ਅੰਮ੍ਰਿਤਸਰ: ਬੀਤੇ ਦਿਨੀ ਅਦਾਕਾਰ ਰਾਣਾ ਜੰਗ ਬਹਾਦਰ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਉੱਤੇ ਗਲਤ ਟਿਪਣੀ ਕਰਨ ਉੱਤੇ ਵਾਲਮੀਕੀ ਭਾਈਚਾਰੇ ਵੱਲੋਂ ਅਦਾਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਾਲਮੀਕੀ ਭਾਈਚਾਰੇ ਵੱਲੋਂ ਹੁਣ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਅਦਾਕਾਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਅਦਾਕਾਰ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਅੱਜ ਪੰਜਾਬ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਭਗਵਾਨ ਵਾਲਮੀਕਿ ਅੰਬੇਡਕਰ ਕੌਰ ਕਮੇਟੀ ਪੰਜਾਬ ਦੀ ਸਰਪ੍ਰਸਤੀ ਹੇਠ 15 ਦੇ ਕਰੀਬ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰ ਕੇ ਰਾਣਾ ਜੰਗ ਬਹਾਦਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਭਗਵਾਨ ਵਾਲਮੀਕਿ ਅੰਬੇਡਕਰ ਕੌਰ ਕਮੇਟੀ ਪੰਜਾਬ ਦੇ ਆਗੂਆ ਨੇ ਦੱਸਿਆ ਕਿ ਸਿਰਫ ਉੱਤੇ ਸਿਰਫ ਦਲਿਤ ਸਮਾਜ ਨੂੰ ਟਾਰਗੇਟ ਕਰ ਕੇ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਪਰ ਵਾਲਮੀਕੀ ਸਮਾਜ ਆਪਣੇ ਕੌਮ ਦੇ ਰੇਹਬਰਾ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਬਰਦਾਸ਼ਤ ਨਹੀਂ ਕਰੇਗਾ। ਪੁਲਿਸ ਸਾਡੇ ਰੋਸ ਪ੍ਰਦਰਸ਼ਨ ਨੂੰ ਦੇਖਦਿਆ ਅਦਾਕਾਰ ਖ਼ਿਲਾਫ਼ ਐਫਆਈਆਰ ਦਰਜ ਕਰਦੀ ਹੈ ਪਰ ਗ੍ਰਿਫਤਾਰੀ ਨਹੀਂ ਕਰਦੀ। ਜਿਸਦੇ ਚਲਦੇ ਅੱਜ ਸਾਨੂੰ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ।
ਉਹਨਾਂ ਅੱਗੇ ਕਿਹਾ ਜੇ ਸਮਾਂ ਰਹਿੰਦੇ ਮੁਲਜ਼ਮ ਰਾਣਾ ਜੰਗ ਬਹਾਦਰ ਦੀ ਗਿਰ ਗ੍ਰਿਫਤਾਰੀ ਨਾ ਹੋਈ ਤਾਂ ਅਸੀਂ ਉਸਦੀ ਕੋਠੀ ਦਾ ਘੇਰਾਵ ਕਰ ਕੇ ਉਸ ਨੂੰ ਖ਼ੁਦ ਪੁਲਿਸ ਹਵਾਲੇ ਕਰਾਂਗੇ। ਜਿਸ ਦਾ ਜਿੰਮੇਵਾਰ ਫਿਰ ਪ੍ਰਸ਼ਾਸ਼ਨ ਹੋਵੇਗਾ। ਇਸ ਮੌਕੇ ਪਹੁੰਚੇ ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਸ ਸੰਬਧੀ ਜਲੰਧਰ ਪੁਲਿਸ ਨਾਲ ਗੱਲਬਾਤ ਹੋਈ ਹੈ। ਉਹਨਾਂ ਦੇ ਅਧਿਕਾਰੀ ਰਾਣਾ ਜੰਗ ਬਹਾਦਰ ਦੀ ਗ੍ਰਿਫਤਾਰੀ ਲੱੲਈ ਮੁੰਬਈ ਪਹੁੰਚੇ ਹਨ ਅਤੇ ਉੱਥੇ ਰੇਡ ਕੀਤੀ ਜਾ ਰਹੀ ਹੈ ਫਿਲਹਾਲ ਵਾਲਮੀਕੀ ਭਾਈਚਾਰੇ ਨੂੰ ਭਰੋਸਾ ਦੇ ਕੇ ਧਰਨਾ ਚੁਕਾਈਆ ਗਿਆ ਹੈ।
ਇਹ ਵੀ ਪੜ੍ਹੋ : ਨਾਨਕ ਪੁਰਾ ਵਿਖੇ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਕਾਰਨ ਝਗੜਾ, ਘਟਨਾ CCTV ਵਿੱਚ ਕੈਦ