਾਬ ਦੇ ਗ਼ਰੀਬ ਲੋਕਾਂ ਲਈ ਮਦਦ ਦੇ ਹੱਥ ਵਧਾਉਂਦੇ ਰਹਿੰਦੇ ਹਨ ਪਰ ਕੁੱਝ ਅਜਿਹੇ ਵੀ ਬਾਬੇ ਹਨ ਜਿਨ੍ਹਾਂ ਵੱਲੋਂ ਹਮੇਸ਼ਾ ਹੀ ਇਸੇ ਤਰ੍ਹਾਂ ਦੇ ਢੌਂਗ ਰਚ ਕੇ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ। ਲੋੜ ਹੈ ਹੁਣ ਉਸ ਤਰ੍ਹਾਂ ਦੇ ਬਾਬਿਆਂ ਦੇ ਉੱਤੇ ਕਾਰਵਾਈ ਕਰਨ ਦੀ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆੜ ਵਿੱਚ ਲੋਕਾਂ ਨਾਲ ਠੱਗੀ ਮਾਰਦੇ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਉਤੇ ਜ਼ਰੂਰ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਹੈ।
ਇਹ ਵੀ ਪੜੋ: ਅਸਤੀਫੇ ਤੋਂ ਬਾਅਦ ਰਾਜਾ ਵੜਿੰਗ ਨੂੰ ਮਿਲ ਭਾਵੁਕ ਹੋਏ ਡਾ. ਰਾਜ ਬਹਾਦਰ