ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਸਚਖੰਚ ਹਰਮੰਦਿਰ ਸਾਹਿਬ ਦੇ ਸਾਰੇ ਗੇਟਾਂ ਉੱਪਰ ਡਾਕਟਰੀ ਟੀਮਾਂ ਬਿਠਾਈਆਂ ਹੋਈਆਂ ਹਨ। ਇਹ ਡਾਕਟਰ ਮੱਥਾ ਟੇਕਣ ਲਈ ਆਈ ਸੰਗਤਾਂ ਦੇ ਸਰੀਰਕ ਤਾਪਮਾਨ ਨੂੰ ਚੈੱਕ ਕਰ ਰਹੀਆਂ ਹਨ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਵਾਈ ਜਾ ਰਹੀ ਹੈ।
ਦਰਬਾਰ ਸਾਹਿਬ ਘੰਟਾ ਘਰ ਦੇ ਕੋਲ ਮੁੱਖ ਗੇਟ ਡਾਕਟਰੀ ਟੀਮ ਵੱਲੋਂ ਬਿਨਾਂ ਕਿਸੇ ਗੱਲ ਤੋਂ ਯੂਐੱਸਏ ਤੋਂ ਆਏ 22 ਸਾਲਾਂ ਨੌਜਵਾਨ ਮਾਰਕਸ ਗਾਰਡਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਨੌਜਵਾਨ 26 ਫਰਵਰੀ ਤੋਂ ਯੂਐੱਸਏ ਤੋਂ ਭਾਰਤ ਆਇਆ ਸੀ, ਇਸ ਨੌਜਵਾਨ ਨੇ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਮ੍ਰਿਤ ਛਕਿਆ ਅਤੇ ਉਸ ਵੱਲੋਂ ਰਹਿਣ ਲਈ ਸਰਾਂ ਦੇ ਪ੍ਰਬੰਧਕਾਂ ਕੋਲੋਂ ਕਮਰਾ ਮੰਗਿਆ ਪਰ ਕਮਰਾ ਦੇਣ ਦੀ ਥਾਂ ਕਮੇਟੀ ਪ੍ਰਬੰਧਕਾਂ ਨੇ ਡਾਕਟਰਾਂ ਨਾਲ ਮਿਲ ਕੇ ਨੌਜਵਾਨ ਮਾਰਕਸ ਗਾਰਡਸ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਇਸ ਬਾਰੇ ਜਦੋਂ ਡਾਕਟਰੀ ਟੀਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਥੋੜਾ ਬੁਖਾਰ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ।