ਅੰਮ੍ਰਿਤਸਰ: ਇੱਕ ਪਾਸੇ ਤਾਂ ਬੀਤੇ ਦਿਨ੍ਹਾਂ ਤੋਂ ਰੋਜਾਨਾ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਣ ਲੋਕ ਡਾਹਢੇ ਪ੍ਰੇਸ਼ਾਨ ਹਨ, ਪਰ ਉਪਰੋਂ ਹੁਣ ਮਹਿੰਗਾਈ ਦੀ ਇਹ ਦੋਹਰੀ ਮਾਰ ਸੜਕ ’ਤੇ ਸਫ਼ਰ ਕਰਨ ਵਾਲਿਆਂ ਵਾਹਨ ਚਾਲਕਾਂ ’ਤੇ ਭਾਰੀ ਪੈਣ ਜਾ ਰਹੀ ਹੈ, ਜਿਸ ਵਿੱਚ ਹੁਣ ਟੋਲ ਕੰਪਨੀਆਂ ਵਲੋਂ ਟੋਲ ਰੇਟਾਂ ਵਿੱਚ ਤਕਰੀਬਨ ਦੋ ਗੁਣਾ ਤੱਕ ਵਾਧਾ (Additional tax will have to be paid on toll plazas) ਕਰ ਦਿੱਤਾ ਗਿਆ ਹੈ ਅਤੇ ਇਸ ਵਧੇ ਰੇਟਾਂ ਨਾਲ ਜਿੱਥੇ ਆਮ ਰਾਹੀਗਰਾਂ ’ਤੇ ਬੋਝ ਪਵੇਗਾ ਤਾਂ ਦੂਜੇ ਪਾਸੇ ਹੈਵੀ ਕਮਰਸ਼ੀਅਲ ਵਹੀਕਲਾਂ ਦੀ ਵੀ ਫੀਸ ਵਿੱਚ ਹੋਏ ਵਾਧੇ ਨਾਲ ਆਮ ਘਰਾਂ ਦੇ ਚੁਲਿਆਂ ਤੱਕ ਪੁੱਜਣ ਵਾਲਾ ਸਮਾਨ ਮਹਿੰਗਾ ਹੋ ਸਕਦਾ ਹੈ।
ਇਹ ਵੀ ਪੜੋ: ਭਗਵੰਤ ਮਾਨ ਦਾ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਵੱਡਾ ਐਲਾਨ, ਦਿੱਤੇ ਇਹ ਆਦੇਸ਼...
ਜਿਕਰਯੋਗ ਹੈ ਕਿ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਢਿੱਲਵਾਂ ਅਤੇ ਨਿੱਜਰਪੁਰਾ ਟੋਲ ਪਲਾਜ਼ਾ ਤੇ ਇੱਕ ਅਪ੍ਰੈਲ ਨੂੰ ਨਵੇਂ ਰੇਟ ਲਾਗੂ ਹੋਣ ਜਾ ਰਹੇ ਹਨ। ਇਸ ਮੌਕੇ ਟੈਕਸੀ ਚਾਲਕ ਜਰਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਵਧਾਏ ਜਾ ਰਹੇ ਇੰਨ੍ਹਾਂ ਰੇਟਾਂ ਕਾਰਨ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਖਾਸਕਰ ਟੈਕਸੀ ਲਾਈਨ ਵਿੱਚ ਤਾਂ ਪਹਿਲਾਂ ਹੀ ਪੈਸਾ ਨਹੀਂ ਹੈ ਅਤੇ ਬੜੀ ਮੁਸ਼ਕਿਲ ਨਾਲ ਗੁਜਾਰਾ ਕਰ ਰਹੇ ਹਾਂ, ਪਰ ਸਰਕਾਰ ਦੀਆਂ ਇੰਨ੍ਹਾਂ ਨੀਤੀਆਂ ਕਾਰਣ ਬਹੁਤ ਪ੍ਰੇਸ਼ਾਨ ਹਾਂ।
ਕਾਰ ਚਾਲਕ ਪੰਕਜ ਕੁਮਾਰ ਨੇ ਕਿਹਾ ਕਿ ਇਸ ਦਾ ਅਸਰ ਸਭ ’ਤੇ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਥੋੜਾ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਟੈਕਸ ਆਮ ਲੋਕ ਕਿਥੋਂ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਭ ਠੀਕ ਸੀ, ਪਰ ਹੁਣ ਇਹ ਬਹੁਤ ਜਿਆਦਾ ਰੇਟ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਟੋਲ ਪਲਾਜ਼ਾ (Ludhiana Toll Plaza) ’ਤੇ ਗਏ ਸੀ ਤਾਂ ਫਾਸਟਟੈਗ ਨਹੀਂ ਲੱਗਾ ਸੀ ਤਾਂ ਉਨ੍ਹਾਂ ਡਬਲ ਪੈਸੇ ਲਏ ਹਨ।
ਵਧੇ ਹੋਏ ਰੇਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਢਿੱਲਵਾਂ ਟੋਲ ਪਲਾਜਾ ਮੈਨੇਜਰ ਪੰਕਜ ਸਿੰਘ ਨੇ ਦੱਸਿਆ ਕਿ ਪਹਿਲਾਂ ਕਾਰ ਦਾ ਸਿੰਗਲ 30 ਰੁਪਏ ਅਤੇ ਡਬਲ 40 ਸੀ ਜੋ ਹੁਣ ਸਿੰਗਲ 60 ਡਬਲ 90, ਐਲਸੀਵੀ, ਐਲਜੀਵੀ, ਮਿੰਨੀ ਬਸ ਦਾ ਪਹਿਲਾਂ ਸਿੰਗਲ 50 ਅਤੇ ਡਬਲ 75, ਜੋ ਹੁਣ ਸਿੰਗਲ 95 ਅਤੇ ਡਬਲ 145, ਬੱਸ ਟਰੱਕ ਲਈ ਪਹਿਲਾਂ ਸਿੰਗਲ 100 ਡਬਲ 150 ਅਤੇ ਹੁਣ ਸਿੰਗਲ 200 ਡਬਲ 305, ਥ੍ਰੀ ਐਕਸਲ ਕਮਰਸ਼ੀਅਲ ਵਹੀਕਲ ਪਹਿਲਾਂ ਸਿੰਗਲ 160 ਡਬਲ 240 ਅਤੇ ਹੁਣ ਸਿੰਗਲ 220, ਡਬਲ 330, ਹੈਵੀ ਕੰਨਸਟਰਕਸ਼ਨ ਵਹੀਕਲ (ਚਾਰ ਤੋਂ ਛੇ ਐਕਸਲ) ਪਹਿਲਾਂ 210 ਡਬਲ 320 ਅਤੇ ਹੁਣ ਸਿੰਗਲ 315 ਡਬਲ 475 ਅਤੇ ਆਖੀਰ ਵਿੱਚ ਸੱਤ ਤੋਂ ਵੱਧ ਐਕਸਲ ਵਾਲੇ ਵਹੀਕਲਾਂ ਦਾ ਹੁਣ ਸਿੰਗਲ 385 ਅਤੇ ਡਬਲ 580 ਰੁਪੈ ਟੋਲ ਹੋਵੇਗਾ।