ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਬੋਹੜੂ ਨਹਿਰ ਦਾ ਹੈ, ਜਿਥੇ ਬੀਤੀ ਰਾਤ ਇੱਕ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਵਲੋਂ ਆਪਣੀ ਹੀ 16 ਸਾਲਾ ਧੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਉਸਨੂੰ ਅਤੇ ਆਪਣੀ ਪਤਨੀ ਨੂੰ ਵਗਦੀ ਨਹਿਰ 'ਚ ਧੱਕਾ ਦੇ ਦਿੱਤਾ ਗਿਆ ਹੈ। ਜਿਸਦੇ ਚੱਲਦੇ ਪੁਲਿਸ ਪ੍ਰਸ਼ਾਸ਼ਨ ਵਲੋਂ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਪਤਨੀ ਦੀ ਲਾਸ਼ ਵੀ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ। ਪੁਲਿਸ ਵਲੋਂ ਉਸਦੀ 16 ਸਾਲਾ ਦੀ ਧੀ ਦੀ ਲਾਸ਼ ਨੂੰ ਲੱਭਣ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਥਾਣਾ ਅੰਮ੍ਰਿਤਸਰ ਦਿਹਾਤੀ ਦੀ ਸਬ ਇੰਸਪੈਕਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਜੋ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੌਡ ਦਾ ਰਹਿਣ ਵਾਲਾ ਹੈ। ਆਪਣੀ 16 ਸਾਲਾ ਲੜਕੀ ਦੇ ਪ੍ਰੇਮ ਸਬੰਧਾਂ ਤੋਂ ਦੁੱਖੀ ਸੀ, ਜੋ ਆਪਣੀ ਪਤਨੀ ਅਤੇ ਲੜਕੀ ਨੂੰ ਪਿੰਡ ਸੁਰਸਿੰਘ ਲਿਜਾਉਣ ਲਈ ਘਰੋਂ ਤੁਰਿਆ ਅਤੇ ਰਸਤੇ 'ਚ ਬੋਹੜੂ ਨਹਿਰ 'ਚ ਦੋਵਾਂ ਨੂੰ ਧੱਕਾ ਦੇ ਕੇ ਘਰ ਪਹੁੰਚ ਗਿਆ। ਜਿਸਨੂੰ ਉਸਦੇ ਘਰਦਿਆਂ ਵਲੋਂ ਥਾਣਾ ਬੀ ਡਿਵੀਜਨ 'ਚ ਪੇਸ਼ ਕਰ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਕਿ ਗ੍ਰਿਫਤਾਰੀ ਤੋਂ ਬਾਅਦ ਉਸ ਕੋਲੋਂ ਪੁਛਗਿੱਛ ਕਰਕੇ ਉਸਦੀ ਪਤਨੀ ਮਨਜੀਤ ਕੌਰ ਦੀ ਲਾਸ਼ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ 16 ਸਾਲ ਦੀ ਧੀ ਦੀ ਲਾਸ਼ ਬਰਾਮਦ ਕਰਨ ਲਈ ਨਹਿਰ 'ਚ ਗੋਤਾਖੋਰ ਭੇਜੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਕਿ ਪਾਣੀ ਦੇ ਤੇਜ਼ ਬਹਾਅ ਦੇ ਕਾਰਨ ਲੜਕੀ ਦੀ ਲਾਸ਼ ਲੱਭਣ 'ਚ ਮੁਸ਼ਕਿਲ ਆ ਰਹੀ ਹੈ, ਜਲਦ ਉਸਦੀ ਭਾਲ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ:ਗੈਂਗਸਟਰ ਜੈਪਾਲ ਭੁੱਲਰ ਦਾ ਸਸਕਾਰ ਅੱਜ, ਜਸਪ੍ਰੀਤ ਜੱਸੀ ਦਾ ਖਰੜ 'ਚ ਹੋਇਆ ਸਸਕਾਰ