ਅੰਮ੍ਰਿਤਸਰ: ਪੰਜਾਬੀ ਫ਼ਿਲਮ ਇੰਡਸਟਰੀ ’ਚ ਆਪਣਾ ਵੱਖਰਾ ਨਾਮ ਬਣਾ ਚੁੱਕੇ ਗੁਰਿੰਦਰ ਸਿੰਘ ਮਕਣਾ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ। ਇਲਾਕਾ ਕੌਂਸਲਰ ਦਾ ਕਹਿਣਾ ਹੈ ਕਿ ਇਹ ਕਾਗਜ਼ਾਂ ਦੇ ਵਿੱਚ ਗਲੀ ਹੈ ਅਤੇ ਮਕਣਾ ਵੱਲੋਂ ਇਸ ਦੇ ਜਾਅਲੀ ਕਾਗਜ਼ਾਤ ਬਣਾ ਕੇ ਸਾਡੇ ਉੱਤੇ ਰਾਜਨੀਤਿਕ ਦਬਾਅ ਪਾ ਕੇ ਇਸ ਨੂੰ ਪਲਾਂਟ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਹਰਗਿਜ਼ ਨਹੀਂ ਹੋਣ ਦੇਵਾਂਗੇ। ਦੂਜੇ ਪਾਸੇ ਇਸ ਮਾਮਲੇ ’ਚ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਰ ਫਿਲਮੀ ਅਦਾਕਾਰ ਮਕਣਾ ਕੋਲੋਂ ਇਸ ਜਗ੍ਹਾ ਦਾ ਨਕਸ਼ਾ ਹੈ ਤਾਂ ਉਹ ਮਕਾਨ ਬਣਾ ਸਕਦੇ ਹਨ ਨਹੀਂ ਅਸੀਂ ਇਸ ਦੀ ਇਹ ਉਸਾਰੀ ਨਹੀਂ ਹੋਣ ਦੇਵਾਂਗੇ।
ਇਹ ਵੀ ਪੜੋ: ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਰਿਹੈ ਸਰਹੱਦੀ ਪਿੰਡ ਘਰਿੰਡਾ ਦਾ ‘ਹੈਲਥ ਸੈਂਟਰ’
ਉਥੇ ਹੀ ਦੂਜੇ ਪਾਸੇ ਗੁਰਿੰਦਰ ਸਿੰਘ ਮਕਨਾ ਨੇ ਦੱਸਿਆ ਕਿ ਕੁਝ ਸਾਲ ਪਹਿਲੇ ਇੱਥੇ ਪਲਾਂਟ ਦਿੱਤਾ ਸੀ ਜਿਸ ਦੀ ਰਜਿਸ਼ਟਰੀ ਦੇ ਐੱਨਓਸੀ ਉਸਦੇ ਕੋਲ ਮੌਜੂਦ ਹੈ ਅਤੇ ਜਿਸ ਦਾ ਖਸਰਾ ਨੰਬਰ ਵੀ ਉਹਨਾਂ ਕੋਲ ਹੈ ਅਤੇ ਇਸ ਸੰਬੰਧੀ ਉਸ ਨੇ ਪੁਲਿਸ ਕੋਲੋਂ ਜਾਂਚ ਵੀ ਕਰਵਾਈ ਅਤੇ ਇਹ ਪਲਾਂਟ ਦੀ ਮਲਕੀਅਤ ਉਸਦੀ ਹੀ ਨਿਕਲਦੀ ਹੈ, ਪਰ ਇਲਾਕਾ ਕੌਂਸਲਰ ਵੱਲੋਂ ਅਤੇ ਕੁਝ ਲੋਕਾਂ ਵੱਲੋਂ ਇਸ ਪਲਾਂਟ ਨੂੰ ਗਲੀ ਦੱਸ ਕੇ ਉਸ ਨੂੰ ਪਲਾਟ ਦਾ ਕਬਜ਼ਾ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਉਸ ਵੱਲੋਂ ਇਲਾਕਾ ਕੌਂਸਲਰ ਨਾਲ ਕਈ ਵਾਰੀ ਗੱਲਬਾਤ ਵੀ ਕੀਤੀ ਗਈ ਕਈ ਵਾਰੀ ਉਸ ਦੇ ਪੈਰੀਂ ਵੀ ਪੈ ਗਏ ਪਰ ਉਸ ਨੂੰ ਬਣਦਾ ਹੱਕ ਨਹੀਂ ਮਿਲ ਰਿਹਾ ਹੈ।
ਉਧਰ ਮਾਮਲੇ ’ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਕੋਲ ਕਾਗ਼ਜ਼ ਮੰਗਵਾਏ ਗਏ ਹਨ ਅਤੇ ਫਿਲਹਾਲ ਇਸ ਜਗ੍ਹਾ ’ਤੇ ਕੰਮ ਰੋਕ ਦਿੱਤਾ ਗਿਆ ਹੈ ਤੇ ਕਾਗਜ਼ ਆਉਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ।