ETV Bharat / city

ਦਲਿਤਾਂ ਦਾ ਸਹਾਰਾ ਲੈ ਕੇ ਪਿੰਡਾਂ 'ਚ ਜਾਣਾ ਚਾਹੁੰਦਾ ਅਕਾਲੀ ਦਲ- ਗੁਰਜੀਤ ਔਜਲਾ

ਗੁਰਜੀਤ ਸਿੰਘ ਔਜਲਾ ਵੱਲੋਂ ਅਕਾਲੀ ਦਲ ਤੇ ਬਸਪਾ ਦੇ ਰਾਜਨੀਤਿਕ ਗੱਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਅਕਾਲੀ ਦਲ ਸਿਰਫ਼ ਦਲਿਤਾਂ ਨੂੰ ਇਸਤੇਮਾਲ ਕਰਕੇ ਆਪਣੀ ਕੁਰਸੀ ਬਚਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਹੁਣ ਲੋਕ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ।

ਦਲਿਤਾਂ ਦਾ ਸਹਾਰਾ ਲੈ ਕੇ ਪਿੰਡਾਂ 'ਚ ਜਾਣਾ ਚਾਹੁੰਦਾ ਅਕਾਲੀ ਦਲ-ਗੁਰਜੀਤ ਔਜਲਾ

author img

By

Published : Jun 12, 2021, 9:29 PM IST

ਅੰਮ੍ਰਿਤਸਰ : ਦੁਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਪੰਜਾਬੀ ਸੁਰਿੰਦਰ ਸਿੰਘ ਕੰਧਾਰੀ ਵੱਲੋਂ ਕੋਰੋਨਾ ਸੰਕਟ ਦੇ ਚੱਲਦੇ ਅੰਮ੍ਰਿਤਸਰ ਜ਼ਿਲ੍ਹੇ ਲਈ 100 ਆਕਸੀਜਨ ਕੰਸਟਰੈਟਰ ਭੇਜੇ ਗਏ ਹਨ। ਜੋ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜੇ ਜਾਣਗੇ। ਗੁਰੂ ਨਾਨਕ ਹਸਪਤਾਲ ਵਿਖੇ ਇਹ ਸਹਾਇਤਾ ਪ੍ਰਾਪਤ ਕਰਨ ਲਈ ਸੰਸਦ ਮੈਂਬਰ ਸ ਗੁਰਜੀਤ ਸਿੰਘ ਔਜਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਸ੍ਰੀ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵਿਸ਼ੇਸ਼ ਤੌਰ ਉਤੇ ਪਹੁੰਚੇ।

ਦਲਿਤਾਂ ਦਾ ਸਹਾਰਾ ਲੈ ਕੇ ਪਿੰਡਾਂ 'ਚ ਜਾਣਾ ਚਾਹੁੰਦਾ ਅਕਾਲੀ ਦਲ-ਗੁਰਜੀਤ ਔਜਲਾ

ਇਸ ਮੌਕੇ ਸੰਸਦ ਮੈਂਬਰ ਔਜਲਾ ਨੇ ਕੰਧਾਰੀ ਪਰਿਵਾਰ ਦਾ ਧੰਨਵਾਦ ਕਰਦੇ ਕਿਹਾ ਕਿ ਸਾਡੇ ਲਈ ਵੱਡੀ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਪ੍ਰਵਾਸੀ ਪੰਜਾਬੀ ਮੁਸ਼ਕਿਲ ਦੇ ਇਸ ਦੌਰ ਵਿੱਚ ਵੀ ਦਿਲ ਖੋਲ੍ਹ ਕੇ ਸਾਡੇ ਨਾਲ ਖੜੇ ਹਨ। ਇਸਦੇ ਨਾਲ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਅਕਾਲੀ ਦਲ ਤੇ ਬਸਪਾ ਦੇ ਰਾਜਨੀਤਿਕ ਗੱਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਅਕਾਲੀ ਦਲ ਸਿਰਫ਼ ਦਲਿਤਾਂ ਨੂੰ ਇਸਤੇਮਾਲ ਕਰਕੇ ਆਪਣੀ ਕੁਰਸੀ ਬਚਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪਤਾ ਹੈ ਕਿ ਹੁਣ ਲੋਕ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ। ਜਿਸ ਦੇ ਚੱਲਦੇ ਉਨ੍ਹਾਂ ਨੇ ਦਲਿਤਾਂ ਦਾ ਸਹਾਰਾ ਲੈ ਕੇ ਆਪਣੀ 2022 ਦੀ ਰਾਜਨੀਤਿਕ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

ਸਾਂਸਦ ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਦੱਸ ਸਾਲਾਂ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਪੰਜਾਬ 'ਚ ਲੱਗ ਰਹੇ 'ਸਾਡਾ ਇੱਕ ਹੀ ਕੈਪਟਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਦਾ ਕੈਪਟਨ ਕੌਣ ਹੈ, ਇਸ ਲਈ ਇਸਨੂੰ ਪੋਸਟਰ ਲਾ ਕੇ ਪੋਸਟਰ ਵਾਰ ਨਹੀਂ ਚਲਾਉਣੀ ਚਾਹੀਦੀ।

ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦੇ ਪ੍ਰਦਰਸ਼ਨ ਮਾਮਲੇ 'ਚ ਸਿਸੋਦੀਆ ਨੂੰ ਸਿੰਗਲਾ ਦਾ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.